ਜਾਣੋ ਕਿਵੇਂ ਕਰਜ਼ਾ ਮਾਫੀ ਦੇ ਐਲਨ ਨੇ ਕਿਸਾਨ ਪਾਏ ਭੰਬਲਭੂਸੇ

ਪਿੱਛਲੇ ਇਕ ਦੋ ਦਿਨਾਂ ਤੋਂ ਕਈ ਤਰਾਂ ਦੇ ਕਰਜ਼ਾ ਮਾਫੀ ਦੇ ਐਲਨ ਹੋ ਰਹੇ ਹਨ ਜਿਸ ਕਰਕੇ ਕਿਸਾਨ ਭੰਬਲਭੂਸੇ ਪਾਏ ਹੋਏ ਹਨ ਕਿਸੇ ਨੂੰ ਸਮਝ ਨਹੀਂ ਆ ਰਿਹਾ ਅਖੀਰ ਸਰਕਾਰ ਵਲੋਂ ਕਿੰਨਾ ਕਰਜ਼ਾ ਮਾਫ ਕੀਤਾ ਹੈ ਤੇ ਕਿਸ ਕਿਸ ਦਾ ਕੀਤਾ ਹੈ |

ਦਰਅਸਲ 2 ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਕੱਲ੍ਹ ਸਦਨ ‘ਚ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਕੱਲ੍ਹ ਰਾਜ ਦੇ ਸਾਲਾਨਾ ਬਜਟ ‘ਚ ਕੇਵਲ 1500 ਕਰੋੜ ਰੁਪਏ ਰਾਖਵੇਂ ਰੱਖਣ ਦੀ ਤਜਵੀਜ਼ ਨੇ ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ਿਆਂ ਦੀ ਮੁਆਫ਼ੀ ਸਕੀਮ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ |

ਵਿੱਤ ਮੰਤਰੀ ਨੇ ਸਦਨ ‘ਚ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਇਸ ਮੰਤਵ ਲਈ ਮਾਹਿਰ ਕਮੇਟੀ ਇਕ ਵਿਸਤਿ੍ਤ ਯੋਜਨਾ ਦੀ ਰੂਪ ਰੇਖਾ ‘ਤੇ ਕਾਰਜ ਕਰ ਰਹੀ ਹੈ ਅਤੇ ਜਦੋਂ ਤੱਕ ਮੈਨੂੰ ਇਸ ਕਮੇਟੀ ਦੀ ਰਿਪੋਰਟ ਪ੍ਰਾਪਤ ਹੋਵੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ 1500 ਕਰੋੜ ਰੁਪਏ ਰਾਖਵੇਂਕਰਨ ਦੀ ਤਜਵੀਜ਼ ਕਰ ਰਿਹਾ ਹਾਂ |

ਪਰ ਦਿਲਚਸਪ ਗੱਲ ਇਹ ਹੈ ਕਿ ਇਸਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ 5 ਏਕੜ ਤੱਕ ਦੀ ਮਲਕੀਅਤ ਵਾਲੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਆਪਣੇ ਸਿਰ ਲੈਣ ਦੀ ਗੱਲ ਕੀਤੀ ਗਈ ਜਦੋਂਕਿ ਰਾਜ ਦੇ ਲੋਕ ਸੰਪਰਕ ਵਿਭਾਗ ਵੱਲੋਂ ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਦੀ ਪ੍ਰਵਾਨਗੀ ਨਾਲ ਜੋ ਪ੍ਰੈਸ ਨੋਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ, ਉਸ ਵਿਚ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕਹੀ ਗਈ ਸੀ |

ਸ੍ਰੀ ਸੁਰੇਸ਼ ਕੁਮਾਰ ਮਾਹਿਰਾਂ ਦੀ ਕਮੇਟੀ ‘ਚ ਮੈਂਬਰ ਵੀ ਹਨ | ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ 5 ਏਕੜ ਵਾਲੇ ਕੋਈ 90 ਪ੍ਰਤੀਸ਼ਤ ਕਿਸਾਨਾਂ ਨੂੰ ਕਰਜ਼ੇ ਤੋਂ ਪੂਰੀ ਰਾਹਤ ਮਿਲਣ ਕਾਰਨ ਸ਼ਾਇਦ ਉਕਤ ਬਿਆਨ ਦਿੱਤਾ ਲੇਕਿਨ ਕਮੇਟੀ 2 ਲੱਖ ਤੱਕ ਦੀ ਹੱਦ ਰੱਖ ਸਕਦੀ ਹੈ | ਜਿਸ ਨਾਲ ਦਸ ਲੱਖ ਵੀਹ ਹਾਜ਼ਰ ਕਿਸਾਨਾਂ ਦਾ ਕਰਜ਼ਾ ਮਾਫ ਹੋਵੇਗਾ |

ਪਰ ਜੇਕਰ ਮਨਪ੍ਰੀਤ ਬਾਦਲ ਵਲੋਂ ਬਜਟ ਵਿਚ ਪਾਸ ਕੀਤੀ ਰਕਮ 1500 ਕਰੋੜ ਨੂੰ ਦਸ ਲੱਖ ਵੀਹ ਹਾਜ਼ਰ ਕਿਸਾਨਾਂ ਵਿਚ ਵੰਡੀਆਂ ਜਾਵੇ ਤਾਂ ਹਰ ਕਿਸਾਨ ਦੇ ਹਿੱਸੇ ਸਿਰਫ 15000 ਰੁ ਦੀ ਰਕਮ ਆਉਂਦੀ ਹੈ | ਇਸ ਤਰਾਂ ਰਾਜ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਸਬੰਧੀ ਅਸਪਸ਼ਟ ਬਿਆਨਾਂ ਕਾਰਨ ਕਿਸਾਨ ਕਰਜ਼ਿਆਂ ਦੀ ਮੁਆਫ਼ੀ ਸਬੰਧੀ ਭੰਬਲਭੂਸਾ ਜ਼ਰੂਰ ਬਣਿਆ ਹੋਇਆ ਹੈ |