ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ! ਇਸ ਤਰੀਕ ਨੂੰ ਪੰਜਾਬ ਪਹੁੰਚੇਗਾ ਮੌਨਸੂਨ

ਅੱਤ ਦੀ ਗਰਮੀ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਇਸ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਲਈ ਲੋਕ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਹਨ। ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਮਾਨਸੂਨ ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ। ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਮਾਨਸੂਨ ਜਲਦ ਹੀ ਦਸਤਕ ਦੇਣ ਵਾਲਾ ਹੈ ਜਿਸ ਨਾਲ ਚੰਗੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਤੇਜ਼ ਠੰਢੀਆਂ ਹਵਾਂਵਾਂ ਤੇ ਤੇਜ਼ ਗਤੀ ਵਾਲੇ ਨੀਵੇਂ ਬੱਦਲਾਂ ਨਾਲ ਘਿਰੇ ਅਸਮਾਨ ਹੇਠ, ਦਰਮਿਆਨੀਆਂ/ਭਰਵੀਆਂ ਫੁਹਾਰਾਂ ਨਾਲ਼ ਪੰਜਾਬ ਵਿਚ ਮਾਨਸੂਨ ਦਸਤਕ ਦੇਵੇਗਾ। ਜਿਆਦਾਤਰ ਇਲਾਕਿਆਂ ਵਿਚ ਮਾਨਸੂਨ ਅੱਧੀ ਰਾਤ ਜਾਂ ਸਵੇਰ ਦੇ ਸਮੇਂ ਪਹੁੰਚੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਬਟਾਲਾ, ਕਾਦੀਆਂ, ਚੰਡੀਗੜ੍ਹ, ਮੋਹਾਲੀ, ਰੂਪਨਗਰ, ਖਰੜ, ਕੁਰਾਲੀ, ਆਨੰਦਪੁਰ ਸਾਹਿਬ, ਰੋਪੜ, ਹੁਸ਼ਿਆਰਪੁਰ, ਗੜ੍ਹਸ਼ੰਕਰ, ਟਾਂਡਾ, ਦਸੂਹਾ, ਮੁਕੇਰੀਆਂ, ਤਲਵਾੜਾ ਅਤੇ ਨਾਲ ਹੀ ਪੰਚਕੂਲਾ ਵਿਚ 24 ਜੂਨ ਨੂੰ ਮਾਨਸੂਨ ਦੇ ਪਹੁੰਚਣ ਦੀ ਉਮੀਦ ਹੈ।

ਇਸੇ ਤਰਾਂ ਸੂਬੇ ਦੇ ਬਾਕੀ ਰਹਿੰਦੇ ਇਲਾਕਿਆਂ ਲੁਧਿਆਣਾ, ਜਗਰਾਓਂ, ਰਾਏਕੋਟ, ਜਲੰਧਰ, ਕਪੂਰਥਲਾ, ਸੁਲਤਾਨਪੁਰ, ਅੰਮ੍ਰਿਤਸਰ, ਤਰਨਤਾਰਨ, ਪੱਟੀ, ਖੇਮਕਰਨ, ਹਰੀਕੇ, ਜੀਰਾ, ਫਿਰੋਜ਼ਪੁਰ, ਮੋਗਾ, ਨਵਾਂਸ਼ਹਿਰ, ਖੰਨਾ, ਸਮਰਾਲਾ, ਬਰਨਾਲਾ, ਰਾਜਪੁਰਾ, ਪਟਿਆਲਾ, ਫਤਿਹਗੜ੍ਹ ਸਾਹਿਬ, ਨਾਭਾ, ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਵਿਚ ਮਾਨਸੂਨ ਦੀ ਆਮਦ 25 ਜੂਨ ਨੂੰ ਹੋਵੇਗੀ ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 26 ਜੂਨ ਨੂੰ ਪੂਰੇ ਪੰਜਾਬ ਵਿਚ ਮਾਨਸੂਨ ਦੇ ਨੀਵੇਂ ਤੇਜ ਗਤੀ ਵਾਲੇ ਬੱਦਲ ਅਸਮਾਨ ਨੂੰ ਆਪਣੀ ਚਪੇਟ ‘ਚ ਲੈ ਲੈਣਗੇ। ਹਾਲਾਂਕਿ ਪੰਜਾਬ ਦੇ ਫਾਜਿਲਕਾ, ਅਬੋਹਰ, ਮਲੋਟ, ਮੁਕਤਸਰ, ਫਰੀਦਕੋਟ, ਬਠਿੰਡਾ ਅਤੇ ਨਾਲ ਹੀ ਡੱਬਵਾਲੀ, ਗੰਗਾਨਗਰ, ਹਨੂੰਮਾਨਗੜ ਦੇ ਜਿਆਦਾਤਰ ਇਲਾਕਿਆਂ ਨੂੰ ਅਜੇ ਮਾਨਸੂਨ ਲਈ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਰ ਜਾਣਕਾਰੀ ਅਨੁਸਾਰ ਇਨ੍ਹਾਂ ਇਲਾਕਿਆਂ ਵਿਚ ਹੀ ਬਰਸਾਤਾਂ ਸ਼ੁਰੂ ਹੋਣ ਦੀ ਉਮੀਦ ਹੈ।

[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ]