ਲਿਮਟਾਂ ਦੇ ਪੈਸੇ ਕੱਟ ਕੇ ਮਿਲਣਗੇ ਫਸਲ ਦੇ ਪੈਸੇ, ਜਾਣੋ ਕੀ ਹੈ ਸਰਕਾਰ ਦੀ ਨਵੀਂ ਯੋਜਨਾ

ਕਣਕ ਦੀ ਵਾਢੀ ਅਤੇ ਮੰਡੀ ਵਿੱਚ ਲਿਜਾਣ ਦਾ ਸਮਾਂ ਨੇੜੇ ਆ ਚੁੱਕਿਆ ਹੈ ਪਰ ਇਸੇ ਵਿਚਕਾਰ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਚੁੱਕੀ ਹੈ ਜਿਸ ਨਾਲ ਇਸ ਵਾਰ ਕਿਸਾਨਾਂ ਦੀ ਆਮਦਨੀ ਅੱਧੀ ਰਹਿ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸਰਕਾਰ ਕਿਸਾਨਾਂ ਦੀਆਂ ਲਿਮਟਾਂ ਦੇ ਪੈਸੇ ਕੱਟਕੇ ਕਿਸਾਨਾਂ ਨੂੰ ਫਸਲਾਂ ਦੇ ਪੈਸੇ ਦਾ ਭੁਗਤਾਨ ਕਰੇਗੀ। ਦੱਸਿਆ ਜਾ ਰਿਹਾ ਹੈ ਕਿਸਾਨਾਂ ਦੀ ਫਸਲ ਦੇ ਪੈਸੇ ਵਿੱਚੋਂ 50 ਫ਼ੀਸਦੀ ਤੱਕ ਲਿਮਟਾਂ ਦਾ ਪੈਸਾ ਕੱਟ ਲਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਫਸਲ ਨੂੰ ਸਮਰਥਨ ਮੁੱਲ ਉੱਤੇ ਖਰੀਦਣ ਦਾ ਕੰਮ 25 ਮਾਰਚ ਤੋਂ 1 ਅਪ੍ਰੈਲ ਦੇ ਵਿੱਚ ਵਿੱਚ ਸ਼ੁਰੂ ਹੋਵੇਗਾ। ਪਰ MSP ਉੱਤੇ ਫਸਲਾਂ ਦੀ ਖਰੀਦ ਤੋਂ ਪਹਿਲਾਂ ਹੀ ਸਰਕਾਰ ਕਰਜ਼ਾਈ ਕਿਸਾਨਾਂ ਦਾ ਡਾਟਾ ਇਕੱਠਾ ਕਰ ਚੁੱਕੀ ਹੈ। ਡਾਟਾ ਇਕੱਠਾ ਕਰਨ ਦਾ ਕਾਰਨ ਇਹੀ ਹੈ ਕਿ ਇਸ ਵਾਰ ਸਮਰਥਨ ਮੁੱਲ ਉੱਤੇ ਕਿਸਾਨਾਂ ਵੱਲੋ ਵੇਚੀ ਕਣਕ ਦੀ ਫਸਲ ਦੇ ਪੈਸੇ ਵਿੱਚੋਂ ਲਿਮਟਾਂ ਦਾ 50 ਫ਼ੀਸਦੀ ਹਿੱਸਾ ਕੱਟਕੇ ਬਾਕੀ ਰਾਸ਼ੀ ਦਾ ਹੀ ਭੁਗਤਾਨ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਅਜਿਹਾ ਹੋਣ ਦੀ ਸੰਭਾਵਨਾ ਸਿਰਫ ਮੱਧ ਪ੍ਰਦੇਸ਼ ਵਿੱਚ ਹੀ ਹੈ। ਪਰ ਹੋ ਸਕਦਾ ਹੈ ਕਿ ਬਾਕੀ ਕਈ ਰਾਜ ਵੀ ਇਸ ਯੋਜਨਾ ਨੂੰ ਆਪਣਾ ਲੈਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਕਰਜ਼ਾ ਰਾਸ਼ੀ ਸੇਵ ਤਾਂ ਕੀਤੀ ਜਾ ਰਹੀ ਹੈ ਪਰ ਭੁਗਤਾਨ ਦੇ ਸਮੇਂ ਸਰਕਾਰ ਇਸਨੂੰ ਕੱਟੇਗੀ ਜਾਂ ਨਹੀਂ, ਇਸ ਗੱਲ ਉੱਤੇ ਫ਼ਿਲਹਾਲ ਉੱਚ ਅਧਿਕਾਰੀਆਂ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ।

ਹਲਾਕਿ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਕਿਸਾਨਾਂ ਨੂੰ ਕਣਕ ਦੀ ਖਰੀਦ ਤੋਂ ਪਹਿਲਾਂ ਹੀ ਮੋਬਾਇਲ ਉੱਤੇ ਮੈਸੇਜ ਆ ਚੁੱਕੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਤੋਂ ਬਾਅਦ ਪੂਰੀ ਪੇਂਮੇਂਟ ਨਹੀਂ ਮਿਲੇਗੀ ਅਤੇ ਕਰਜ਼ੇ ਦੀ ਰਾਸ਼ੀ ਕੱਟਣ ਤੋਂ ਬਾਅਦ ਹੀ ਭੁਗਤਾਨ ਹੋਵੇਗਾ।

ਯਾਨੀ ਕਿ ਮੰਨ ਲਓ ਜੇਕਰ ਇੱਕ ਕਿਸਾਨ ਦਾ ਕਰਜ਼ਾ 1 ਲੱਖ ਰੁਪਏ ਹੈ, ਉਸ ਕਿਸਾਨ ਨੇ 50 ਹਜ਼ਾਰ ਰੁਪਏ ਦੀ ਫਸਲ ਵੇਚੀ ਤਾਂ ਉਸਨੂੰ ਸਿਰਫ 25 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ, ਅਤੇ ਬਾਕੀ ਦਾ 25 ਹਜ਼ਾਰ ਕੱਟ ਲਿਆ ਜਾਵੇਗਾ। ਹੁਣ ਦੇਖਣਾ ਇਹ ਹੈ ਕਣਕ ਦੀ ਖਰੀਦ ਦੇ ਸਮੇਂ ਅਜਿਹਾ ਸੱਚਮੁੱਚ ਹੁੰਦਾ ਹੈ ਜਾਂ ਫਿਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਭੁਗਤਾਨ ਕੀਤਾ ਜਾਵੇਗਾ।