ਮੱਕੀ ਤੇ ਗੰਨੇ ਦੀ ਫ਼ਸਲ ‘ਚ ਉੱਗੇ ਮੋਥੇ/ਡੀਲੇ ਦੇ ਖਾਤਮੇ ਵਾਸਤੇ ਇਸ ਦਵਾਈ ਦਾ ਸਫਲ ਪ੍ਰਯੋਗ

June 11, 2017

ਧਾਨੁਕਾ ਐਗਰੀਟੈੱਕ ਗਰੁੱਪ ਦੇ ਸੀਨੀਅਰ ਮੈਨੇਜਰ ਐਸ. ਐਲ. ਕਾਲਰਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਵਿਗਿਆਨੀਆਂ ਅਤੇ ਕੰਪਨੀ ਦੇ ਮਾਹਿਰਾਂ ਨੂੰ ਕੇ. ਵੀ. ਕੇ. ਫਾਰਮ ਤੇ ਬੁਲਾ ਕੇ ਕਿਸਾਨਾਂ ਤੇ ਡੀਲਰਾਂ ਨੂੰ ਗੰਨੇ ਦੀ ਫ਼ਸਲ ‘ਚ ਉੱਗੇ ਹੋਏ ਮੋਥੇ/ਡੀਲੇ ਨੂੰ ਮਾਰਨ ਲਈ ਸੈਂਪਰਾ ਦਵਾਈ ਦੀ ਵਰਤੋਂ ਸਬੰਧੀ ਸਿਖਲਾਈ ਦਿੱਤੀ | ਫਾਰਮ ‘ਤੇ ਲਗਾਏ ਗਏ ਗੰਨੇ ਦੇ ਪਲਾਟ ‘ਤੇ ਸੈਂਪਰਾ ਦੇ ਸਫ਼ਲ ਪ੍ਰਯੋਗ ਨਾਲ ਮੋਥੇ ਦਾ ਨਾਸ ਹੋਣਾ ਕਿਸਾਨਾਂ ਨੂੰ ਅੱਖੀ ਦਿਖਾਇਆ ਗਿਆ |

ਕਾਲਰਾ ਨੇ ਦੱਸਿਆ ਕਿ ਧਾਨੁਕਾ ਐਗਰੀਟੈੱਕ ਵੱਲੋਂ ਜਾਪਾਨ ਤੋਂ ਸੈਂਪਰਾ ਨਦੀਨ ਨਾਸ਼ਕ ਲਿਆਂਦਾ ਗਿਆ ਹੈ, ਜੋ ਮੱਕੀ ਤੇ ਗੰਨੇ ਦੇ ਉਤਪਾਦਕਾਂ ਦੀ ਆਮਦਨ ਫ਼ਸਲ ਨੂੰ ਮੋਥੇ ਤੋਂ ਮੁਕਤ ਕਰ ਕੇ ਵਧਾਉਣ ‘ਚ ਪ੍ਰਭਾਵਸ਼ਾਲੀ ਹੁੰਦਾ ਹੈ | ਕੇ. ਵੀ. ਕੇ. ਦੇ ਵਿਗਿਆਨੀਆਂ-ਡਾ. ਮਨੋਜ ਸ਼ਰਮਾ ਤੇ ਡਾ. ਜਤਿੰਦਰ ਮੰਨਨ ਨੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ‘ਤੇ ਸੈਂਪਰਾ ਦਾ ਪ੍ਰਯੋਗ ਕਰਨ ਦੀ ਸਿਫਾਰਸ਼ ਕੀਤੀ |