ਢਾਈ ਕਰੋੜ ਲਾ ਜੱਟ ਨੇ ਤਿਆਰ ਕੀਤੀ ਪੰਜਾਬ ਦੀ ਸਭਤੋਂ ਸੋਹਣੀ ਕੋਠੀ, ਬੰਗਲੇ ਕੀਤੇ ਫੇਲ੍ਹ

ਦੋਸਤੋ ਅੱਜ ਤੱਕ ਤੁਸੀਂ ਬਹੁਤ ਸੋਹਣੀਆਂ, ਵੱਡੀਆਂ ਅਤੇ ਮਹਿੰਗੀਆਂ ਕੋਠੀਆਂ ਦੇਖੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਵੱਡੇ ਤੋਂ ਵੱਡੇ ਆਲੀਸ਼ਾਨ ਬੰਗਲੇ ਅਤੇ ਮਹਿਲਾਂ ਨੂੰ ਵੀ ਫੇਲ੍ਹ ਕਰਦੀ ਹੈ। ਇਸਨੂੰ ਇੱਕ ਮਹਿਲ ਦੀ ਤਰਾਂ ਬਣਾਇਆ ਗਿਆ ਹੈ ਅਤੇ ਤੁਸੀਂ ਅੱਜ ਤੱਕ ਇਸ ਤਰਾਂ ਦੀ ਕੋਠੀ ਕਿਤੇ ਵੀ ਨਹੀਂ ਦੇਖੀ ਹੋਵੇਗੀ। ਇਸ ਕੋਠੀ ਦੀਆਂ ਖੂਬੀਆਂ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ।

ਇਸਨੂੰ ਪੰਜਾਬ ਦੀ ਸਭਤੋਂ ਸੋਹਣੀ ਕੋਠੀ ਵੀ ਕਿਹਾ ਜਾ ਸਕਦਾ ਹੈ ਅਤੇ ਇਸਨੂੰ ਤਿਆਰ ਕਰਨ ਵਿੱਚ ਲਗਭਗ 5 ਸਾਲ ਦਾ ਸਮਾਂ ਲੱਗਿਆ ਹੈ। ਤੁਸੀਂ ਜਾਣਕੇ ਹੈਰਾਨ ਰਹਿ ਜਾਓਗੇ ਕਿ ਇਸ ਕੋਠੀ ਨੂੰ ਤਿਆਰ ਕਰਨ ਵਿੱਚ ਲਗਭਗ ਢਾਈ ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਪੰਜਾਬੀ ਸ਼ੌਂਕ ਪੁਗਾਉਣ ਲਈ ਜਾਣੇ ਜਾਂਦੇ ਹਨ। ਇਹ ਗੱਲ ਇਸ ਜੱਟ ਨੇ ਸਾਬਿਤ ਕਰ ਦਿੱਤੀ ਹੈ।

ਕੋਠੀ ਸੋਹਣੀ ਬਣਾਉਣ ਦੇ ਨਾਲ ਨਾਲ ਇਸ ਕੋਠੀ ਵਿੱਚ ਬਹੁਤ ਵੱਖਰੀਆਂ ਚੀਜਾਂ ਕੀਤੀਆਂ ਹੋਈਆਂ ਹਨ। ਦੱਸ ਦੇਈਏ ਕਿ ਇਹ ਕੋਠੀ ਪਿੰਡ ਦਿਆਲਪੁਰਾ ਭਾਈਕਾ, ਜਿਲ੍ਹਾ ਬਠਿੰਡਾ ਵਿੱਚ ਬਣੀ ਹੋਈ ਹੈ। ਇਹ ਕੋਠੀ ਬਾਹਰੋਂ ਦੇਖਣ ਵਿੱਚ ਬਿਲਕੁਲ ਵੀ ਇਹ ਨਹੀਂ ਲਗਦਾ ਕਿ ਇਹ ਪੰਜਾਬ ਵਿੱਚ ਹੈ, ਇਹ ਲਗਦਾ ਹੈ ਜਿਵੇਂ ਅਸੀਂ ਕੈਨੇਡਾ ਅਮਰੀਕਾ ਵਿੱਚ ਆ ਗਏ ਹੋਈਏ।

ਇਸ ਕੋਠੀ ਨੂੰ ਬਲੋਕਸ ਨਾਲ ਤਿਆਰ ਕੀਤਾ ਗਿਆ ਹੈ ਅਤੇ ਬਲੋਕਸ ਦੇ ਉੱਤੇ ਵੀ ਪੱਥਰ ਲਗਾਇਆ ਗਿਆ ਹੈ। ਪੱਥਰ ਵੀ ਕੋਈ ਆਮ ਨਹੀਂ ਬਲਕਿ ਚਾਈਨਾ ਸਟੋਨ ਲਗਾਇਆ ਗਿਆ ਹੈ ਅਤੇ ਇਸਨੂੰ ਲਗਾਉਣ ਨਾਲ ਬਾਹਰੋਂ ਕੋਠੀ ਦੀ ਲੁਕ ਬਹੁਤ ਸ਼ਾਨਦਾਰ ਬਣੀ ਹੈ। ਇਸ ਕੋਠੀ ਦਾ ਇੰਟੀਰੀਅਰ ਦੇਖਕੇ ਵੀ ਇਹ ਲਗਦਾ ਹੈ ਕਿ ਜਿਵੇਂ ਇਹ ਕਿਸੇ ਅਰਬਪਤੀ ਦਾ ਮਹਿਲ ਹੋਵੇ। ਪੂਰੀ ਕੋਠੀ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com