ਆ ਗਿਆ ਮੈਗਾ ਟੀ ਜੋ ਟਰੈਕਟਰ ਨਾਲੋਂ 5 ਗੁਣਾਂ ਸਸਤਾ ਹੋਣ ਤੇ ਵੀ ਕਰੇ ਟਰੈਕਟਰ ਵਾਲੇ ਸਾਰੇ ਕੰਮ

ਬਹੁਤ ਸਾਰੇ ਕਿਸਾਨ ਹਰ ਸਾਲ ਇਸ ਲਈ ਖੇਤੀ ਕਰਨਾ ਛੱਡ ਦਿੰਦੇ ਹਨ ਕਿਊਂਕਿ ਉਨ੍ਹਾਂ ਦੇ ਕੋਲ ਖੇਤੀ ਕਰਨ ਲਈ ਜਰੂਰੀ ਸਾਧਨ ਨਹੀਂ ਹੁੰਦੇ । ਇੱਕ ਕਿਸਾਨ ਲਈ ਸਭ ਤੋਂ ਜਰੂਰੀ ਚੀਜ ਟਰੇਕਟਰ ਹੁੰਦਾ ਹੈ ਪਰ ਟਰੇਕਟਰ ਮਹਿੰਗਾ ਹੋਣ ਦੇ ਕਾਰਨ ਹਰ ਕਿਸਾਨ ਇਸਨੂੰ ਖਰੀਦ ਨਹੀਂ ਸਕਦਾ ।

 

ਅਜਿਹੇ ਕਿਸਾਨਾਂ ਲਈ ਕਿਰਲੋਸਕਰ ਕੰਪਨੀ ਨੇ ਮੇਗਾ ਟੀ ਪੇਸ਼ ਕੀਤਾ ਹੈ । ਜਿਸਦੀ ਕੀਮਤ ਤਾਂ ਟਰੇਕਟਰ ਦੇ ਮੁਕਾਬਲੇ ਘੱਟ ਹੈ ਪਰ ਇਹ ਟਰੇਕਟਰ ਵਾਲੇ ਸਾਰੇ ਕੰਮ ਕਰ ਦਿੰਦਾ ਹੈ । ਇਸ ਮਸ਼ੀਨ ਨਾਲ ਤੁਸੀ ਵਹਾਈ , ਬਿਜਾਈ , ਗੋਡਾਈ , ਭਾਰ ਢੋਨਾ , ਕੀਟਨਾਸ਼ਕ ਸਪ੍ਰੇ ਆਦਿ ਕੰਮ ਕਰ ਸਕਦੇ ਹੋ । ਜੋ ਕਿਸਾਨਾਂ ਦਾ ਕੰਮ ਆਸਾਨ ਬਣਾ ਦਿੰਦੀ ਹੈ । ਇਸਦੀ ਕੀਮਤ ਤਕਰੀਬਨ 1 ਲੱਖ 40 ਹਜਾਰ ਹੈ ।

ਮਸ਼ੀਨ ਦੀ ਜਾਣਕਾਰੀ

  • ਮਾਡਲ – ਮੇਗਾ – ਟੀ ( 15 HP ) ਹੈਂਡਲ ਸਟਾਰਟ
  • ਲੰਬਈ – 2950 mm . ਚੋੜਾਈ – 950 mm . ਉਚਾਈ – 1300 mm .
  • ਇੰਜਨ ਦਾ ਭਾਰ – 138 ਕਿੱਲੋਗ੍ਰਾਮ
  • ਇੰਜਨ ਦੀ ਆਇਲ ਕੈਪੇਸਟੀ – 3 .5 ਲਿਟਰ
  • ਪ੍ਰਕਾਰ – ਵਾਟਰ ਕੂਲਡ ਡੀਜਲ ਇੰਜਨ
  • Rated RPM – 2000
  • ਬਲੇਡਾਂ ਦੀ ਗਿਣਤੀ – 20
  • ਗਿਅਰ – 6 ਅੱਗੇ , 2 ਰਿਵਰਸ

ਇਹ ਕਿਵੇਂ ਕੰਮ ਕਰਦਾ ਹੈ ਇਸਦੇ ਲਈ ਵੀਡੀਓ ਵੀ ਵੇਖੋ