ਮੀਟਿੰਗ ਖਤਮ ਹੁੰਦੇ ਸਾਰ ਹੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਵਾਸਤੇ ਕਹਿ ਇਹ ਵੱਡੀ ਗੱਲ

ਕਾਫੀ ਸੋਚ ਵਿਚਾਰ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਲਈ ਤਿਆਰ ਹੋ ਗਈਆਂ ਹਨ ਇਸ ਲਈ ਅੱਜ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ।

ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ-ਮੰਤਰੀ ਪਿਊਸ਼ ਗੋਇਲ ਨਾਲ ਕਿਸਾਨ-ਆਗੂਆਂ ਦੀ ਮੀਟਿੰਗ ਕਰ ਰਹੇ ਹਨ।ਬਹੁਤ ਸਾਰੇ ਲੋਕਾਂ ਦੀ ਨਜਰ ਇਸ ਮੀਟਿੰਗ ਤੇ ਟਿੱਕੀ ਹੈ ਅਤੇ ਮੀਟਿੰਗ ਦੇ ਪਹਿਲੇ ਗੜੇ ਦੇ ਖਤਮ ਹੋਣ ਸਾਰ ਹੀ ਖੇਤੀਬਾੜੀ ਮੰਤਰੀ ਨੇ ਟਵੀਟ ਕੀਤਾ ਹੈ।

ਖੇਤੀਬਾੜੀ ਮੰਤਰੀ ਨੇ ਟਵੀਟ ਕਰਕੇ ਕਿਹਾ “ਅੱਜ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਜੀ ਦੇ ਨਾਲ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਖੇਤੀਬਾੜੀ ਐਕਟਾਂ ਤੇ ਬੁਲਾਇਆ ਅਤੇ ਵਿਚਾਰ ਵਟਾਂਦਰੇ ਕੀਤੇ। ਵਿਚਾਰ ਵਟਾਂਦਰੇ ਦੌਰਾਨ ਖੇਤੀਬਾੜੀ ਕਾਨੂੰਨਾਂ ਬਾਰੇ ਫੈਲੇ ਜਾ ਰਹੇ ਭੁਲੇਖੇ ਦੂਰ ਕੀਤੇ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ।

ਇਹ ਕਾਨੂੰਨ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਇਸ ਦੇ ਜ਼ਰੀਏ ਕਿਸਾਨ ਆਪਣੀ ਕੀਮਤ ‘ਤੇ ਕਿਸੇ ਵੀ ਦੇਸ਼, ਕਿਸੇ ਵੀ ਕੀਮਤ’ ਤੇ ਆਪਣੀ ਫ਼ਸਲ ਵੇਚ ਸਕਦਾ ਹੈ। ਇਸ ਕਾਨੂੰਨ ਨਾਲ ਕਿਸਾਨ ਆਪਣੀ ਫ਼ਸਲ ਦਾ ਬਿਜਾਈ ਸਮੇਂ ਹੀ ਠੇਕਾ ਲੈ ਸਕਦਾ ਹੈ ਅਤੇ ਇਹ ਇਕਰਾਰਨਾਮਾ ਸਿਰਫ ਫਸਲਾਂ ਲਈ ਹੋਵੇਗਾ ਨਾ ਕਿ ਉਸ ਦੀ ਜ਼ਮੀਨ ਲਈ”

ਧਿਆਨ ਦੇਣ ਯੋਗ ਗੱਲ ਹੈ ਕੇ ਮੀਟਿੰਗ ਅਜੇ ਵੀ ਚੱਲ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਵਲੋਂ ਅਜੇ ਤਕ ਕਿਸੇ ਤਰਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਹੈ ਪੰਜਾਬ ਦੇ ਕਿਸਾਨਾਂ ਵਲੋਂ ਉਮੀਦ ਕੀਤੀ ਜਾ ਰਹੀ ਹੈ ਕੇ ਸ਼ਇਦ ਇਹ ਮੀਟਿੰਗ ਕਿਸੇ ਨਤੀਜੇ ਤੇ ਪਹੁੰਚ ਜਾਵੇ ਤੇ ਕਿਸਾਨਾਂ ਨੂੰ ਓਹਨਾ ਦਾ ਹੱਕ ਮਿਲ ਸਕੇ

Leave a Reply

Your email address will not be published. Required fields are marked *