ਇਹ ਕਿਸਾਨ ਛੋਟੇ ਜਿਹੇ ਕਮਰੇ ਵਿੱਚ ਇਹ ਖੇਤੀ ਕਰਕੇ ਕਮਾ ਰਿਹਾ ਇੱਕ ਲੱਖ, ਜਾਣੋ ਤਰੀਕਾ

ਕਿਸਾਨ ਵੀਰੋ ਜੇਕਰ ਤੁਸੀਂ ਰਵਾਇਤੀ ਖੇਤੀ ਦੇ ਨਾਲ ਨਾਲ ਹੋਰ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਮਸ਼ਰੂਮ ਦੀ ਖੇਤੀ ਸਭਤੋਂ ਵਧੀਆ ਹੈ। ਖਾਸਕਰ ਛੋਟੇ ਕਿਸਾਨਾਂ ਲਈ ਮਸ਼ਰੂਪ ਫਾਰਮਿੰਗ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ ਮਸ਼ਰੂਮ ਫਾਰਮਿੰਗ ਕਿਸ ਤਰਾਂ ਸ਼ੁਰੂ ਕਰ ਸਕਦੇ ਹੋ, ਇਸ ‘ਤੇ ਕਿੰਨਾ ਖਰਚਾ ਹੋਵੇਗਾ ਅਤੇ ਕਿੰਨੀ ਕਮਾਈ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਬੈਗ ਮਸ਼ਰੂਮ ਫਾਰਮਿੰਗ ਮਸ਼ਰੂਮ ਦੀ ਖੇਤੀ ਦਾ ਸਭਤੋਂ ਵਧੀਆ ਤਰੀਕਾ ਹੈ। ਕਿਸਾਨ ਘਰ ਵਿੱਚ ਹੀ ਇੱਕ ਛੋਟੇ ਜਿਹੇ ਕਮਰੇ ਵਿੱਚ ਮਸ਼ਰੂਮ ਦੀ ਖੇਤੀ ਕਰ ਘੱਟ ਤੋਂ ਘੱਟ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਅਤੇ ਘੱਟ ਮੇਹਨਤ ਵਿੱਚ।

ਅਸੀ ਅੱਜ ਤੁਹਾਨੂੰ ਇੱਕ ਅਜਿਹੇ ਹੀ ਕਿਸਾਨ ਬਾਰੇਜਾਣਕਾਰੀ ਦੇਵਾਂਗੇ ਜੋ ਇੱਕ ਕਮਰੇ ਵਿੱਚ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ। ਇਸ ਕਿਸਾਨ ਦੀ ਤਰ੍ਹਾਂ ਤੁਸੀ ਵੀ ਛੋਟੇ ਜਿਹੇ ਕਮਰੇ ਵਿੱਚ ਸਿਰਫ ਠੰਡ ਦੇ ਦੋ ਤਿੰਨ ਮਹੀਨੇ ਮਸ਼ਰੂਮ ਦੀ ਖੇਤੀ ਕਰ ਸਕਦੇ ਹੋ ਅਤੇ ਲੱਖਾਂ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਮਨਿੰਦਰ ਸਿੰਘ ਹੈ ਅਤੇ ਇਹ ਹਰਿਆਣਾ ਦੇ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ।

ਇਸ ਕਿਸਾਨ ਨੇ ਮਸ਼ਰੂਮ ਦੀ ਖੇਤੀ ਸਿਰਫ 50 ਬੈਗਾਂ ਤੋਂ ਸ਼ੁਰੂ ਕੀਤੀ ਸੀ ਅਤੇ ਅੱਜ ਇਹ 3000 ਬੈਗਾਂ ਵਿੱਚ ਮਸ਼ਰੂਮ ਦੀ ਖੇਤੀ ਕਰ ਰਹੇ ਹਨ। ਇੱਕ ਬੈਗ ਤੋਂ ਤੁਸੀ ਲਗਭਗ 2 ਕਿੱਲੋ ਮਸ਼ਰੂਮ ਦਾ ਉਤਪਾਦਨ ਲੈ ਸਕਦੇ ਹੋ। ਯਾਨੀ ਇੱਕ ਬੈਗ ਤੋਂ 160 ਤੋਂ 170 ਰੁਪਏ ਦੇ ਮਸ਼ਰੁਮ ਲੈ ਸਕਦੇ ਹੋ।

ਜੇਕਰ 100 ਰੂਪਏ ਵੀ ਖਰਚਾ ਹੋਵੇ ਤਾਂ ਵੀ ਤੁਸੀ ਪ੍ਰਤੀ ਬੈਗ 70 ਰੁਪਏ ਦੀ ਕਮਾਈ ਕਰ ਸਕਦੇ ਹੋ। ਇਸੇ ਤਰਾਂ ਛੋਟੇ ਕਿਸਾਨ ਮਸ਼ਰੂਮ ਦੀ ਖੇਤੀ ਸ਼ੁਰੂ ਕਰਕੇ ਆਪਣੀ ਕਮਾਈ ਨੂੰ ਵਧ ਸਕਦੇ ਹਨ। ਇਸ ਕਿਸਾਨ ਤੋਂ ਮਸ਼ਰੂਮ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com