ਇਸ ਚੀਜ ਦੀ ਖੇਤੀ ਨਾਲ ਕਿਸਾਨ ਬਣਨਗੇ ਕਰੋੜਪਤੀ, ਇੱਕ ਲੱਖ ਦਾ ਵਿਕਦਾ ਹੈ ਇੱਕ ਪੌਦਾ

ਸਾਡੇ ਦੇਸ਼ ਦੇ ਕਿਸਾਨਾਂ ਦੀ ਹਾਲਤ ਕੁੱਝ ਖਾਸ ਚੰਗੀ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਇਸਦਾ ਕੋਈ ਬਦਲ ਖੋਜ ਰਹੇ ਹਨ, ਜਿਸਦੇ ਨਾਲ ਉਹ ਚੰਗੀ ਕਮਾਈ ਕਰ ਸਕਣ। ਇਸ ਲਈ ਅੱਜ ਕਿਸਾਨ ਵੀਰਾਂ ਨੂੰ ਅਸੀ ਇੱਕ ਅਜਿਹੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੇ ਨਾਲ ਕਿਸਾਨ ਕਰੋੜਪਤੀ ਬਣ ਸਕਦੇ ਹਨ।

ਅਸੀ ਗੱਲ ਕਰ ਰਹੇ ਹਾਂ ਮਹੋਗਨੀ ਦੀ ਖੇਤੀ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਸ ਦਰਖਤ ਵਿੱਚ ਬਹੁਤ ਸਾਰੇ ਗੁਣ ਹਨ। ਇਸ ਦਰਖਤ ਤੋਂ ਸ਼ੂਗਰ ਦੇ ਮਰੀਜਾਂ ਲਈ ਅਚੂਕ ਦਵਾਈ ਬਣਾਈ ਜਾਂਦੀ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸਦੀ ਲੱਕੜ ਸੈਂਕੜੇ ਸਾਲਾਂ ਤੱਕ ਨਹੀਂ ਸੜਦੀ ।

ਇਸ ਦਰਖਤ ਦੀ ਲੱਕੜ ਦਾ ਇਸਤੇਮਾਲ ਵੱਡੇ ਵੱਡੇ ਹੋਟਲਾਂ ਵਿੱਚ ਫਰਨੀਚਰ ਬਣਾਉਣ ਲਈ ਕੀਤਾ ਜਾਂਦਾ ਹੈ। ਹੋਰ ਵੀ ਬਹੁਤ ਖਾਸ ਥਾਵਾਂ ਉੱਤੇ ਇਸਦੀ ਲੱਕੜ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸਦੀ ਲੱਕੜ ਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਵਜਨ ਵਿੱਚ ਵੀ ਬਹੁਤ ਹੱਲਕੀ ਹੁੰਦੀ ਹੈ। ਇਸਦੀ ਲੱਕੜ ਲਾਲ ਰੰਗ ਵਿੱਚ ਹੁੰਦੀ ਹੈ ਅਤੇ ਇਸਦੇ ਉੱਤੇ ਕੋਈ ਵੀ ਪੇਂਟ ਜਾਂ ਪਾਲਸ਼ ਨਹੀਂ ਲਗਾਈ ਜਾਂਦੀ।

ਜੇਕਰ ਕਿਸਾਨ ਇਨ੍ਹਾਂ ਬੂਟਿਆਂ ਨੂੰ ਸਿਰਫ ਆਪਣੇ ਖੇਤ ਦੀ ਬਾਉਂਡਰੀ ਉੱਤੇ ਵੀ ਲਗਾਉਣ ਤਾਂ ਵੀ ਆਸਾਨੀ ਨਾਲ 15 ਤੋਂ 20 ਲੱਖ ਰੁਪਏ ਕਮਾ ਸਕਦੇ ਹਨ। ਅਤੇ ਜੇਕਰ ਕੋਈ ਕਿਸਾਨ ਇੱਕ ਏਕੜ ਵਿੱਚ ਮਹੋਗਨੀ ਦੀ ਖੇਤੀ ਕਰਦਾ ਹੈ ਤਾਂ ਉਹ ਲਗਭਗ ਇੱਕ ਕਰੋੜ ਰੁਪਏ ਤੱਕ ਦੀ ਆਮਦਨੀ ਵੀ ਲੈ ਸਕਦਾ ਹੈ। ਇਸਦੀ ਲੱਕੜ ਦੀ ਅੰਤਰਰਾਸ਼ਟਰੀ ਲੇਵਲ ਉੱਤੇ ਵੀ ਕਾਫ਼ੀ ਜ਼ਿਆਦਾ ਡਿਮਾਂਡ ਹੈ। ਮਹੋਗਨੀ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com