ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ, ਪੰਜਾਬ ਵਿੱਚ ਇਸ ਤਰੀਕ ਨੂੰ ਪਹੁੰਚੇਗਾ ਮਾਨਸੂਨ

ਇਸ ਸਮੇਂ ਜਿਆਦਾਤਰ ਸੂਬਿਆਂ ਵਿੱਚ ਅੱਗ ਵਰ੍ਹ ਰਹੀ ਹੈ ਅਤੇ ਲੋਕ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਮੀਂਹ ਦਾ ਇੰਤਜਾਰ ਕਰ ਰਹੇ ਹਨ। ਹੁਣ ਜਲਦੀ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਨਾਲ 11 ਜੂਨ ਯਾਨੀ ਕੱਲ ਤੋਂ ਬਹੁਤ ਸਾਰੇ ਰਾਜਾਂ ਵਿੱਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ।

ਹਲਾਕਿ ਪੂਰੀ ਰਾਹਤ ਲਈ ਮਾਨਸੂਨ ਦਾ ਇੰਤਜਾਰ ਕਰਨਾ ਪਵੇਗਾ। ਜਾਣਕਾਰੀ ਦੇ ਇਸ ਵਾਰ ਕੇਰਲ ਵਿੱਚ 29 ਮਈ ਨੂੰ ਹੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਹੁਣ ਮੌਸਮ ਵਿਭਾਗ ਨੇ ਬਾਕੀ ਰਾਜਾਂ ਲਈ ਵੀ ਇੱਕ ਚੰਗੀ ਖਬਰ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਜੂਨ ਤੋਂ ਦੇਸ਼ ਦੇ ਮੱਧ ਅਤੇ ਉੱਤਰ ਦੇ ਮੈਦਾਨੀ ਇਲਾਕਿਆਂ ਵਿੱਚ ਮਾਨਸੂਨ ਦੀ ਰਫਤਾਰ ਵਿੱਚ ਤੇਜੀ ਆ ਸਕਦੀ ਹੈ।

ਰਿਪੋਰਟ ਦੇ ਅਨੁਸਾਰ ਮਾਨਸੂਨ ਆਮ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਇਹ ਮਹਾਰਾਸ਼ਟਰ ਪਹੁਂਚ ਸਕਦਾ ਹੈ। ਮਹਾਰਾਸ਼ਟਰ ਪੁੱਜਣ ਤੋਂ ਬਾਅਦ ਅਗਲੇ ਦੋ ਦਿਨਾਂ ਵਿੱਚ ਮਾਨਸੂਨ ਮੁਂਬਈ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਮਾਨਸੂਨ 15 ਤੋਂ 20 ਜੂਨ ਦੇ ਵਿੱਚ ਮੱਧ ਪ੍ਰਦੇਸ਼ ਵਿੱਚ ਦਸਤਕ ਦੇ ਸਕਦਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਹੁਣ ਤੱਕ ਦੱਖਣ, ਪੂਰਵੀ ਸੂਬਿਆਂ ਵਿੱਚ ਆਮ ਨਾਲੋਂ ਜਿਆਦਾ ਮੀਂਹ ਪਿਆ ਹੈ। ਦਿੱਲੀ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਇਸ ਵਾਰ ਵੀ ਮਾਨਸੂਨ 27 ਜੂਨ ਦੇ ਆਸਪਾਸ ਪਹੁੰਚ ਸਕਦਾ ਹੈ। ਉੱਤਰ ਭਾਰਤ ਵਿੱਚ ਬਹੁਤ ਜਿਆਦਾ ਗਰਮੀ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪਰ ਮੌਸਮ ਵਿਭਾਗ ਵੱਲੋਂ ਪੰਜਾਬ `ਚ ਮੌਨਸੂਨ ਪਹੁੰਚਣ ਨੂੰ ਲੈਕੇ ਕੋਈ ਸਟੀਕ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪਰ ਉਮੀਦ ਹੈ 15 ਜੂਨ ਤੋਂ ਬਾਅਦ ਮਾਨਸੂਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਸਤਕ ਦੇ ਸਕਦਾ ਹੈ। ਯੂਪੀ ਵਿੱਚ ਵੀ ਮਾਨਸੂਨ 15 ਜੂਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਲਾਕਿ ਬਿਹਾਰ ਦੇ ਲੋਕਾਂ ਨੂੰ ਫਿਲਹਾਲ ਮਾਨਸੂਨ ਲਈ ਥੋੜ੍ਹਾ ਇੰਤਜਾਰ ਕਰਨਾ ਪੈ ਸਕਦਾ ਹੈ।