ਪੰਜਾਬੀ ਵੀਰ ਟ੍ਰੈਕਟਰ ‘ਤੇ ਲਾਇਆ ਰਸ਼ੀਅਨ ਜੁਗਾੜ, ਲਿਫਟ ਕਪੈਸਟੀ ਕਰ ਦਿੰਦਾ ਡਬਲ

ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ, ਪਰ ਕਈ ਕੰਮ ਖੇਤੀ ਵਿੱਚ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਲਈ ਕਿਸਾਨਾਂ ਨੂੰ ਵੱਡੇ ਯਾਨੀ ਜਿਆਦਾ HP ਦੇ ਟਰੈਕਟਰਾਂ ਦੀ ਲੋੜ ਪੈਂਦੀ ਹੈ। ਪਰ ਵੱਡੇ ਟ੍ਰੈਕਟਰ ਮਹਿੰਗੇ ਹੋਣ ਦੇ ਕਾਰਨ ਕਈ ਕਿਸਾਨ ਇਹ ਟ੍ਰੈਕਟਰ ਨਹੀਂ ਖਰੀਦ ਸਕਦੇ। ਖਾਸਕਰ ਜਿਆਦਾ ਲਿਫਟ ਕਪੈਸਟੀ ਵਾਲੇ ਟ੍ਰੈਕਟਰ ਕਾਫੀ ਮਹਿੰਗੇ ਮਿਲਦੇ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰਸ਼ੀਅਨ ਜੁਗਾੜ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਕਿਸੇ ਵੀ ਟ੍ਰੈਕਟਰ ਦੀ ਲਿਫਟ ਕਪੈਸਟੀ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਇੱਕ ਅਜਿਹੇ ਮਕੈਨਿਕ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਟ੍ਰੈਕਟਰ ਦੀ ਲਿਫਟ ਕਪੈਸਟੀ ਨੂੰ 40 ਕੁਇੰਟਲ ਤੱਕ ਵਧਾ ਦਿੱਤਾ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਵੀ ਫੇਲ੍ਹ ਕਰ ਦਿੱਤੀਆਂ ਹਨ।

ਇਸ ਜੁਗਾੜ ਦੇ ਨਾਲ ਤੁਸੀਂ ਕਿਸੇ ਵੀ ਪੁਰਾਣੇ ਤੋਂ ਪੁਰਾਣੇ ਟ੍ਰੈਕਟਰ ਦੀ ਲਿਫਟ ਕਪੈਸਟੀ ਨੂੰ ਵਧਾ ਕੇ ਦੋਗੁਣਾ ਕਰ ਸਕਦੇ ਹੋ ਅਤੇ ਤੁਹਾਨੂੰ ਨਵੇਂ ਟ੍ਰੈਕਟਰ ‘ਤੇ ਖਰਚਾ ਕਰਨ ਦੀ ਲੋੜ ਨਹੀਂ ਪਵੇਗੀ। ਇਹ ਵੀਰ ਟ੍ਰੈਕਟਰ ਦੇ ਲਿਫਟ ਸਿਸਟਮ ਦੇ ਵਿੱਚ ਇਕ ਐਕਸਟਰਨਲ ਜੈੱਕ ਲਗਾ ਦਿੰਦਾ ਹੈ ਜਿਸ ਨਾਲ ਟ੍ਰੈਕਟਰ ਦੀ ਲਿਫਟ ਕਪੈਸਟੀ ਡਬਲ ਹੋ ਜਾਂਦੀ ਹੈ ਅਤੇ ਟ੍ਰੈਕਟਰ ਲਿਫਟ ਵਿੱਚ ਬਿਲਕੁਲ ਮਾਰ ਨਹੀਂ ਖਾਂਦਾ।

ਖਾਸ ਗੱਲ ਇਹ ਹੈ ਕਿ ਇਹ ਜੈੱਕ ਬਹੁਤ ਪਾਵਰਫੁੱਲ ਲਗਾਇਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਸਮੱਸਿਆ ਨਾ ਆਵੇ। ਇਸ ਜੁਗਾੜ ਬਾਰੇ ਪੂਰੀ ਜਾਣਕਾਰੀ ਅਤੇ ਇਸਨੂੰ ਤੁਸੀਂ ਆਪਣੇ ਟ੍ਰੈਕਟਰ ‘ਤੇ ਕਿਵੇਂ ਲਗਵਾ ਸਕਦੇ ਹੋ, ਇਹ ਜਾਨਣ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com