ਬਹੁਤ ਸਾਰੇ ਕਿਸਾਨ ਦੁੱਧ ਵੇਚਕੇ ਆਪਣਾ ਘਰ ਚਲਾਉਂਦੇ ਹਨ ਅਤੇ ਦੁੱਧ ਉਤਪਾਦਕ ਕਿਸਾਨਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਹੈ ਕਿ ਦੁੱਧ ਦੀ ਕੀਮਤ ਵਿਚ ਵਾਧਾ ਕੀਤਾ ਜਾਵੇ। ਕਿਉਂਕਿ ਹਰ ਸਾਲ ਫੀਡ ਦੀਆਂ ਕੀਮਤਾਂ ਅਤੇ ਹੋਰ ਲਾਗਤ ਵੀ ਵਧਦੀ ਜਾ ਰਹੀ ਹੈ ਪਰ ਦੁੱਧ ਦੇ ਰੇਟਾਂ ਵਿੱਚ ਵਾਧਾ ਨਹੀਂ ਹੋ ਰਿਹਾ।
ਪਸ਼ੂਪਾਲਕ ਕਿਸਾਨਾਂ ਦਾ ਕਹਿਣਾ ਹੈ ਕਿ ਵੱਧ ਰਹੀ ਮਹਿੰਗਾਈ ਕਾਰਨ ਪਸ਼ੂਆਂ ਦਾ ਚਾਰਾ ਵੀ ਬਹੁਤ ਮਹਿੰਗਾ ਹੋ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਕੁਝ ਵਾਧਾ ਜਰੂਰ ਕੀਤਾ ਗਿਆ ਸੀ ਪਰ ਫਿਰ ਵੀ ਪਿਛਲੇ ਲੰਬੇ ਸਮੇਂ ਤੋਂ ਦੁੱਧ ਦੇ ਰੇਟਾਂ ਵਿੱਚ ਕੋਈ ਜਿਆਦਾ ਵਾਧਾ ਦੇਖਣ ਨੂੰ ਨਹੀਂ ਮਿਲਿਆ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦੇਵਾਂਗੇ ਜਿਸਤੋਂ ਬਾਅਦ ਤੁਸੀਂ ਦੁੱਧ ਲਗਭਗ 200 ਰੁਪਏ ਲੀਟਰ ਦੇ ਰੇਟ ‘ਤੇ ਵੇਚ ਸਕਦੇ ਹੋ।
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਕੋਈ ਵੀ ਨਵਾਂ ਕੰਮ ਸ਼ੁਰੂ ਕਰਦਾ ਹੈ ਤਾਂ ਉਨ੍ਹਾਂ ਦੀ ਇੱਕ ਯੂਨੀਅਨ ਬਣਦੀ ਹੈ ਅਤੇ ਉਸ ਯੂਨੀਅਨ ਦੇ ਵਿੱਚ ਹਰ ਚੀਜ ਦੇ ਰੇਟ ਤੈਅ ਕੀਤੇ ਜਾਂਦੇ ਹਨ। ਉਸ ਰੇਟ ਤੋਂ ਘੱਟ ਜੇਕਰ ਕੋਈ ਕੰਮ ਕਰਦਾ ਹੈ ਤਾਂ ਉਸਨੂੰ ਯੂਨੀਅਨ ਵੱਲੋਂ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ। ਪਰ ਪਸ਼ੂਪਾਲਕ ਕਿਸਾਨ ਆਪਣੇ ਪਸ਼ੂਆਂ ਦਾ ਦੁੱਧ ਕੌਡੀਆਂ ਦੇ ਭਾਅ ਵੇਚ ਰਹੇ ਹਨ।
ਦੁੱਧ ਦੇ ਰੇਟ ਏਨੇ ਘੱਟ ਮਿਲਣ ਦਾ ਸਭਤੋਂ ਵੱਡਾ ਕਾਰਨ ਕਿਸਾਨਾਂ ਦੀ ਆਪਣੀ ਗਲਤੀ ਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਵਿੱਚ ਫੀਡਾਂ ਦੇ ਰੇਟ ਦੁੱਗਣੇ ਤੋਂ ਵੀ ਜਿਆਦਾ ਹੋ ਚੁੱਕੇ ਹਨ। ਪਰ ਦੁੱਧ ਦਾ ਰੇਟ ਉੱਥੇ ਹੀ ਖੜਾ ਹੈ ਅਤੇ ਕਿਸਾਨਾਂ ਨੂੰ ਘਾਟੇ ਨਾਲ ਦੁੱਧ ਵੇਚਣਾ ਪੈ ਰਿਹਾ ਹੈ। ਕਿਉਂਕਿ ਦੁੱਧ ਦੇ ਜੋ ਰੇਟ ਹਨ ਊਨਾ ਵਿੱਚ ਤਾਂ ਖਰਚਾ ਵੀ ਪੂਰਾ ਨਹੀਂ ਹੁੰਦਾ।
ਸਰਕਾਰ ਵੱਲੋਂ ਦੁੱਧ ਦਾ ਰੇਟ ਵਧਾਇਆ ਤਾਂ ਜਾਂਦਾ ਹੈ ਪਰ ਉਹ ਵਾਧਾ ਕੁਝ ਪੈਸਿਆਂ ਦਾ ਹੀ ਹੁੰਦਾ ਹੈ ਅਤੇ ਕਿਸਾਨ ਡੇਰੀਆਂ ‘ਤੇ ਉਹੀ ਪੁਰਾਣੇ ਰੇਟਾਂ ‘ਤੇ ਦੁੱਧ ਵੇਚਣ ਲਈ ਮਜਬੂਰ ਹਨ। ਕਿਸਾਨ ਚਾਹੁਣ ਤਾਂ ਉਹ ਵੀ ਬਾਕੀ ਕਾਰੋਬਾਰੀਆਂ ਦੇ ਵਾਂਗ ਆਪਣੀ ਇੱਕ ਯੂਨੀਅਨ ਬਣਾਕੇ ਦੁੱਧ ਦੇ ਰੇਟ ਤੈਅ ਕਰਨ ਅਤੇ ਤੈਅ ਰੇਟ ਤੋਂ ਘੱਟ ਦੁੱਧ ਨਾ ਵੇਚਣ। ਇਸੇ ਤਰਾਂ ਹੀ ਕਿਸਾਨਾਂ ਨੂੰ ਦੁੱਧ ਦਾ ਰੇਟ ਚੰਗਾ ਮਿਲ ਸਕਦਾ ਹੈ ਅਤੇ ਕਮਾਈ ਵੱਧ ਸਕਦੀ ਹੈ।