ਹੁਣ ਤੁਹਾਡੇ ਅੰਗੂਠੇ ਦਾ ਨਿਸ਼ਾਨ ਦੱਸੇਗਾ ਤਾਹਨੂੰ ਕਿੰਨੀ ਖਾਦ ਚਾਹੀਦੀ ਹੈ

June 7, 2017

ਕਿਸਾਨ ਹੁਣ ਆਪਣੀ ਮਰਜੀ ਨਾਲ ਰਾਸਾਇਨਿਕ ਖਾਦ ਦੀ ਖਰੀਦ ਨਹੀਂ ਕਰ ਸਕਣਗੇ । ਕਿਸੇ ਵੀ ਸਰਕਾਰੀ ਕਮੇਟੀ ਤੋਂ ਖਾਦ ਖਰੀਦਣ ਵੇਲੇ ਕਿਸਾਨਾਂ ਦਾ ਮਸ਼ੀਨ ਵਿੱਚ ਥੰਬ ਇੰਪ੍ਰੇਸ਼ਨ (ਅੰਗੂਠੇ ਦਾ ਨਿਸ਼ਾਨ ) ਲਿਆ ਜਾਵੇਗਾ ।

ਮਸ਼ੀਨ ਆਪਣੇ ਆਪ ਦੱਸੇਗੀ ਕਿ ਉਸ ਕਿਸਾਨ ਨੂੰ ਕਿਹੜੀ ਅਤੇ ਕਿੰਨੇ ਖਾਦ ਦੀ ਜ਼ਰੂਰਤ ਹੈ । ਉਸਤੋਂ ਜਿਆਦਾ ਖਾਦ ਕਿਸਾਨ ਨੂੰ ਨਹੀਂ ਦਿੱਤੀ ਜਾਵੇਗੀ । ਕਿਸਾਨਾਂ ਦਾ ਪੂਰਾ ਡੇਟਾ ਕੰਪਿਊਟਰ ਵਿੱਚ ਫੀਡ ਕਰ ਦਿੱਤਾ ਗਿਆ ਹੈ । ਇਸ ਤਰ੍ਹਾਂ ਦੀ ਪਹਿਲ ਨਾਲ ਕਿਸਾਨ ਜਿਆਦਾ ਮਾਤਰਾ ਵਿੱਚ ਰਾਸਾਇਨਿਕ ਖਾਦਾਂ ਦੀ ਵਰਤੋ ਨਹੀਂ ਕਰ ਪਾਣਗੇ ।

ਕਿਸਾਨਾਂ ਦਾ ਸਾਇਲ ਹੈਲਥ ਕਾਰਡ ਬਣਾਇਆ ਜਾ ਰਿਹਾ ਹੈ । ਇਸ ਕਾਰਡ ਵਿੱਚ ਕਿਸਾਨਾਂ ਦੀ ਪੂਰੀ ਜ਼ਮੀਨ ਦਾ ਵੇਰਵਾ ਹੋਵੇਗਾ , ਜਿਵੇਂ ਕਿੰਨੀ ਜ਼ਮੀਨ ਵਿੱਚ ਖੇਤੀ ਹੋ ਰਹੀ ਹੈ ਅਤੇ ਕਿੰਨੀ ਜ਼ਮੀਨ ਵੇਹਲੀ ਹੈ । ਜਿਨ੍ਹਾਂ ਖੇਤ ਵਿੱਚ ਫਸਲ ਬੀਜੀ ਜਾ ਰਹੀ ਹੈ ਉਹਨਾਂ ਖੇਤਾਂ ਵਿੱਚ ਕਿਹੜੀ ਅਤੇ ਕਿੰਨੀ ਖਾਦ ਦੀ ਜ਼ਰੂਰਤ ਹੈ , ਇਹ ਸਭ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਸਿਸਟਮ ਵਿੱਚ ਅਪਲੋਡ ਕੀਤੀ ਜਾ ਰਹੀ ਹੈ ।

ਸਾਇਲ ਹੈਲਥ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਬਾਅਦ ਇਹ ਸਿਸਟਮ ਸ਼ੁਰੂ ਹੋ ਜਾਵੇਗਾ । ਕਿਸਾਨ ਹੁਣ ਆਪਣੀ ਮਰਜੀ ਨਾਲ ਜਿਆਦਾ ਮਾਤਰਾ ਵਿੱਚ ਰਾਸਾਇਨਿਕ ਖਾਦ ਦੀ ਵਰਤੋ ਨਹੀਂ ਕਰ ਪਾਣਗੇ । ਇਸਤੋਂ ਬਾਅਦ ਜਦੋਂ ਤੁਸੀਂ ਮਸ਼ੀਨ ਉਪਰ ਅੰਗੂਠਾ ਲਗਾਓਂਗੇ ਤਾਂ ਤੁਹਾਡੀ ਸਾਰੀ ਜਾਣਕਾਰੀ ਦੱਸ ਦੇਵੇਗੀ ਕਿ ਤੁਸੀਂ ਕਿੰਨੇ ਗੱਟੇ ਖਾਦ ਲੈ ਸਕਦੇ ਹੋ ।ਉਸ ਅਧਾਰ ਤੇ ਹੀ ਤਾਹਨੂੰ ਖਾਦ ਮਿਲੇਗੀ ਜੇਕਰ ਉਸਤੋਂ ਜ਼ਿਆਦਾ ਖਾਦ ਲੈਣੀ ਹੋਵੇਗੀ ਤਾਂ ਤਾਹਨੂੰ ਸਬਸਿਡੀ ਨਹੀਂ ਮਿਲੇਗੀ ।

ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਇਲ ਹੈਲਥ ਕਾਰਡ ਸਕੀਮ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਬਾਅਦ ਹੁਣ ਪੰਜਾਬ ਅੰਦਰ ਵੀ ਖੇਤੀ ਲਈ ਵਰਤੀ ਜਾਂਦੀ ਜ਼ਮੀਨ ਦੀ ਮਿੱਟੀ ਦੀ ਪਰਖ ਦਾ ਕੰਮ ਸ਼ੁਰੂ ਹੋ ਗਿਆ ਹੈ |

ਨਿਯਮਾਂ ਅਨੁਸਾਰ ਖੇਤੀ ਮਾਹਿਰਾਂ ਵੱਲੋਂ ਸਾਢੇ 12 ਏਕੜ ਦੇ ਇੱਕ ਗਰਿੱਡ(ਖੇਵਟ) ‘ਚੋਂ ਮਿੱਟੀ ਦੇ ਦੋ ਸੈਂਪਲ ਭਰੇ ਜਾ ਰਹੇ ਹਨ ਅਤੇ ਸਬੰਧਿਤ ਕਿਸਾਨਾਂ ਬਾਰੇ ਸਾਰੀ ਜਾਣਕਾਰੀ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਤਿਆਰ ਕੀਤੇ ਖ਼ਾਸ ਕਿਸਮ ਦੇ ਐਪ ‘ਤੇ ਅੱਪਲੋਡ ਕੀਤੀ ਜਾ ਰਹੀ ਹੈ | ਇਸ ਦੇ ਲਈ ਪੰਜਾਬ ਦੇ ਕੁੱਲ ਰਕਬੇ ਨੂੰ ਕਰੀਬ 10 ਲੱਖ ਗਰਿੱਡਾਂ ‘ਚ ਵੰਡਿਆ ਗਿਆ ਹੈ |

ਜਾਣਕਾਰੀ ਅਨੁਸਾਰ ਤੁਹਾਡੇ ਇਲਾਕੇ ਦੀ ਗਰਿੱਡ ਦੀ ਮਿੱਟੀ ਪਰਖ ਦੀ ਰਿਪੋਰਟ ਆਉਣ ਦੇ ਬਾਅਦ ਖੇਤੀ ਮਾਹਿਰ ਕਿਸਾਨਾਂ ਨੂੰ ਦੱਸਣਗੇ ਕਿ ਉਨ੍ਹਾਂ ਦੀ ਜ਼ਮੀਨ ‘ਚ ਖੇਤੀ ਕਰਨ ਸਮੇਂ ਕਿੰਨੀ ਮਾਤਰਾ ਵਿਚ ਖਾਦ ਅਤੇ ਕਿੰਨੀ ਮਾਤਰਾ ‘ਚ ਕੋਈ ਹੋਰ ਤੱਤਾਂ ਦੀ ਜ਼ਰੂਰਤ ਹੈ ।ਇਸ ਤਰਾਂ ਕਿਸਾਨ ਸਿਰਫ ਅੰਦਾਜੇ ਨਾਲ ਖਾਦ ਪਾਉਣ ਦੀ ਜਗਾਹ ਸਹੀ ਤਰੀਕੇ ਨਾਲ ਖਾਦ ਪਾ ਸਕਾਂਗੇ |