ਦੇਖੋ ਬਿਨਾਂ ਇੱਟਾਂ, ਟਾਇਲਾਂ ਅਤੇ ਬਲੋਕਾਂ ਤੋਂ ਬਣੀ ਕੋਠੀ, ਜਾਣੋ ਕਿੰਨਾ ਆਇਆ ਖਰਚਾ

ਦੋਸਤੋ ਅੱਜ ਤੱਕ ਤੁਸੀਂ ਬਹੁਤ ਸੋਹਣੀਆਂ, ਵੱਡੀਆਂ ਅਤੇ ਮਹਿੰਗੀਆਂ ਕੋਠੀਆਂ ਦੇਖੀਆਂ ਹੋਣਗੀਆਂ, ਪਰ ਕੀ ਤੁਸੀਂ ਕਦੇ ਬਿਨਾਂ ਇੱਟਾਂ, ਬਿਨਾਂ ਟਾਈਲਾਂ ਅਤੇ ਬਿਨਾਂ ਬਲੋਕਾਂ ਤੋਂ ਕੋਠੀ ਬਣੀ ਦੇਖੀ ਹੈ? ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਜੀਬ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਬਣਾਉਣ ਲਈ ਨਾ ਤਾਂ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ ਹੀ ਟਾਈਲਾਂ ਜਾਂ ਬਲੋਕਾਂ ਦਾ ਇਸਤੇਮਾਲ ਹੋਇਆ ਹੈ।

ਪੂਰੇ ਪੰਜਾਬ ਵਿੱਚ ਤੁਸੀਂ ਇਸ ਤਰਾਂ ਦੀ ਮਜਬੂਤ ਕੋਠੀ ਨਹੀਂ ਦੇਖੀ ਹੋਵੇਗੀ। ਇਸ ਕੋਠੀ ਦੀਆਂ ਚੁਗਾਠਾਂ ਵੀ ਇੰਨੀਆਂ ਮਜਬੂਤ ਹਨ ਕਿ ਤੁਸੀਂ ਅਜਿਹੀਆਂ ਚੁਗਾਠਾਂ ਪਹਿਲੀ ਵਾਰ ਦੇਖੋਗੇ। ਇਸ ਕੋਠੀ ਦੀ ਮਜਬੂਤੀ ਇੰਨੀ ਜਿਆਦਾ ਹੈ ਕਿ ਬੰਬ ਵੀ ਇਸ ਕੋਠੀ ‘ਤੇ ਬੇਅਸਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਠੀ ਮੁਕਤਸਰ ਜਿਲ੍ਹੇ ਦੇ ਪਿੰਡ ਕੋਟਲੀ ਅਬਲੂ ਵਿੱਚ ਬਣਾਈ ਗਈ ਹੈ।

ਇਸ ਕੋਠੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਕੋਠੀ ਨੂੰ ਬਣਾਉਣ ਲਈ ਸੀਮੇਂਟ, ਬੱਜਰੀ, ਘੱਗਰ ਅਤੇ ਸਰੀਆ ਦਾ ਇਸਤੇਮਾਲ ਕੀਤਾ ਗਿਆ ਹੈ। ਯਾਨੀ ਜਿਸ ਤਰਾਂ ਨਾਲ ਲੈਂਟਰ ਪਾਇਆ ਜਾਂਦਾ ਹੈ ਉਸੇ ਮੈਟੀਰੀਅਲ ਦੇ ਨਾਲ ਇਸ ਸਾਰੀ ਕੋਠੀ ਨੂੰ ਤਿਆਰ ਕੀਤਾ ਗਿਆ ਹੈ। ਇਸ ਤਰਾਂ ਨਾਲ ਤਿਆਰ ਕੀਤੀ ਗਈ ਇਸ ਕੋਠੀ ਦਾ ਸਭਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਕੋਠੀ ਵਿੱਚ ਕਦੇ ਵੀ ਸਲਾਭ ਜਾਂ ਸੋਰੇ ਦੀ ਸਮੱਸਿਆ ਨਹੀਂ ਆਵੇਗੀ।

ਇੱਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਹ ਕੋਠੀ ਇੰਨੀ ਮਜਬੂਤ ਹੈ ਕਿ ਤਕੜੇ ਤੋਂ ਤਕੜਾ ਭੁਚਾਲ ਵੀ ਇਸ ਕੋਠੀ ਦਾ ਕੁਝ ਨਹੀਂ ਵਿਗਾੜ ਸਕਦਾ। ਇਸ ਕੋਠੀ ਦੀ ਮੁਨਿਆਦ ਇੱਟਾਂ ਨਾਲ ਬਣੀ ਹੋਈ ਕੋਠੀ ਨਾਲੋਂ ਲਗਭਗ 10 ਗੁਣਾ ਜਿਆਦਾ ਹੈ। ਖਰਚੇ ਦੀ ਗੱਲ ਕਰੀਏ ਤਾਂ ਇਸ ਕੋਠੀ ਨੂੰ ਬਣਾਉਣ ਦਾ ਖਰਚਾ ਵੀ ਕੋਈ ਜਿਆਦਾ ਨਹੀਂ ਹੋਇਆ ਹੈ, ਇੱਟਾਂ ਵਾਲੀ ਕੋਠੀ ਤੋਂ ਥੋੜਾ ਜਿਆਦਾ ਖਰਚਾ ਜਰੂਰ ਆਉਂਦਾ ਹੈ। ਇਸ ਕੋਠੀ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com