ਇਹ ਹੈ ਪੰਜਾਬ ਦਾ ਸਭਤੋਂ ਸੋਹਣਾ ਟ੍ਰੈਕਟਰ, ਇਹਨੂੰ ਦੈਂਤ ਕਹਿੰਦੇ ਆ..

ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ, ਅਤੇ ਅੱਜ ਦੇ ਸਮੇਂ ਵਿੱਚ ਟ੍ਰੈਕਟਰ ਤੋਂ ਬਿਨਾ ਖੇਤੀ ਸੰਭਵ ਨਹੀਂ ਹੈ। ਇੱਕ ਪਾਸੇ ਬਹੁਤੇ ਕਿਸਾਨ ਟ੍ਰੈਕਟਰ ਨੂੰ ਸਿਰਫ ਖੇਤੀ ਲਈ ਹੀ ਵਰਤਦੇ ਹਨ ਪਰ ਕਈ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਦਾ ਸ਼ੌਂਕ ਟ੍ਰੈਕਟਰ ਨੂੰ ਮੋਡੀਫਾਈ ਕਰਵਾਉਣਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਮੋਡੀਫਾਈਡ ਟ੍ਰੈਕਟਰ ਦਿਖਾਉਣ ਜਾ ਰਹੇ ਹਾਂ ਜਿਸਨੂੰ ਪੰਜਾਬ ਦਾ ਸਭਤੋਂ ਸੋਹਣਾ ਟ੍ਰੈਕਟਰ ਵੀ ਕਿਹਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ johndeer 5050d ਟ੍ਰੈਕਟਰ ਨੂੰ ਮੋਡੀਫਾਈ ਕਰਕੇ ਇਹ ਖਾਸ ਟ੍ਰੈਕਟਰ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਇੱਕ ਵੱਖਰਾ ਨਾਮ ਵੀ ਦਿੱਤਾ ਗਿਆ ਹੈ। ਇਸ ਟ੍ਰੈਕਟਰ ਨੂੰ ਇਸਦੇ ਮਾਲਕ ਵੱਲੋਂ OGRE ਨਾਮ ਦਿੱਤਾ ਗਿਆ ਹੈ ਜਿਸਨੂੰ ਦੈਂਤ ਕਿਹਾ ਜਾਂਦਾ ਹੈ। ਕਿਉਂਕਿ ਇਹ ਦੇਖਣ ਵਿੱਚ ਬਿਲਕੁਲ ਵੱਖ ਹੈ ਅਤੇ ਇਸਦੀ ਲੁਕ ਦੇਖਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਪੰਜਾਬੀ ਸ਼ੌਂਕ ਪੁਗਾਉਣ ਲਈ ਜਾਣੇ ਜਾਂਦੇ ਹਨ। ਉਸੇ ਤਰਾਂ ਇਸ ਵੀਰ ਨੇ ਸ਼ੌਂਕ ਨਾਲ ਤਿਆਰ ਨੂੰ ਤਿਆਰ ਕਰਵਾਇਆ ਅਤੇ ਇਸਨੂੰ ਇੱਕ ਵੱਖਰੀ ਲੁਕ ਅਤੇ ਵੱਖਰਾ ਨਾਮ ਵੀ ਦਿੱਤਾ ਗਿਆ ਹੈ। ਕੋਈ ਇਸ ਟ੍ਰੈਕਟਰ ਨੂੰ ਦੇਖਕੇ ਇਹ ਨਹੀਂ ਕਹਿ ਸਕਦਾ ਕਿ ਇਸਨੂੰ ਪੰਜਾਬ ਵਿਚ ਤਿਆਰ ਕੀਤਾ ਗਿਆ ਹੈ।

ਕਿਉਂਕਿ ਦੇਖਣ ਵਿੱਚ ਇਹ ਬਹੁਤ ਅਲੱਗ ਹੈ ਅਤੇ ਇੱਕ ਇੱਕ ਚੀਜ ਇਸਦੀ ਸ਼ੌਂਕ ਨਾਲ ਤਿਆਰ ਕਰਵਾਈ ਗਈ ਹੈ। ਇਸ ਟ੍ਰੈਕਟਰ ਦੀ ਇੱਕ ਵੱਡੀ ਖਾਸੀਅਤ ਇਹ ਵੀ ਹੈ ਕਿ ਇਸਦੇ ਅਗਲੇ ਟਾਇਰ ਜਹਾਜ ਦੇ ਪਾਏ ਗਏ ਹਨ ਅਤੇ ਦੇਖਣ ਵਿੱਚ ਇਹ ਬਹੁਤ ਸੋਹਣੇ ਲੱਗਦੇ ਹਨ। ਇਸ ਟ੍ਰੈਕਟਰ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com