ਹੁਣ ਕਿਸਾਨ ਕ੍ਰੈਡਿਟ ਕਾਰਡ ਬਣਾਉਣਾ ਹੋਇਆ ਹੋਰ ਵੀ ਆਸਾਨ

ਹੁਣ ਤੱਕ ਦੇਸ਼ ਦੇ 14.5 ਕਰੋੜ ਕਿਸਾਨ ਪਰਿਵਾਰਾਂ ਵਿੱਚੋਂ 7,02,93,075 ਕਿਸਾਨਾਂ ਦਾ ਕਿਸਾਨ ਕ੍ਰੈਡਿਟ ਕਾਰਡ (KCC) ਬਣ ਚੁੱਕਿਆ ਹੈ। ਪਰ ਹਾਲੇ ਵੀ ਬਹੁਤ ਸਾਰੇ ਕਿਸਾਨਾਂ ਨੇ ਇਹ ਕਾਰਡ ਨਹੀਂ ਬਣਵਾਇਆ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਆੜ੍ਹਤੀਆਂ ਤੋਂ ਬਹੁਤ ਜ਼ਿਆਦਾ ਵਿਆਜ ਉੱਤੇ ਕਰਜ ਲੈਣਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਹੁਣ ਤੱਕ KCC ਨਹੀਂ ਬਣਵਾਇਆ ਹੈ ਤਾਂ ਇਹ ਇਸਨੂੰ ਬਣਾਉਣ ਦਾ ਸਭਤੋਂ ਵਧੀਆ ਮੌਕਾ ਹੈ।

ਕਿਉਂਕਿ ਹੁਣ ਇਸਦੇ ਨਿਯਮ ਬਹੁਤ ਆਸਾਨ ਕਰ ਦਿੱਤੇ ਗਏ ਹਨ। ਜੋ ਵੀ ਕਿਸਾਨ ਹੁਣ KCC ਲਈ ਅਪਲਾਈ ਕਰੇਗਾ ਤਾਂ ਬੈਂਕ ਨੂੰ ਸਿਰਫ 15 ਦਿਨ ਦੇ ਅੰਦਰ ਉਸ ਕਿਸਾਨ ਦਾ ਕ੍ਰੈਡਿਟ ਕਾਰਡ ਜਾਰੀ ਕਰਣਾ ਹੋਵੇਗਾ। ਜਿਵੇਂ ਕਿ ਤੁਸੀ ਜਾਣਦੇ ਹੀ ਹੋਵੋਗੇ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਜੇ ਦੇ ਬੋਝ ਦੇ ਕਾਰਨ ਹੀ ਹੁੰਦੀਆਂ ਹਨ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਆੜ੍ਹਤੀਆਂ ਤੋਂ ਕਰਜਾ ਨਾ ਲੈਣਾ ਪਵੇ।

ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਨੂੰ KCC ਦੇਣ ਵਿੱਚ ਜ਼ਿਆਦਾ ਦੇਰ ਨਾ ਕਰਨ। ਵੱਡੀ ਗੱਲ ਇਹ ਹੈ ਕਿ ਹੁਣ ਤੋਂ KCC ਲਈ ਸਿਰਫ ਤਿੰਨ ਡਾਕੂਮੈਂਟ ਹੀ ਲਈ ਜਾਣਗੇ। ਜਿਸ ਵਿੱਚ ਪਹਿਲਾ ਇਹ ਕਿ ਜੋ ਵਿਅਕਤੀ ਅਪਲੀਕੇਸ਼ਨ ਦੇ ਰਿਹਾ ਹੈ ਉਹ ਕਿਸਾਨ ਹੈ ਜਾਂ ਨਹੀਂ, ਇਸਦੇ ਲਈ ਬੈਂਕ ਉਸਦੇ ਖੇਤੀ ਦੇ ਕਾਗਜ ਦੇਖੇ ਅਤੇ ਉਸਦੀ ਕਾਪੀ ਲਵੇ।

ਦੂਜਾ ਨਿਵਾਸ ਪ੍ਰਮਾਣ ਪੱਤਰ ਅਤੇ ਤੀਜਾ ਆਵੇਦਨ ਕਰਨ ਵਾਲੇ ਕਿਸਾਨ ਦਾ ਸਵੈ ਘੋਸ਼ਣਾ ਪੱਤਰ ਕਿ ਉਸਦਾ ਕਿਸੇ ਹੋ ਬੈਂਕ ਵਿੱਚ ਲੋਨ ਬਕਾਇਆ ਨਹੀਂ ਹੈ। ਸਰਕਾਰ ਨੇ ਬੈਂਕਿੰਗ ਐਸੋਸੀਏਸ਼ਨ ਨੂੰ ਇਹ ਵੀ ਕਿਹਾ ਹੈ ਕਿ KCC ਲਈ ਅਪਲਾਈ ਕਰਨ ਸਮੇਂ ਕਿਸਾਨਾਂ ਤੋਂ ਕੋਈ ਪ੍ਰੋਸੇਸਿੰਗ ਫੀਸ ਨਾ ਲਈ ਜਾਵੇ। ਨਾਲ ਹੀ ਰਾਜ ਸਰਕਾਰਾਂ ਅਤੇ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੈਂਪ ਲਗਾਕੇ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਕ੍ਰੈਡਿਟ ਕਾਰਡ ਉੱਤੇ ਪਹਿਲਾਂ ਬਿਨਾਂ ਗਾਰੰਟੀ ਦੇ ਸਿਰਫ 1 ਲੱਖ ਰੁਪਏ ਦਾ ਲੋਨ ਮਿਲਦਾ ਸੀ, ਪਰ ਹੁਣ ਇਸ ਰਕਮ ਨੂੰ ਵਧਾਕੇ 1.5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਹੀ ਨਹੀਂ ਹੁਣ ਕਿਸਾਨ ਕ੍ਰੈਡਿਟ ਸਿਰਫ ਖੇਤੀ ਤੱਕ ਸੀਮਿਤ ਨਹੀਂ ਰਹੇਗਾ। ਇਸਦੀ ਸਹੂਲਤ ਪਸ਼ੁਪਾਲਨ ਅਤੇ ਮੱਛੀ ਪਾਲਨ ਲਈ ਵੀ ਉਪਲਬਧ ਕਰਵਾ ਦਿੱਤੀ ਗਈ ਹੈ।