ਹੁਣ ਇਸ ਸਕੀਮ ਅਧੀਨ ਕਿਸਾਨਾਂ ਨੂੰ ਟਰੈਕਟਰ ਤੇ ਖੇਤੀ ਸੰਦਾ ਤੇ ਮਿਲੇਗੀ 30 ਫੀਸਦੀ ਤੱਕ ਸਬਸਿਡੀ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਯਾਰੀ ਇੰਟਰਪ੍ਰਾਈਜ਼ਜ ਅਤੇ ਗ੍ਰੀਨ ਟਰੈਕਟਰ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ।

ਜਿਸਦੇ ਤਹਿਤ ਨੌਜਵਾਨਾਂ ਨੂੰ ਖੇਤੀਬਾੜੀ ਲਈ ਟਰੈਕਟਰ ਤੇ ਖੇਤੀ ਸੰਦ 30 ਫੀਸਦੀ ਤੱਕ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀਨੀਅਰ ਡੀਪੀਐੱਸ ਖਰਬੰਦਾ ਨੇ ਤਰਨਤਾਰਨ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨਾਲ ਮੰਗਲਵਾਰ ਨੂੰ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ।

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਸ਼ੂਰੂ ਕੀਤੀ ਗਈ ‘ਯਾਰੀ ਇੰਟਰਪ੍ਰਾਈਜ਼ਜ’ ਸਕੀਮ ਤਹਿਤ ਦੋ ਜਾਂ ਦੋ ਤੋਂ ਵੱਧ ਨੌਜਵਾਨ ਉੱਦਮੀਆਂ ਨੂੰ ਛੋਟਾ ਵਪਾਰ ਸ਼ੁਰੂ ਕਰਨ ਵਿਚ ਮੱਦਦ ਕੀਤੀ ਜਾਵੇਗੀ।

ਜੋ ਕਿ ਅੱਗੇ ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ। ਇਸ ਸਕੀਮ ਤਹਿਤ ਵੱਧ ਤੋਂ ਵੱਧ 5 ਲੱਖ ਰੁਪਏ ਤਕ ਦੀ ਇਨਵੈਸਟਮੈਂਟ ਕਰਨ ‘ਤੇ 30 ਫੀਸਦੀ ਤਕ ਦੀ ਸਬਸਿਡੀ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਸਾਲ ਵਿਚ ਲਗਭਗ ਇਕ ਲੱਖ ਇੰਟਰਪ੍ਰਾਈਜ਼ਜ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕਰਨ ਲਈ ‘ਹਰਾ (ਗਰੀਨ) ਟਰੈਕਟਰ’ ਸਕੀਮ ਤਹਿਤ 25 ਹਜ਼ਾਰ ਟਰੈਕਟਰ ਅਤੇ ਹੋਰ ਖੇਤੀ ਸੰਦ ਸਬਸਿਡੀ ਰੇਟਾਂ ‘ਤੇ ਉਪਲੱਬਧ ਕਰਵਾਏ ਜਾਣਗੇ ਤਾਂ ਜੋ ਉਹ ਖੇਤੀ ਅਤੇ ਹੋਰ ਸਹਾਇਕ ਧੰਦੇ ਸ਼ੁਰੂ ਕਰ ਸਕਣ।  ਇਸ ਲਈ ਸਰਕਾਰ ਵੱਲੋਂ ਉਨ੍ਹਾਂ ਦੀ ਗ੍ਰਾਂਟੀ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਆਪਣਾ ਕਰਜ 5 ਸਾਲਾਂ ਦੇ ਸਮੇਂ ਵਿਚ ਦੇਣਾ ਹੋਵੇਗਾ।