ਇਹ ਹੈ ਪੰਜਾਬ ਦੀ ਸਭਤੋਂ ਸੋਹਣੀ ਥਾਂ, ਦੇਖਕੇ ਰਹਿ ਜਾਓਗੇ ਹੈਰਾਨ

ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਸਭਤੋਂ ਸੋਹਣੀ ਥਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਜਗ੍ਹਾ ਨੂੰ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਤੁਹਾਨੂੰ ਯਕੀਨ ਹੀ ਨਹੀਂ ਹੋਵੇਗਾ ਕਿ ਇਹ ਜਗ੍ਹਾ ਪੰਜਾਬ ਵਿੱਚ ਹੈ। ਦੇਖਣ ਵਿੱਚ ਇੰਝ ਲਗਦਾ ਹੈ ਜਿਵੇਂ ਕਿ ਇਹ ਕੈਲੀਫੋਰਨੀਆ ਦੀ ਕੋਈ ਜਗ੍ਹਾ ਹੈ ਪਰ ਇਹ ਪੰਜਾਬ ਵਿੱਚ ਹੈ ਅਤੇ ਇਸਤੋਂ ਸੋਹਣੀ ਥਾਂ ਪੰਜਾਬ ਵਿੱਚ ਹੋਰ ਕੋਈ ਵੀ ਨਹੀਂ ਹੈ।

ਜਿਆਦਾਤਰ ਲੋਕਾਂ ਨੇ ਪੰਜਾਬ ਦਾ ਇਹ ਹਿੱਸਾ ਦੇਖਣਾ ਤਾਂ ਦੂਰ ਪਰ ਇਸ ਬਾਰੇ ਕਦੇ ਸੁਣਿਆ ਵੀ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਵੀ ਕੋਈ ਇੰਨੀ ਸੋਹਣੀ ਜਗ੍ਹਾ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਜਗ੍ਹਾ ਪਠਾਨਕੋਟ ਏਰੀਏ ਵਿੱਚ ਸਥਿਤ ਹੈ ਅਤੇ ਇਹ ਪੰਜਾਬ ਦੇ ਕੋਨੇ ‘ਤੇ ਸਥਿਤ ਹੈ ਯਾਨੀ ਕਿ ਇਸਨੂੰ ਪੰਜਾਬ ਦਾ ਆਖਰੀ ਪਿੰਡ ਕਿਹਾ ਜਾਂਦਾ ਹੈ।

ਇਸੇ ਜਗ੍ਹਾ ਤੋਂ ਰਾਵੀ ਦਰਿਆ ਵੀ ਜਾਂਦਾ ਹੈ ਅਤੇ ਇਸ ਜਗ੍ਹਾ ਤੇ ਅੱਧਾ ਦਰਿਆ ਪੰਜਾਬ ਅਤੇ ਅੱਧਾ ਦਰਿਆ ਜੰਮੂ ਵਿੱਚ ਵਗਦਾ ਹੈ। ਇਹ ਇਲਾਕਾ ਡਲਹੌਜ਼ੀ ਤੋਂ ਸਿਰਫ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਇਸ ਇਲਾਕੇ ਨੂੰ ਦੇਖਣ ਤੇ ਇਹ ਲਗਦਾ ਹੈ ਜਿਵੇਂ ਕਿ ਇਹ ਵੀ ਜੰਮੂ ਕਸ਼ਮੀਰ ਦਾ ਹਿੱਸਾ ਹੋਵੇ, ਪਰ ਇਹ ਇਲਾਕਾ ਪੰਜਾਬ ਦਾ ਆਖਰੀ ਇਲਾਕਾ ਹੈ ਅਤੇ ਪੰਜਾਬ ਦੀ ਸਭਤੋਂ ਸੋਹਣੀ ਥਾਂ ਹੈ।

ਤੁਹਾਨੂੰ ਦੱਸ ਦੇਈਏ ਕਿ ਡਲਹੌਜ਼ੀ ਵੀ ਕਿਸੇ ਸਮੇਂ ਪੰਜਾਬ ਦਾ ਹੀ ਹਿੱਸਾ ਹੋਇਆ ਕਰਦਾ ਸੀ ਅਤੇ ਹਿਮਾਚਲ ਦੇ ਚੰਬਾ ਇਲਾਕੇ ਤੱਕ ਪੰਜਾਬ ਹੁੰਦਾ ਸੀ। ਰਣਜੀਤ ਸਾਗਰ ਡੈਮ ਵੀ ਇਸੇ ਇਲਾਕੇ ਵਿੱਚ ਸਥਿਤ ਹੈ ਅਤੇ ਇਸ ਡੈਮ ਦਾ ਨਜ਼ਾਰਾ ਵੀ ਦੇਖਣਯੋਗ ਹੈ। ਜੇਕਰ ਤੁਸੀਂ ਕਦੇ ਇਸ ਇਲਾਕੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਘੁੰਮਣ ਲਈ ਅਤੇ ਦੇਖਣ ਲਈ ਬਹੁਤ ਥਾਵਾਂ ਅਜਿਹੀਆਂ ਮਿਲਗੀਆਂ ਜਿਨ੍ਹਾਂ ਨੂੰ ਦੇਖਕੇ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਪੰਜਾਬ ਦਾ ਹਿੱਸਾ ਹੈ।

ਇਸ ਇਲਾਕੇ ਦਾ ਨਾਮ ਚਮਰੌੜ ਹੈ ਅਤੇ ਇਸ ਵਿੱਚ ਇੱਕ ਝੀਲ ਵੀ ਕਾਫੀ ਖੂਬਸੂਰਤ ਹੈ ਜਿਸਦਾ ਨਾਮ ਫੰਗੋਤਾ ਝੀਲ ਹੈ। ਇਸ ਇਲਾਕੇ ਵਿੱਚ ਅਲਗ ਅਲਗ ਪਿੰਡ ਵਸੇ ਹੋਏ ਹਨ ਅਤੇ ਇਹ ਸਾਰੇ ਪਿੰਡ ਪਠਾਨਕੋਟ ਇਲਾਕੇ ਵਿੱਚ ਹੀ ਸਥਿਤ ਹਨ। ਇਸ ਏਰੀਏ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com