ਇਸ ਤਰਾਂ ਘਰ ਬੈਠੇ ਤਿਆਰ ਕਰੋ ਮੋਟਰ ‘ਤੇ ਲਾਈਟ ਦਾ ਪਤਾ ਲਗਾਉਣ ਵਾਲਾ ਦੇਸੀ ਜੁਗਾੜ

ਝੋਨੇ ਦੇ ਸੀਜਨ ਵਿੱਚ ਪੰਜਾਬ ਵਿੱਚ ਮੋਟਰ ਤੇ ਬਿਜਲੀ ਦਾ ਕੋਈ ਪੱਕਾ ਟਾਈਮ ਨਹੀਂ ਹੈ । ਇਸ ਲਈ ਕਿਸਾਨਾਂ ਨੂੰ ਸਰਦੀ ਗਰਮੀ ਵਿੱਚ ਬੱਤੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪਰ ਹੁਣ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਨਾਲ ਖੇਤ ਦੀ ਮੋਟਰ ਤੇ ਬਿਜਲੀ ਆਉਣ ਦਾ ਪਤਾ ਲਗਾ ਲੈਣਗੇ ਉਹ ਵੀ ਬਹੁਤ ਘੱਟ ਪੈਸੇ ਖਰਚ ਕੇ । ਕਿਓਂਕਿ ਬਠਿੰਡੇ ਦੇ ਦੋ ਕਿਸਾਨਾਂ ਨੇ ਇਹ ਜੁਗਾੜ ਬਣਾਇਆ ਹੈ ਜਿਸ ਨਾਲ ਜਦੋਂ ਵੀ ਲਾਈਟ ਆਵੇਗੀ ਤਾਂ ਤੁਹਾਡੇ ਮੋਬਾਈਲ ਫੋਨ ਉਪਰ ਰਿੰਗ ਆ ਜਾਵੇਗੀ ।

ਇਸ ਤਰਾਂ ਦੇ ਜੁਗਾੜ ਪਹਿਲਾਂ ਵੀ ਮਾਰਕੀਟ ਵਿੱਚ ਉਪਲਬਦ ਹਨ ਜੋ ਮੋਟਰ ਉੱਤੇ ਲਾਈਟ ਆਉਣ ਤੇ ਤਾਹਨੂੰ ਰਿੰਗ ਜਾ SMS ਭੇਜਦੇ ਹਨ ਨਾਲ ਹੀ ਮੋਟਰ ਵੀ ਆਪ ਹੀ ਚਲਾ ਸਕਦੇ ਹੋ ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਪਰ ਉਹ ਜੁਗਾੜ ਬਹੁਤ ਮਹਿੰਗੇ ਹੋਣ ਕਰਕੇ ਹਰ ਕਿਸਾਨ ਨਹੀਂ ਖਰੀਦ ਸਕਦਾ । ਪਰ ਇਹ ਜੁਗਾੜ ਕੋਈ ਵੀ ਕਿਸਾਨ ਨੀਚੇ ਦਿੱਤੀ ਹੋਈ ਵੀਡੀਓ ਦੇਖ ਕੇ ਤਿਆਰ ਕਰ ਸਕਦਾ ਹੈ ।

ਇਸ ਵੀਡੀਓ ਅਨੁਸਾਰ ਇਸ ਵਿੱਚ ਤਾਹਨੂੰ ਜ਼ਿਆਦਾ ਸਮਾਨ ਦੀ ਲੋੜ ਨਹੀਂ ਤਹਾਨੂੰ ਸਿਰਫ ਦੋ ਮੋਟਰ ਵਾਲੇ ਭਈਏ (autocut) ਤੇ ਇਕ ਮੋਬਾਈਲ 1100 ਫੋਨ ।

ਸਿਰਫ ਏਨੇ ਸਮਾਨ ਨਾਲ ਹੀ ਤੁਸੀਂ ਆਪਣੀ ਮੋਟਰ ਤੇ ਲਾਈਟ ਆਉਣ ਦਾ ਪਤਾ ਆਪਣੇ ਘਰ ਬੈਠੇ ਕਰ ਸਕਦੇ ਹੋ ।ਹੋਰ ਜ਼ਿਆਦਾ ਜਾਣਕਾਰੀ ਲਈ 9463935336 (ਢਿੱਲੋਂ ) ਨੰਬਰ ਤੇ ਸੰਪਰਕ ਕਰ ਸਕਦੇ ਹੋ ।

ਇਹ ਜੁਗਾੜ ਕਿਵੇਂ ਤਿਆਰ ਕਰਨਾ ਹੈ ਇਸਦੇ ਲਈ ਇਹ ਵੀਡੀਓ ਦੇਖੋ