ਖੁਸ਼ਖਬਰੀ, ਐਨੇ ਰੁਪਏ ਵਧੇ ਕਣਕ ਦੇ ਰੇਟ, ਜਾਣੋ ਬਾਕੀ ਫ਼ਸਲਾਂ ਵਿੱਚ ਕਿੰਨਾ ਹੋਇਆ ਵਾਧਾ

ਕਿਸਾਨਾਂ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਕੇਂਦਰ ਸਰਕਾਰ ਦੁਆਰਾ ਕਣਕ ਅਤੇ ਸਰ੍ਹੋਂ ਸਮੇਤ ਕਈ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿਤਾ ਗਿਆ ਹੈ ਅਤੇ ਸਰਕਾਰ ਅਗਲੇ ਮਹੀਨੇ ਤੋਂ ਨਵੀਂਆਂ ਕੀਮਤਾਂ ਉੱਤੇ ਇਨ੍ਹਾਂ ਫਸਲਾਂ ਦੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ MSP 2022-23 ਨੂੰ ਲਾਗੂ ਕਰ ਦਿੱਤਾ ਹੈ। ਅੱਜ ਅਸੀ ਤੁਹਾਨੂੰ ਫਸਲਾਂ ਦੀਆਂ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਦੇਵਾਂਗੇ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਾਲ 2022-23 ਲਈ ਰਬੀ ਸੀਜ਼ਨ ਦੀਆਂ 6 ਫਸਲਾਂ ਲਈ MSP ਤੈਅ ਕਰ ਦਿੱਤੀ ਹੈ। ਸਰਕਾਰ ਵੱਲੋਂ ਕਣਕ ਉੱਤੇ 40 ਰੁਪਏ ਅਤੇ ਸਰ੍ਹੋਂ ਉੱਤੇ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਮਸਰ ਦੇ ਰੇਟ ਵਿੱਚ ਵੀ 400 ਰੁਪਏ ਦਾ ਵਾਧਾ ਹੋਇਆ ਹੈ। ਸਭਤੋਂ ਜ਼ਿਆਦਾ ਵਾਧਾ ਸਰੋਂ ਅਤੇ ਮਸਰੀ ਵਿੱਚ ਹੀ ਕੀਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋ ਸਾਲ 2022-23 ਲਈ ਕਣਕ ਦੇ ਭਾਅ ਵਿੱਚ 40 ਰੂਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਜਿਸਤੋਂ ਬਾਅਦ ਇਸ ਵਾਰ ਕਿਸਾਨਾਂ ਨੂੰ ਕਣਕ ਦਾ ਰੇਟ 2015 ਰੂਪਏ ਪ੍ਰਤੀ ਕੁਇੰਟਲ ਮਿਲੇਗਾ। ਇਸੇ ਤਰ੍ਹਾਂ ਜੌਂ ਦੇ ਭਾਅ ਨੂੰ 35 ਰੂਪਏ ਵਧਾ ਕੇ 1635 ਰੂਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਛੋਲਿਆਂ ਦੇ ਭਾਅ ਵਿੱਚ 130 ਰੂਪਏ ਦੇ ਵਾਧੇ ਤੋਂ ਬਾਅਦ ਇਹ ਇਸ ਵਾਰ 5230 ਰੂਪਏ ਪ੍ਰਤੀ ਕੁਇੰਟਲ ਵਿਕਣਗੇ।

ਇਸੇ ਤਰ੍ਹਾਂ ਸਰਕਾਰ ਨੇ ਮਸਰੀ ਦੀ MSP ਨੂੰ 400 ਰੁਪਏ ਵਧਾਕੇ 5500 ਰੂਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਸਰੋਂ ਦੇ ਮੁੱਲ ਵਿੱਚ ਵੀ 400 ਰੂਪਏ ਦੇ ਵਾਧੇ ਤੋਂ ਬਾਅਦ ਹੁਣ ਇਹ 5050 ਰੂਪਏ ਪ੍ਰਤੀ ਕੁਇੰਟਲ ਵਿਕੇਗੀ। ਇਸੇ ਤਰਾਂ ਸੂਰਜਮੁਖੀ ਦੀ ਗੱਲ ਕਰੀਏ ਤਾਂ ਇਸਦੇ msp ਵਿੱਚ 114 ਰੂਪਏ ਦੇ ਵਾਧੇ ਤੋਂ ਦੇ ਬਾਅਦ ਹੁਣ ਇਸਨੂੰ ਸਰਕਾਰ 5441 ਰੂਪਏ ਪ੍ਰਤੀ ਕੁਇੰਟਲ ਦੇ ਭਾਅ ਵਿੱਚ ਖਰੀਦੇਗੀ।

ਪਿਛਲੇ ਸਾਲ ਯਾਨੀ 2021-22 ਦੇ msp ਦੀ ਗੱਲ ਕਰੀਏ ਤਾਂ ਹੁਣ ਤੱਕ ਕਣਕ ਦਾ MSP 1975 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਹੁਣ ਵਧਕੇ 2015 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਜੌਂ 1600 ਰੁਪਏ ਤੋਂ 1635 ਰੁਪਏ ਪ੍ਰਤੀ ਕੁਇੰਟਲ, ਛੋਲੇ 5100 ਰੁਪਏ ਤੋਂ 5230 ਰੁਪਏ ਪ੍ਰਤੀ ਕੁਇੰਟਲ, ਮਸਰੀ 5100 ਰੁਪਏ ਤੋਂ 5500 ਰੁਪਏ ਪ੍ਰਤੀ ਕੁਇੰਟਲ, ਸਰੋਂ 4650 ਰੁਪਏ ਤੋਂ 5050 ਰੁਪਏ ਪ੍ਰਤੀ ਕੁਇੰਟਲ ਅਤੇ ਸੂਰਜਮੁਖੀ ਦਾ ਭਾਅ 5327 ਰੁਪਏ ਤੋਂ ਵਧਕੇ 5441 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।