ਪੰਜਾਬ ਸਰਕਾਰ ਨੇ ਜ਼ਮੀਨਾਂ ਵਾਲਿਆਂ ਲਈ ਕਰਤਾ ਇਹ ਵੱਡਾ ਐਲਾਨ

ਜ਼ਮੀਨਾਂ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰੀਕਿਰਿਆ ਨੂੰ ਹੋਰ ਸੌਖਾ ਕਰ ਦਿੱਤਾ ਹੈ।

ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਵਟਸਐਪ ਮੈਸਜ਼ ਰਾਹੀਂ ਹੀ ਮਨਜੂਰੀ ਲਈ ਜਾ ਸਕੇਗੀ। ਇਹ ਜਾਣਕਾਰੀ ਪੰਜਾਬ ਰਾਜ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ‘ਸੈਂਡ ਐਂਡ ਗਰੇਵਲ ਮਾਨਿਇੰਗ ਪਾਲਿਸੀ-2021’ ਤਹਿਤ 2 ਏਕੜ ਤੱਕ ਦੇ ਖੇਤਰ ਵਿੱਚ 3 ਫੁੱਟ ਤੱਕ ਹੱਥੀਂ ਮਿੱਟੀ ਕੱਢਣ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਲੋਕ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਦਫ਼ਤਰੀ ਲਗਾ ਕੇ ਲੋਕ ਪ੍ਰੇਸ਼ਾਨ ਹੋ ਜਾਂਦੇ ਸਨ। ਇਸੇ ਤਰਾਂ ਜੇਕਰ ਕੋਈ ਵਿਅਕਤੀ ਮਸ਼ੀਨ ਦੀ ਵਰਤੋਂ ਕਰਦਾ ਸੀ, ਤਾਂ ਉਸ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਹੋ ਜਾਂਦਾ ਸੀ।

ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਔਕੜ ਭਰੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੀ ਮਨਜੂਰੀ ਵੀ ਦਿੱਤੀ ਗਈ ਹੈ ਅਤੇ ਨਾਲ ਹੀ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਮਨਜੂਰੀ ਵਟਸਐਪ ਮੈਸਜ਼ ਰਾਹੀਂ ਹੀ ਦੇ ਦਿੱਤੀ ਜਾਵੇ।

ਇਨ੍ਹਾਂ ਹੁਕਮਾਂ ਦੇ ਅਨੁਸਾਰ ਹੁਣ ਕੋਈ ਵੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਲੈ ਸਕੇਗਾ। ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਗਿਆ ਹੈ। ਪ੍ਰਵਾਨਗੀ ਲੈਣ ਲਈ ਹੁਣ ਤੁਸੀਂ ਆਪਣਾ ਨਾਮ/ ਪਿਤਾ ਦਾ ਨਾਮ, ਪਿੰਡ ਦਾ ਨਾਮ, ਪਿੰਡ ਦੇ ਸਰਪੰਚ ਦਾ ਨਾਮ, ਤਹਿਸੀਲ/ ਜ਼ਿਲ੍ਹੇ ਦਾ ਨਾਮ,

ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜਿਸ ਥਾਂ ਦੀ ਖੁਦਾਈ ਕੀਤੀ ਜਾਣੀ, ਉਸ ਦੀ ਮਾਲ ਰਿਕਾਰਡ ਅਨੁਸਾਰ ਨੰਬਰ ਹਦਬਸਤ ਵਟਸਐਪ ਨੰਬਰ 99140-09095 ‘ਤੇ ਭੇਜ ਦੇਣਾ ਹੈ ਅਤੇ ਤੁਹਾਨੂੰ ਮਨਜੂਰੀ ਮਿਲ ਜਾਵੇਗੀ। ਇਸ ਨਾਲ ਆਮ ਲੋਕਾਂ ਅਤੇ ਜਿੰਮੀਦਾਰਾਂ ਨੂੰ ਆਪਣੇ ਘਰਾਂ ਜਾਂ ਹੋਰ ਕੰਮਾਂ ਲਈ ਖੇਤਾਂ ਵਿੱਚੋਂ ਮਿੱਟੀ ਲੈ ਜਾਣਾ ਆਸਾਨ ਹੋ ਜਾਵੇਗਾ।