ਇਸ ਪਿੰਡ ਦਾ ਹਰ ਆਦਮੀ ਹੈ ਕਰੋੜਪਤੀ, ਹੈਲੀਕਾਪਟਰ ਰਾਹੀਂ ਕਰਦਾ ਹੈ ਸਫ਼ਰ

ਕਦੇ ਕਿਸੀ ਪਿੰਡ ਵਿੱਚ ਕੋਈ ਵਿਅਕਤੀ ਜਾਂ ਉਸ ਦਾ ਪੂਰਾ ਪਰਿਵਾਰ ਤੁਹਾਨੂੰ ਕਰੋੜਪਤੀ ਮਿਲ ਸਕਦਾ ਹੈ। ਪਰ ਕੀ ਕਦੇ ਤੁਸੀਂ ਪੂਰਾ ਦਾ ਪੂਰਾ ਪਿੰਡ ਕਰੋੜਪਤੀ ਦੇਖਿਆ ਹੈ?

ਹਾਂਜੀ! ਇਹੋ ਜਾ ਇੱਕ ਪਿੰਡ ਹੈ ਅਤੇ ਉਸ ਦਾ ਨਾਮ Huaxi ਜੋ ਅਮੀਰ ਹੋਣ ਲਈ ਪੂਰੀ ਦੁਨਿਆ ਵਿੱਚ ਮਸ਼ਹੂਰ ਹੈ। ਇਹ ਪਿੰਡ ਚੀਨ ਵਿਚ ਮਜੂਦ ਹੈ ।ਇਸ ਪਿੰਡ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਇੱਕ ਬੰਗਲਾ ਅਤੇ ਗੱਡੀ ਦਿੱਤੀ ਜਾਂਦੀ ਹੈ। ਇਸ ਨੂੰ 1960 ਵਿੱਚ ਰੇਨਬਾਓ ਨਾਮ ਦੇ ਇੱਕ ਨੇਤਾ ਨੇ ਬਣਾਇਆ ਸੀ,

ਉਨ੍ਹਾਂ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਇੱਥੇ ਫਰਟੀਲਾਈਜ਼ਰ ਸਪ੍ਰੇ ਕੈਨ ਦੀ ਫੈਕਟਰੀ ਲਗਾਈ ਸੀ। ਇਸ ਬਿਜ਼ਨਸ ਤੋਂ ਉਨ੍ਹਾਂ ਨੂੰ ਬਹੁਤ ਮੁਨਾਫ਼ਾ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਮੁਨਾਫ਼ੇ ਨੂੰ ਪਿੰਡ ਦੀ ਭਲਾਈ ਲਈ ਲਗਾ ਦਿੱਤਾ। ਇਸ ਪਿੰਡ ਦੇ ਹਰ ਇਨਸਾਨ ਕੋਲ ਤਕਰੀਬਨ 1.5 ਕਰੋੜ ਰੁਪਏ ਹਨ।

ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹੈਲੀਕਾਪਟਰ ਟੈਕਸੀ ਦੀ ਵਰਤੋਂ ਕਰਦੇ ਹਨ। ਇੱਥੇ ਦੇ ਲੋਕਾਂ ਦੀ ਜ਼ਿੰਦਗੀ ਦੇਖਣ ਲਈ ਪੂਰੀ ਦੁਨਿਆ ਤੋਂ ਲੋਕ ਆਉਂਦੇ ਹਨ ਇੱਥੇ ਅਮਰੀਕਾ ਦਾ ਸਟੈਚੂ ਔਫ ਲਿਬਰਟੀ, ਆਸਟ੍ਰੇਲੀਆ ਦਾ ਫੇਮਸ ਔਪਰਾ ਹਾਊਸ, ਗ੍ਰੇਟ ਵਾਲ ਔਫ ਚਾਈਨਾ ਦੀ ਕਾੱਪੀ ਬਣਾਈ ਗਈ ਹੈ।

ਲੋਕਾਂ ਨੂੰ ਇਹ ਸੁਵਿਧਾਵਾਂ ਉਸ ਸਮੇਂ ਤੱਕ ਮਿਲਦੀਆਂ ਹਨ ਜਦੋਂ ਤੱਕ ਉਹ ਇੱਥੇ ਰਹਿੰਦੇ ਹਨ। ਹੈ ਉਹ ਕੀਤੇ ਹੋਰ ਜਾ ਕੇ ਰਹਿਣਾ ਚਾਹੁਣ ਤਾਂ ਉਨ੍ਹਾਂ ਨੂੰ ਸਭ ਕੁੱਝ ਇੱਥੇ ਛੱਡ ਕੇ ਜਾਣਾ ਪੈਂਦਾ ਹੈ। ਕੁੱਝ ਐਕਸਪਰਟਾਂ ਦਾ ਕਹਿਣਾ ਹੈ ਕਿ ਇੱਥੇ ਮਨੋਰੰਜਨ ਦੇ ਸਾਧਨ ਬਹੁਤ ਘੱਟ ਹਨ।