2017 ਤੋਂ ਇੱਕ ਹੀ ਜਗ੍ਹਾ ਉੱਤੇ ਖੜ੍ਹਾ ਹੈ ਇਹ ਟ੍ਰੈਕਟਰ, ਕਾਰਨ ਜਾਣਕੇ ਰਹਿ ਜਾਓਗੇ ਹੈਰਾਨ

ਕਿਸਾਨ ਵੀਰੋ ਤੁਸੀਂ ਅੱਜਤਕ ਬਹੁਤ ਸਾਰੇ ਟਰੇਕਟਰ ਦੇਖੇ ਹੋਣਗੇ ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਸੀ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਇਹ New Holland 3032 ਟਰੈਕਟਰ ਹੈ ਅਤੇ ਇਹ 2017 ਮਾਡਲ ਦਾ ਟਰੈਕਟਰ ਹੈ। ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੋਗੇ ਕਿ ਇਹ ਟਰੈਕਟਰ 2017 ਤੋਂ ਇੱਕ ਹੀ ਜਗ੍ਹਾ ਉੱਤੇ ਖੜਾ ਹੋਇਆ ਹੈ।

ਜੀ ਹਾਂ, ਇਸ ਟਰੈਕਟਰ ਨੂੰ ਇਸਦੇ ਮਾਲਿਕ ਕਿਸਾਨ ਨੇ ਏਜੰਸੀ ਤੋਂ ਲਿਆਕੇ ਸਿੱਧਾ ਖੇਤ ਵਿੱਚ ਖੜਾ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਟਰੈਕਟਰ ਉਥੇ ਉਸੀ ਜਗ੍ਹਾ ਉੱਤੇ ਖੜਾ ਹੋਇਆ ਹੈ। ਅੱਜ ਅਸੀਂ ਤੁਹਾਨੂੰ ਇਸਦੇ ਕਾਰਨ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਟਰੈਕਟਰ ਨੂੰ ਇੱਕ ਹੀ ਜਗ੍ਹਾ ਉੱਤੇ ਕਿਉਂ ਖੜਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਕਟਰ ਦੀ ਕੰਡੀਸ਼ਨ ਵੀ ਬਿਲਕੁਲ ਨਵੀਂ ਹੈ ਅਤੇ ਇਸਦੀ ਸਰਵਿਸ ਵੀ ਸਹੀ ਸਮੇਂ ‘ਤੇ ਹੁੰਦੀ ਹੈ। ਜਾਣਕਾਰੀ ਦੇ ਅਨੁਸਾਰ ਇਸ ਟਰੈਕਟਰ ਨੂੰ ਸਿਰਫ PTO ਦੇ ਕੰਮ ਲਈ ਵਰਤਿਆ ਜਾਂਦਾ ਹੈ ਅਤੇ ਇਸਨੂੰ ਹੋਰ ਕਿਸੇ ਵੀ ਕੰਮ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਕਾਰਨ ਇਸ ਟ੍ਰੈਕਟਰ ਨੂੰ ਇੰਨੇ ਸਾਲ ਤੋਂ ਇੱਕ ਹੀ ਜਗ੍ਹਾ ਉੱਤੇ ਖੜਾ ਕਰਕੇ ਰੱਖਿਆ ਹੋਇਆ ਹੈ।

ਇਸ ਟ੍ਰੈਕਟਰ ਦਾ ਇੱਕ ਇੱਕ ਪੁਰਜ਼ਾ ਬਿਲਕੁਲ ਵਧੀਆ ਕੰਡੀਸ਼ਨ ਵਿੱਚ ਹੈ ਅਤੇ ਕੁੱਝ ਵੀ ਖ਼ਰਾਬ ਨਹੀਂ ਹੋਇਆ ਹੈ। ਇਹ 35 HP ਦਾ ਟ੍ਰੈਕਟਰ ਹੈ ਅਤੇ ਇਸ ਨਾਲ ਇੱਕ ਫੈਕਟਰੀ ਵਿੱਚ ਪਾਣੀ ਪਹੁੰਚਾਉਣ ਲਈ ਜ਼ਮੀਨ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਟ੍ਰੈਕਟਰ 2017 ਤੋਂ ਇੱਕ ਹੀ ਜਗ੍ਹਾ ਉੱਤੇ ਖੜਾ ਹੋਇਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com