ਨਵੇਂ ਬੁਲਟ ਦੀ ਪੂਰੀ ਜਾਣਕਾਰੀ, ਜਾਣੋ ਕੀਮਤ ਅਤੇ ਫੀਚਰਸ

ਜਿਵੇਂ ਕਿ ਤੁਸੀ ਜਾਣਦੇ ਹੋ ਕਿ Royal Enfield ਦੀ ਬੁਲਟ ਬਾਇਕ ਦੇ ਲੋਕ ਬਹੁਤ ਦੀਵਾਨੇ ਹਨ। ਇਸਨੂੰ ਚਾਹੁਣ ਵਾਲਿਆਂ ਨੂੰ ਇਸਦੇ ਨਵੇਂ ਮਾਡਲ ਦੇ ਲਾਂਚ ਦਾ ਇੰਤਜਾਰ ਰਹਿੰਦਾ ਹੈ ਤਾਂਕਿ ਉਹ ਇਸਨੂੰ ਖਰੀਦ ਸਕਣ। ਪਰ ਕਈ ਲੋਕਾਂ ਨੂੰ ਇਸ ਦੇ ਫੀਚਰਸ ਅਤੇ ਕੀਮਤ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਜਿਸ ਕਾਰਨ ਕਈ ਵਾਰ ਡੀਲਰਾਂ ਵੱਲੋਂ ਲੋਕਾਂ ਨਾਲ ਠੱਗੀ ਮਾਰ ਲਈ ਜਾਂਦੀ ਹੈ।

ਜੇਕਰ ਤੁਸੀ ਨਵੀਂ ਬੁਲੇਟ ਬਾਇਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਿਲਕੁਲ ਨਵੇਂ ਮਾਡਲ ਦੇ ਬੁਲਟ ਦੀ ਕੀਮਤ, ਐਵਰੇਜ ਅਤੇ ਬਾਕੀ ਫੀਚਰਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਕਈ ਨੌਜਵਾਨ ਬੁਲਟ ਦੇ ਪਟਾਕੇ ਮਾਰਦੇ ਸਨ। ਪਰ ਹੁਣ ਕੰਪਨੀ ਵੱਲੋਂ ਇਸਦੇ ਸਿਸਟਮ ਨੂੰ ਬਦਲ ਦਿੱਤਾ ਗਿਆ ਹੈ। ਹੁਣ ਨਵੇਂ ਬੁਲੇਟ ਦੇ ਪਟਾਕੇ ਨਹੀਂ ਵਜਾਏ ਜਾ ਸਕਦੇ।

ਕਿਉਂਕਿ ਹੁਣ ਕੰਪਨੀ ਨੇ ਇਸਦਾ ਕਾਰਬੇਟਰ ਖਤਮ ਕਰ ਦਿੱਤਾ ਹੈ। ਜਿਸ ਨਾਲ ਹੁਣ ਬੁਲਟ ਦਾ ਪਟਾਕਾ ਨਹੀਂ ਵੱਜ ਸਕਦਾ। ਇਸੇ ਤਰਾਂ ਪਹਿਲਾਂ ਵਾਲੇ ਬੁਲਟ ਨਾਲੋਂ ਨਵੇਂ ਬੁਲਟ ਦੀ ਐਵਰੇਜ ਵੀ ਵੱਧ ਹੈ। ਨਵੇਂ ਬੁਲਟ ਦੀ ਐਵਰੇਜ ਲਗਭਗ 50-55 ਕਿਲੋਮੀਟਰ ਪ੍ਰਤੀ ਲੀਟਰ ਹੈ। ਯਾਨੀ ਕਿ ਪੁਰਾਣੇ ਬੁਲਟ ਨਾਲੋਂ ਇਸਦੀ ਐਵਰੇਜ ਕਾਫੀ ਜਿਆਦਾ ਹੈ।

ਇਸਦੇ ਨਾਲ ਹੀ ਇੱਕ ਨਵਾਂ ਫ਼ੀਚਰ ਇਹ ਵੀ ਦਿੱਤਾ ਗਿਆ ਹੈ ਕਿ ਜਦੋਂ ਇਸ ਵਿੱਚ ਤੇਲ ਮੁੱਕਣ ਵਾਲਾ ਹੋਵੇਗਾ ਤਾਂ ਇਹ ਪਹਿਲਾਂ ਹੀ ਬੱਤੀ ਜਗਾ ਦਿੰਦਾ ਹੈ। ਯਾਨੀ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਵਿੱਚ ਤੇਲ ਮੁੱਕਣ ਵਾਲਾ ਹੈ। ਇਸ ਤਰਾਂ ਇਸਦੇ ਹੋਰ ਫ਼ੀਚਰ ਅਤੇ ਕੀਮਤ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com