ਬਿਲਕੁਲ ਬਦਲ ਗਿਆ Bolero ਦਾ ਡਿਜ਼ਾਈਨ, Scorpio ਨਾਲੋਂ ਵਧੀਆ ਲੁਕ

ਮਹਿੰਦਰਾ ਬਲੈਰੋ ਗੱਡੀ ਦੇ ਬਹੁਤ ਲੋਕ ਦੀਵਾਨੇ ਹਨ ਅਤੇ ਇਸਦੇ ਨਵੇਂ ਵੈਰੀਐਂਟ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਮਹਿੰਦਰਾ ਆਪਣੀਆਂ ਸਭਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਵਿੱਚੋਂ ਇੱਕ ਬੋਲੇਰੋ ਦੇ ਨਿਊ ਜਨਰੇਸ਼ਨ ਮਾਡਲ ਨੂੰ ਹੁਣ ਜਲਦ ਹੀ ਮਾਰਕੇਟ ਵਿੱਚ ਪੇਸ਼ ਕਰਨ ਜਾ ਰਹੀ ਹੈ। ਨਵਾਂ ਮਾਡਲ ਪਹਿਲਾਂ ਨਾਲੋਂ ਸ਼ਾਨਦਾਰ ਅਤੇ ਦਮਦਾਰ ਫੀਚਰਸ ਦੇ ਨਾਲ ਆਵੇਗਾ।

ਜਾਣਕਾਰੀ ਦੇ ਅਨੁਸਾਰ ਕੰਪਨੀ ਅਗਲੇ ਮਹੀਨੇ ਤੱਕ ਇਸਨੂੰ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਨਵੀਂ ਬੋਲੇਰੋ SUV ਵਿੱਚ ਡਿਊਲ – ਟੋਨ ਐਕਸਟੀਰਿਅਰ ਸ਼ੇਡਸ ਅਤੇ ਨਵੇਂ ਮੋਨੋਟੋਨ ਕਲਰ ਸਕੀਮ ਦੇ ਨਾਲ ਕਾਸਮੇਟਿਕ ਬਦਲਾਅ ਕੀਤੇ ਜਾ ਸਕਦੇ ਹਨ। 2022 ਮਹਿੰਦਰਾ ਬੋਲੇਰੋ ਵਿੱਚ ਇਸਦੇ ਪੁਰਾਣੇ ਡਿਜਾਇਨ ਅਤੇ ਸਟਾਇਲ ਨੂੰ ਨਹੀਂ ਬਦਲਿਆ ਜਾਵੇਗਾ।

ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਬੋਲੇਰੋ 2022 ਨੂੰ ਡੁਅਲ ਏਅਰਬੈਗ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿੱਚ ਰਿਅਰ ਪਾਰਕਿੰਗ ਸੈਂਸਰ ਦੇ ਨਾਲ EBD ਵੀ ਜੋੜਿਆ ਗਿਆ ਹੈ। ਇਸਦੇ ਨਾਲ ਹੀ ਨਵੀਂ ਬੋਲੈਰੋ ਵਿੱਚ ਐਂਟੀ- ਲਾਕ ਬਰੇਕਿੰਗ ਸਿਸਟਮ ਯਾਨੀ ABS ਅਤੇ ਸਪੀਡ ਅਲਰਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਵਿੱਚ ਸੈਮੀ ਡਿਜਿਟਲ ਇੰਸਟਰੂਮੇਂਟ ਕੰਸੋਲ ਦਿੱਤਾ ਹੋਇਆ ਹੋਵੇਗਾ।

ਇਸੇ ਤਰਾਂ ਕੀਲੈਸ ਐਂਟਰੀ, ਯੂਐਸਬੀ, ਮੈਨੁਅਲ ਏਸੀ ਯੂਨਿਟ ਅਤੇ ਆਕਸ ਕੁਨੈਕਟਿਵਿਟੀ ਦੇ ਨਾਲ ਬਲੂਟੂਥ ਇਨੇਬਲਡ ਆਡੀਓ ਸਿਸਟਮ ਵਰਗੇ ਸਾਰੇ ਫ਼ੀਚਰ ਵੀ ਮਿਲਣਗੇ। ਨਵੀਂ 2022 ਮਹਿੰਦਰਾ ਬੋਲੈਰੋ ਵਿੱਚ ਵੀ ਕੰਪਨੀ ਪੁਰਾਣੀ ਬੋਲੈਰੋ ਤਰਾਂ 1.5L , 3- ਸਿਲੇਂਡਰ mHawk ਡੀਜਲ ਇੰਜਨ ਦੇ ਸਕਦੀ ਹੈ। ਇਸਦੇ ਨਾਲ ਹੀ ਇਸ ਵਿੱਚ ਪਿੱਛੇ ਦੇ ਪਹੀਆਂ ਵਿੱਚ ਇੱਕ 5 – ਸਪੀਡ ਮੈਨੁਅਲ ਗਿਅਰਬਾਕਸ ਦਿੱਤਾ ਜਾਵੇਗਾ।

ਨਵੀਂ ਮਹਿੰਦਰਾ ਬੋਲੈਰੋ 2022 ਮਾਡਲ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸਨੂੰ ਮੌਜੂਦਾ ਮਾਡਲ ਨਾਲੋਂ ਲਗਭਗ 40 ਤੋਂ 50 ਹਜਾਰ ਰੁਪਏ ਵਧਾਇਆ ਜਾ ਸਕਦਾ ਹੈ। ਬੋਲੈਰੋ ਦੇ ਮੌਜੂਦਾ ਮਾਡਲ ਦੀ ਕੀਮਤ 8 ਤੋਂ 9 . 70 ਲੱਖ ਰੁਪਏ ਦੇ ਵਿਚਕਾਰ ਹੈ। ਯਾਨੀ ਨਵੀਂ ਬੋਲੈਰੋ ਦੀ ਕੀਮਤ 8 ਲੱਖ 40 ਹਜ਼ਾਰ ਤੋਂ ਲੈਕੇ 10 ਲੱਖ ਤੱਕ ਹੋ ਸਕਦੀ ਹੈ।