ਕਿਸਾਨ ਮੇਲਿਆਂ ਵਿਚ ਵਿਕ ਰਹੀ ਹੈ ਝੋਨੇ ਦੀ ਨਵੀ ਕਿਸਮ ਪੀ.ਆਰ 127

ਪੀ.ਏ.ਯੂ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਿਸਾਨ ਮੇਲਿਆਂ ਦਾ ਆਰੰਭ ਹੋ ਗਿਆ ਹੈ । ਪਰ ਇਸ ਵਾਰ ਚਰਚਾ ਦਾ ਵਿਸ਼ਾ ਹੈ ਕਿਸਾਨ ਮੇਲਿਆਂ ਵਿਚ ਵਿਕ ਰਹੀ ਹੈ ਝੋਨੇ ਦੀ ਨਵੀ ਕਿਸਮ ਪੀ.ਆਰ 127 । ਪੀ.ਏ.ਯੂ ਵਲੋਂ ਪਹਿਲਾਂ ਵੀ ਬਹੁਤ ਸਾਰੀਆਂ ਕਿਸਮਾਂ ਲਾਂਚ ਕੀਤੀਆਂ ਗਈਆਂ ਹਨ ਪਰ ਇਸ ਵਾਰ ਲਾਂਚ ਕੀਤੀ ਗਈ ਝੋਨੇ ਦੀ ਨਵੀ ਕਿਸਮ ਬਾਰੇ ਯੂਨੀਵਰਸਿਟੀ ਨੇ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ । ਪਰ ਇਹ ਕਿਸਮ ਸਿੱਧੀ ਕਿਸਾਨ ਮੇਲਿਆਂ ਵਿੱਚ ਵਿਕ ਰਹੀ ਹੈ ।

ਕਿਸਾਨ ਮੇਲੇ ਵਿੱਚ ਇਸਦੇ 24 ਕਿੱਲੋ ਦੇ ਬੈਗ ਦੀ ਕੀਮਤ 1200 ਰੁਪਏ ਹੈ ਜਦੋਂ ਕੀ ਝੋਨੇ ਦੀਆਂ ਪੁਰਾਣੀਆਂ ਕਿਸਮਾਂ ਜਿਵੇਂ ਕੀ 114 ,121 ,122 ,123 ,124 ,126 ਦੇ 24 ਕਿੱਲੋ ਦੇ ਬੈਗ ਦੀ ਕੀਮਤ 900 ਰੁਪਏ । ਜੇਕਰ ਨਵੀਂ ਕਿਸਮ ਦੇ ਝਾੜ ਦੀ ਗੱਲ ਕਰੀਏ ਤਾਂ ਇਸ ਨਵੀਂ ਕਿਸਮ ਦਾ ਝਾੜ 30 ਤੋਂ 33 ਕੁਇੰਟਲ ਅਤੇ ਸਮਾਂ 138 ਤੋਂ 140 ਦਿਨ ਦੱਸਿਆ ਜਾ ਰਿਹਾ ਹੈ ।

ਪਿਛਲੇ ਸਾਲ ਵੀ ਪੀ.ਏ.ਯੂ ਵਲੋਂ ਝੋਨੇ ਦੀ ਇਕ ਨਵੀ ਕਿਸਮ ਪੀ.ਆਰ 126 ਲਾਂਚ ਕੀਤੀ ਸੀ । ਯੂਨੀਵਰਸਿਟੀ ਨੇ ਦਾਅਵਾ ਕੀਤਾ ਸੀ ਕੀ ਇਹ ਕਿਸਮ ਘੱਟ ਸਮੇ ਵਿੱਚ ਚੰਗਾ ਝਾੜ ਦੇਵੇਗੀ । ਜਿਸ ਲਈ ਬਹੁਤ ਸਾਰੇ ਕਿਸਾਨਾਂ ਨੇ ਇਹ ਨਵੀ ਕਿਸਮ ਦੀ ਬਿਜਾਈ ਵੀ ਕੀਤੀ ਪਰ ਕੁਝ ਕਿਸਾਨਾਂ ਨੂੰ ਪੀ.ਆਰ 126 ਨਾਲ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਪਹਿਲੀ ਦਿੱਕਤ ਇਹ ਸੀ ਕੀ ਇਹ ਕਿਸਮ ਦਾ ਛੇਤੀ ਨਿਸਾਰ ਹੋਣ ਲੱਗ ਗਿਆ ਸੀ ਦੂਜੀ ਦਿੱਕਤ ਸ਼ੈਲਰਾਂ ਵਾਲੇ ਇਸ ਕਿਸਮ ਨੂੰ ਲੈਣ ਤੋਂ ਨੱਕ ਮੂੰਹ ਮਾਰਦੇ ਸਨ ਕਿਓਂਕਿ ਉਹਨਾਂ ਨੇ ਇਸ ਵਿੱਚ ਜ਼ਿਆਦਾ ਟੋਟਾ ਹੋਣ ਦੀ ਸ਼ਿਕਾਇਤ ਕੀਤੀ ਸੀ ।

ਯੂਨੀਵਰਸਟੀ ਵਲੋਂ ਇਸ ਸਾਲ( 2018 ) ਵਿੱਚ ਲਾਂਚ ਕੀਤੀ ਇਹ ਨਵੀ ਕਿਸਮ ਪੀ.ਆਰ 127 ਕਿਸ ਤਰਾਂ ਦਾ ਰਿਜਲਟ ਦੇਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇ ਤੁਸੀਂ ਤਜ਼ਰਬੇ ਦੇ ਤੌਰ ਤੇ ਇਕ ਦੋ ਏਕੜ ਦਾ ਬੀਜ ਖਰੀਦ ਸਕਦੇ ਹੋ ਜਿਸਦੇ ਲਈ ਇਸਦਾ ਛੋਟਾ ਬੈਗ ਵੀ ਮਿਲਦਾ ਹੈ ਜਿਸਦੀ ਕੀਮਤ 400 ਰੁਪਏ ਹੈ ।