ਘਰ ਬੈਠੇ ਬਿਜਲੀ ਵੇਚਕੇ ਕਿਸਾਨ ਕਮਾ ਸਕਦੇ ਹਨ 50 ਲੱਖ ਸਾਲਾਨਾ, ਜਾਣੋ ਪੂਰੀ ਸਕੀਮ

ਕਿਸਾਨ ਆਪਣੀ ਆਮਦਨ ਵਧਾਉਣ ਲਈ ਹਮੇਸ਼ਾ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਅਸੀਂ ਤੁਹਾਨੂੰ ਇਕ ਅਜਿਹੀ ਸਰਕਾਰੀ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਵਿੱਚ ਕਿਸਾਨ ਬੈਠੇ ਹੀ ਸਾਲਾਨਾ ਘੱਟੋ-ਘੱਟ 50 ਲੱਖ ਰੁਪਏ ਕਮਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਕਿਸਾਨਾਂ ਦੀ ਆਮਦਨ 200 ਗੁਣਾ ਵਧਾਉਣ ਵਿੱਚ ਮਦਦ ਕਰੇਗੀ। ਇਸ ਯੋਜਨਾ ਦਾ ਨਾਮ ‘ਪੀਐੱਮ-ਕੁਸੁਮ’ ਯੋਜਨਾ ਹੈ ਅਤੇ ਇਹ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।

ਬਹੁਤ ਸਾਰੇ ਕਿਸਾਨ ਇਸ ਸਕੀਮ ਦਾ ਲਾਭ ਲੈ ਰਹੇ ਹਨ ਅਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਸਕੀਮ ਵਿੱਚ ਕਿਵੇਂ ਕਮਾਈ ਕਰ ਸਕਦੇ ਹੋ। ਇਸ ਯੋਜਨਾ ਵਿੱਚ ਕਿਸਾਨ ਸਰਕਾਰ ਨੂੰ ਬਿਜਲੀ ਵੇਚਕੇ ਆਪਣੀ ਆਮਦਨ ਨੂੰ ਕਈ ਗੁਣਾ ਤੱਕ ਵਧਾ ਸਕਦੇ ਹਨ। ਕਿਸਾਨ ਪੀਐਮ-ਕੁਸੁਮ ਰਾਹੀਂ ਬਿਜਲੀ ਕੰਪਨੀਆਂ ਨੂੰ ਸੌਰ ਊਰਜਾ ਵੇਚ ਕੇ ਪੈਸਾ ਕਮਾ ਸਕਦੇ ਹਨ।

ਆਪਣੇ ਪਿੰਡ ਵਿੱਚ ਹੀ ਕਿਸਾਨ ਸੋਲਰ ਪਲਾਂਟ ਲਗਾ ਕੇ ਬਿਜਲੀ ਵੇਚ ਕੇ 4 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹਨ। ਹੌਲੀ-ਹੌਲੀ ਕਿਸਾਨ ਇਸ ਸਕੀਮ ਵਿੱਚ ਆਪਣਾ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦੇ ਹਨ ਅਤੇ ਆਪਣੇ ਪਿੰਡ ਦੇ ਕਿਸਾਨਾਂ ਲਈ ਸੌਰ ਊਰਜਾ ਲਈ ਪ੍ਰੇਰਿਤ ਕਰਕੇ ਬੰਜਰ ਜ਼ਮੀਨ ਵਾਲੇ ਕਿਸਾਨਾਂ ਦੀ ਆਮਦਨ ਵੀ ਵਧਾ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਅਜਿਹੇ ਪਲਾਂਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਤਹਿਤ ਲਗਾਇਆ ਗਿਆ ਹੈ। ਇੱਥੇ ਸੂਰਜ ਦੀ ਰੌਸ਼ਨੀ ਤੋਂ ਬਿਜਲੀ ਤਿਆਰ ਕਰਕੇ ਸਰਕਾਰ ਨੂੰ ਸਿੱਧੀ ਵੇਚੀ ਜਾਂਦੀ ਹੈ। ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਸੋਲਰ ਪਲਾਂਟ ਲਗਾਉਣ ਲਈ 90 ਫੀਸਦੀ ਤੱਕ ਸਬਸਿਡੀ ਦਿੰਦੀ ਹੈ। ਇਸ ਪਲਾਂਟ ਅਤੇ ਸਕੀਮ ਲਈ ਅਪਲਾਈ ਕਰਨ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com