ਬਜ਼ੁਰਗ ਦੀ ਫਸਲ ‘ਤੇ ਕਰਤੀ ਘਾਹ ਫੂਕਣ ਵਾਲੀ ਸਪਰੇਅ, ਜਾਣੋ ਪੂਰਾ ਮਾਮਲਾ

ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਫਸਲ ਦੇ ਪੱਕਣ ਦੀ ਉਡੀਕ ਰਹਿੰਦੀ ਹੈ ਕਿਉਂਕਿ ਫਸਲ ਪੱਕਣ ਤੋਂ ਬਾਅਦ ਕਿਸਾਨ ਜਦੋਂ ਇਸਨੂੰ ਵੱਢ ਕੇ ਮੰਡੀ ਵਿੱਚ ਲੈਕੇ ਜਾਂਦਾ ਹੈ ਤਾਂ ਹੀ ਉਸਨੂੰ ਉਸਦੀ ਕਈ ਮਹੀਨਿਆਂ ਦੀ ਮਿਹਨਤ ਦਾ ਮੁੱਲ ਮਿਲਦਾ ਹੈ। ਪਰ ਜੇਕਰ ਕਿਸਾਨ ਦੀ ਉਹ ਪੁੱਤ ਵਾਂਗ ਪਾਲੀ ਹੋਈ ਸਾਰੀ ਫਸਲ ਹੀ ਸੁੱਕ ਜਾਵੇ ਤਾਂ ਕਿਸਾਨਾਂ ਲਈ ਇਸਤੋਂ ਵੱਡਾ ਨੁਕਸਾਨ ਹੋਰ ਕੋਈ ਨਹੀਂ ਹੋ ਸਕਦਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿਸਾਨ ਬਾਰੇ ਦੱਸਾਂਗੇ।

ਇਸ ਬਜ਼ੁਰਗ ਕਿਸਾਨ ਦੀ ਖੜ੍ਹੀ ਫਸਲ ਉੱਤੇ ਕਿਸੇ ਨੇ ਰਾਤ ਨੂੰ ਘਾ ਫੂਕਣ ਵਾਲੀ ਸਪਰੇਅ ਕਰ ਦਿੱਤੀ ਅਤੇ ਸਾਰੀ ਫਸਲ ਸੁੱਕ ਗਈ। ਦੱਸ ਦੇਈਏ ਕਿ ਇਸ ਗਰੀਬ ਕਿਸਾਨ ਨੇ ਅੱਧੇ ਕਿੱਲੇ ਵਿੱਚ ਸਰ੍ਹੋਂ ਦੀ ਫਸਲ ਲਗਾਈ ਸੀ ਅਤੇ ਇਸਦੇ ਨਾਲ ਹੀ ਵਿੱਚ ਅਮਰੂਦਾਂ ਦੇ ਬੂਟੇ ਵੀ ਲਗਾਏ ਸਨ। ਪਰ ਕੋਈ ਰਾਤ ਨੂੰ ਆਕੇ ਸਾਰੀ ਫਸਲ ਉੱਤੇ ਰਾਉਂਡਆਪ ਦੀ ਸਪਰੇਅ ਕਰ ਗਿਆ ਅਤੇ ਨਾਲ ਹੀ ਅਮਰੂਦਾਂ ਦੇ ਸਾਰੇ ਬੂਟੇ ਵੀ ਪੱਟ ਦਿੱਤੇ।

ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਹਰਦਿਆਲ ਸਿੰਘ ਹੈ ਅਤੇ ਇਹ ਸੰਗਰੂਰ ਜਿਲ੍ਹੇ ਦੇ ਪਿੰਡ ਡੂਡੀਆਂ ਦਾ ਰਹਿਣ ਵਾਲਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਕੰਮ ਉਸਦੇ ਆਪਣੇ ਭਰਾ ਵੱਲੋਂ ਕੀਤਾ ਗਿਆ ਹੈ। ਪਰ ਹੁਣ ਇਸ ਦੀ ਅਸਲ ਸੱਚਾਈ ਹੋਰ ਹੀ ਸਾਹਮਣੇ ਆ ਰਹੀ ਹੈ। ਹੁਣ ਉਸ ਬਜ਼ੁਰਗ ਦੇ ਭਰਾ ਨੇ ਵੀ ਹੁਣ ਸਾਹਮਣੇ ਆਕੇ ਸਾਰੀ ਸਚਾਈ ਦੱਸ ਦਿੱਤੀ ਹੈ।

ਉਸ ਬਜ਼ੁਰਗ ਦੇ ਭਰਾ ਲੀਲਾ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਉਨ੍ਹਾਂ ਵੱਲੋਂ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਉੱਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਸਪਰੇਅ ਹੋਰ ਕਿਸੇ ਨੇ ਨਹੀਂ ਸਗੋਂ ਉਸ ਬਜ਼ੁਰਗ ਕਿਸਾਨ ਹਰਦਿਆਲ ਸਿੰਗ ਦੇ ਆਪਣੇ ਮੁੰਡੇ ਨੇ ਕੀਤੀ ਹੈ। ਉਸਨੇ ਸਪਰੇਅ ਕਰਨ ਤੋਂ ਬਾਅਦ ਸਾਰਾ ਇਲਜ਼ਾਮ ਇਨ੍ਹਾਂ ਸਿਰ ਪਾ ਦਿੱਤਾ ਅਤੇ ਆਪ ਵਿੱਚੋਂ ਨਿਕਲ ਗਿਆ।

ਉਸ ਕਿਸਾਨ ਦੇ ਭਰਾ ਲੀਲਾ ਸਿੰਘ ਨੇ ਹੋਰ ਕੀ ਕੁਝ ਕਿਹਾ ਅਤੇ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com