ਮਾਰੂਤੀ ਨੇ ਲਾਂਚ ਕੀਤੀ ਆਪਣੀ ਸਭਤੋਂ ਸਸਤੀ ਕਾਰ, ਜਾਣੋ ਕੀਮਤ ਅਤੇ ਹੋਰ ਜਾਣਕਾਰੀ

ਹਰ ਕੋਈ ਚਾਹੁੰਦਾ ਹੈ ਕਿ ਉਹ ਕਾਰ ਲਵੇ ਅਤੇ ਆਪਣੀ ਫੈਮਿਲੀ ਨੂੰ ਕਾਰ ਵਿੱਚ ਘੁਮਾਵੇ। ਪਰ ਕਾਰਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਇਹ ਆਮ ਆਦਮੀ ਦੀ ਰੇਂਜ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪਰ ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਵੱਡੀ ਖਬਰ ਹੈ। ਕਿਉਂਕਿ ਮਾਰੂਤੀ ਨੇ ਹੁਣ ਆਪਣੀ ਸਭਤੋਂ ਸਸਤੀ ਕਾਰ ਨੂੰ ਲਾਂਚ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ Alto K10 ਨੇ ਭਾਰਤੀ ਬਾਜ਼ਾਰ ‘ਚ ਇਕ ਵਾਰ ਫਿਰ ਤੋਂ ਵਾਪਸੀ ਕੀਤੀ ਹੈ। ਇਸ ਨੂੰ ਮੌਜੂਦਾ ਆਲਟੋ 800 ਦੇ ਨਾਲ ਵੇਚਿਆ ਜਾਵੇਗਾ। ਇਸ ਨਵੀਂ ਆਲਟੋ K10 ਨੂੰ ਇਸਦੇ ਪਿਛਲੇ ਵਰਜਨ ਨਾਲੋਂ ਬਿਲਕੁਲ ਵੱਖਰਾ ਬਣਾਇਆ ਗਿਆ ਹੈ। ਇਸ ਕਾਰ ਦਾ ਮੁਕਾਬਲਾ Hyundai Santro ਅਤੇ Renault Kwid ਵਰਗੀਆਂ ਕਾਰਾਂ ਨਾਲ ਹੋਵੇਗਾ।

ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ ਸਿਰਫ 3.99 ਲੱਖ (ਐਕਸ-ਸ਼ੋਰੂਮ) ਰੱਖੀ ਗਈ ਹੈ। ਇਸਦੇ ਟਾਪ ਮਾਡਲ ਦੀ ਕੀਮਤ 5.83 ਲੱਖ ਰੁਪਏ ਤੱਕ ਜਾਂਦੀ ਹੈ। ਜਾਣਕਾਰੀ ਦੇ ਅਨੁਸਾਰ ਇਹ ਕਾਰ ਮਾਰੂਤੀ ਸੁਜ਼ੂਕੀ ਦੇ ਪੰਜਵੀਂ ਪੀੜ੍ਹੀ ਦੇ ਹਾਰਟੈਕਟ ਪਲੇਟਫਾਰਮ ‘ਤੇ ਆਧਾਰਿਤ ਹੈ ਅਤੇ ਇਸਨੂੰ ਪੂਰੀ ਤਰ੍ਹਾਂ ਨਵੀਂ ਗ੍ਰਿਲ ਦਿੱਤੀ ਗਈ ਹੈ। ਹੈੱਡਲੈਂਪਸ, ਫਰੰਟ ਬੰਪਰ ਅਤੇ ਬੋਨਟ ਵੀ ਪੁਰਾਣੇ ਮਾਡਲ ਤੋਂ ਕਾਫੀ ਵੱਖਰੇ ਨਜ਼ਰ ਆਉਂਦੇ ਹਨ।

ਇਸੇ ਤਰਾਂ ਹੀ ਸਾਈਡ ਪ੍ਰੋਫਾਈਲ ਅਤੇ ਰੀਅਰ ‘ਚ ਵੀ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਇਸਦੀ ਲੁਕ ਬਿਲਕੁਲ ਮਾਰੂਤੀ ਸੁਜ਼ੂਕੀ ਸੇਲੇਰੀਓ ਨਾਲ ਮੇਲ ਖਾਂਦੀ ਹੈ। ਨਵੀਂ ਆਲਟੋ K10 ‘ਚ 13 ਇੰਚ ਦੇ ਟਾਇਰ ਦਿੱਤੇ ਗਏ ਹਨ ਅਤੇ ਇਹ ਕਾਰ ਤੁਹਾਨੂੰ 6 ਵੱਖ-ਵੱਖ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਨਵੀਂ Alto K10 ਦੇ ਕੈਬਿਨ ‘ਚ ਵੀ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਕਾਰ ਵਿੱਚ ਸਭ ਤੋਂ ਵੱਡਾ ਸਮਾਰਟਪਲੇ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ, ਜੋ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ ਪ੍ਰਾਪਤ ਕਰਦਾ ਹੈ।

ਇੰਜਣ ਦੀ ਗੱਲ ਕਰੀਏ ਤਾਂ ਆਲਟੋ K10 ਨਿਊ ਜਨਰੇਸ਼ਨ ਵਿੱਚ 1.0-ਲੀਟਰ ਕੇ-ਸੀਰੀਜ਼ ਡਿਊਲ-ਜੈੱਟ, ਡਿਊਲ VVT ਇੰਜਣ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਇੰਜਣ ਆਟੋ ਗੇਅਰ ਸ਼ਿਫਟ (AGS) ਟ੍ਰਾਂਸਮਿਸ਼ਨ ਨਾਲ ਮੇਲ ਖਾਂਦਾ ਹੈ। ਇੰਜਣ 24.90 kmpl ਦੀ ਮਾਈਲੇਜ ਦਿੰਦਾ ਹੈ ਅਤੇ ਇਸ ਵਿੱਚ EBD ਦੇ ਨਾਲ ABS, ਡਿਊਲ ਫਰੰਟ ਏਅਰਬੈਗਸ, ਸਪੀਡ ਸੈਂਸਿੰਗ ਡੋਰ ਲਾਕ ਆਦਿ ਸੁਰੱਖਿਆ ਵਿਸ਼ੇਸ਼ਤਾਵਾਂ ਮਿਲਦੀਆਂ ਹਨ।