3 ਮਸ਼ੀਨਾਂ ਦਾ ਕੰਮ ਕਰਦੀ ਹੈ ਇਹ ਇੱਕ ਮਸ਼ੀਨ, ਸੁਪਰ ਸੀਡਰ ਤੋ ਬਣਜੁ ਜ਼ੀਰੋ ਡਰਿੱਲ ਤੇ ਰੋਟਾਵੇਟਰ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਆਧੁਨਿਕ ਤਕਨੀਕ ਦੇ ਸੁਪਰ ਸੀਡਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਦਰਅਸਲ ਇਹ ਇੱਕ 3 ਇਨ 1 ਮਸ਼ੀਨ ਹੈ ਅਤੇ ਇਸ ਤੋਂ ਤੁਸੀਂ ਜ਼ੀਰੋ ਡਰਿੱਲ, ਸੁਪਰ ਸੀਡਰ ਅਤੇ ਰੋਟਾਵੇਟਰ ਤਿੰਨਾਂ ਦਾ ਕੰਮ ਲੈ ਸਕਦੇ ਹੋ। ਇਸਨੂੰ ਮਸ਼ੀਨ ਵਿੱਚ ਅੱਜ ਤੱਕ ਦਾ ਸਭਤੋਂ ਵੱਡਾ ਬਦਲਾਅ ਕਿਹਾ ਜਾ ਸਕਦਾ ਹੈ ਅਤੇ ਕਿਸਾਨ ਸਿਰਫ ਇਹ ਇੱਕ ਮਸ਼ੀਨ ਖਰੀਦਕੇ ਤਿੰਨ ਮਸ਼ੀਨਾਂ ਦਾ ਕੰਮ ਲੈ ਸਕਦਾ ਹੈ। ਤੁਸੀਂ ਕੱਲਾ ਰੋਟਾਵੇਟਰ ਵੀ ਚਲਾ ਸਕਦੇ ਹੋ ਅਤੇ ਸੁਪਰ ਸੀਡਰ ਵੀ ਚਲਾ ਸਕਦੇ ਹੋ।

ਇਸ ਸੁਪਰ ਸੀਡਰ ਦਾ ਨਾਮ ਮੇਹਰ ਸੁਪਰ ਸੀਡਰ ਹੈ। ਇਸ ਵਿੱਚ ਬਹੁਤ ਹੈਵੀ ਡਿਸਕਾਂ ਅਤੇ LJF ਟਾਈਪ ਬਲੇਡ ਲਗਾਏ ਗਏ ਹਨ ਅਤੇ ਇਹ ਬਲੇਡ ਵੀ ਬਹੁਤ ਵਧੀਆ ਕੁਆਲਿਟੀ ਦੇ ਹਨ। ਇਸੇ ਤਰਾਂ ਰੋਟਾਵੇਟਰ ਵੀ ਇਸ ਵਿੱਚ ਸਪੈਸ਼ਲ ਡਿਜ਼ਾਈਨ ਦਾ ਲੱਗਿਆ ਹੋਇਆ ਹੈ। ਨਾਲ ਹੀ ਇਸ ਵਿੱਚ ਮਲਟੀ ਸਪੀਡ ਗੇਅਰ ਬਾਕਸ ਲੱਗਿਆ ਹੋਇਆ ਹੈ।

ਇਸ ਵਿੱਚ ਕੁਝ ਪਿੰਨਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੂੰ ਕੱਢ ਕੇ ਇਸਨੂੰ ਜ਼ੀਰੋ ਡਰਿਲ ਅਤੇ ਸੁਪਰ ਸੀਡਰ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਇਸ ਜ਼ੀਰੋ ਡਰਿਲ ਨੂੰ ਦੇਖਣ ਵਿੱਚ ਹੀ ਪਤਾ ਲੱਗਦਾ ਹੈ ਕਿ ਇਹ ਬਹੁਤ ਵਧੀਆ ਕੁਆਲਿਟੀ ਦੇ ਮੈਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸਦੇ ਪੇਂਟ ਵੀ ਬਹੁਤ ਸੋਹਣਾ ਅਤੇ ਵਧੀਆ ਕੁਆਲਿਟੀ ਦਾ ਹੈ।

ਯਾਨੀ ਕਈ ਸੀਜ਼ਨਾਂ ਤੱਕ ਨਾਂ ਤਾਂ ਇਸਦਾ ਰੰਗ ਖਰਾਬ ਹੋਵੇਗਾ ਅਤੇ ਨਾ ਹੀ ਇਸਦੇ ਵਿੱਚ ਧੂੜ ਮਿੱਟੀ ਜਾਵੇਗੀ ਜਿਸ ਨਾਲ ਮਸ਼ੀਨ ਵਿੱਚ ਖਰਾਬੀ ਵੀ ਨਹੀਂ ਆਵੇਗੀ ਅਤੇ ਕਿਸਾਨ ਇਸ ਮਸ਼ੀਨ ਤੋਂ ਤਿੰਨ ਮਸ਼ੀਨਾਂ ਦਾ ਕੰਮ ਲੈ ਸਕਦੇ ਹਨ। ਇਸ 3 ਇਨ 1 ਮਸ਼ੀਨ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Mehar Super seeder 2022 New Model Contact +919888844770 , 8872780137

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com