ਹੁਣ ਕਿਸਾਨ ਇਕ ਮਿੰਟ ਵਿੱਚ ਪਤਾ ਲਗਾ ਸਕੇਗਾ ਕੇ ਤਹਾਡੇ ਖੇਤ ਨੂੰ ਖਾਦ ਦੀ ਲੋੜ ਹੈ ਜਾ ਨਹੀਂ

ਕਿਸਾਨਾਂ ਲਈ ਇਹ ਪਤਾ ਲਗਾਉਣਾ ਬੜੀ ਮੁਸ਼ਕਿਲ ਦਾ ਕੰਮ ਹੈ ਕੇ ਖੇਤਾਂ ਨੂੰ ਅਸਲ ਵਿਚ ਕਿੰਨੀ ਖਾਦ ਦੀ ਲੋੜ ਹੈ । ਜ਼ਿਆਦਾਤਰ ਕਿਸਾਨ ਸਿਰਫ ਅੰਦਾਜੇ ਨਾਲ ਹੀ ਜਾ ਫਿਰ ਵੇਖੋ ਵੇਖੀ ਹੀ ਖਾਦਾਂ ਦੀ ਵਰਤੋਂ ਕਰਦੇ ਹਨ । ਇਸ ਲਈ ਕਈ ਵਾਰ  ਲੋੜ ਨਾ ਹੋਣ ਤੇ ਵੀ ਕਿਸਾਨ ਜ਼ਿਆਦਾ ਖਾਦ ਵਰਤ ਲੈਂਦੇ ਹਨ ।ਜਿਸ ਨਾਲ ਕਿਸਾਨ ਨੂੰ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਮਿੱਟੀ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ ।

ਕਿਸਾਨ ਹੁਣ ਇਕ ਮਿੰਟ ਵਿੱਚ ਇਹ ਪਤਾ ਲਗਾ ਸਕਣਗੇ ਕੇ ਤਹਾਡੇ ਖੇਤ ਨੂੰ ਕਿੰਨੀ ਖਾਦ ਜਾਂ ਕੋਈ ਨਦੀਨ ਤੇ ਕੀਟ ਨਾਸ਼ਕ ਦਵਾਈ ਆਦਿ ਦੀ ਜ਼ਰੂਰਤ ਹੈ |ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਇਲ ਹੈਲਥ ਕਾਰਡ ਸਕੀਮ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਬਾਅਦ ਹੁਣ ਪੰਜਾਬ ਅੰਦਰ ਵੀ ਖੇਤੀ ਲਈ ਵਰਤੀ ਜਾਂਦੀ ਜ਼ਮੀਨ ਦੀ ਮਿੱਟੀ ਦੀ ਪਰਖ ਦਾ ਕੰਮ ਸ਼ੁਰੂ ਹੋ ਗਿਆ ਹੈ |

ਕੇਂਦਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜ਼ਿਆਦਾ ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਨ ਤੋਂ ਰੋਕਣਾ ਹੈ| ਇਸ ਦੇ ਚੱਲਦਿਆਂ ਪੰਜਾਬ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚ ਚੁੱਕਾ ਹੈ |

ਨਿਯਮਾਂ ਅਨੁਸਾਰ ਖੇਤੀ ਮਾਹਿਰਾਂ ਵੱਲੋਂ ਸਾਢੇ 12 ਏਕੜ ਦੇ ਇੱਕ ਗਰਿੱਡ(ਖੇਵਟ) ‘ਚੋਂ ਮਿੱਟੀ ਦੇ ਦੋ ਸੈਂਪਲ ਭਰੇ ਜਾ ਰਹੇ ਹਨ ਅਤੇ ਸਬੰਧਿਤ ਕਿਸਾਨਾਂ ਬਾਰੇ ਸਾਰੀ ਜਾਣਕਾਰੀ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਤਿਆਰ ਕੀਤੇ ਖ਼ਾਸ ਕਿਸਮ ਦੇ ਐਪ ‘ਤੇ ਅੱਪਲੋਡ ਕੀਤੀ ਜਾ ਰਹੀ ਹੈ | ਇਸ ਦੇ ਲਈ ਪੰਜਾਬ ਦੇ ਕੁੱਲ  ਰਕਬੇ ਨੂੰ ਕਰੀਬ 10 ਲੱਖ ਗਰਿੱਡਾਂ ‘ਚ ਵੰਡਿਆ ਗਿਆ ਹੈ |

ਖੇਤੀ ਮਾਹਿਰਾਂ ਅਨੁਸਾਰ ਮਿੱਟੀ ਦੇ ਉਪਜਾਊਪਣ ਨੂੰ ਬਣਾਈ ਰੱਖਣ ਲਈ ਇਸ ਵਿਚ ਘੱਟੋ-ਘੱਟ 0.45 ਫ਼ੀਸਦੀ ਜੈਵਿਕ ਮਾਦਾ ਹੋਣਾ ਚਾਹੀਦਾ ਹੈ |ਪਰ ਪੰਜਾਬ ਅੰਦਰ ਬਹੁਤੇ ਥਾੲੀਂ ਜੈਵਿਕ ਮਾਦੇ ਦੀ ਮਾਤਰਾ ਘੱਟ ਕੇ 0.02 ਫ਼ੀਸਦੀ ਤੋਂ 0.25 ਫ਼ੀਸਦੀ ਤੱਕ ਰਹਿ ਗਈ ਹੈ | ਇਸ ਦੇ ਇਲਾਵਾ ਕਿਸਾਨਾਂ ਵੱਲੋਂ ਹਰੇਕ ਸਾਲ ਖੇਤਾਂ ਵਿਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਵੀ ਜ਼ਮੀਨ ਦੇ ਉਪਜਾਊਪਣ ਨੂੰ ਵੱਡਾ ਨੁਕਸਾਨ ਪਹੰੁਚਾ ਰਹੀ ਹੈ |

ਜਾਣਕਾਰੀ ਅਨੁਸਾਰ ਤੁਹਾਡੇ ਇਲਾਕੇ ਦੀ ਗਰਿੱਡ ਦੀ ਮਿੱਟੀ ਪਰਖ ਦੀ ਰਿਪੋਰਟ ਆਉਣ ਦੇ ਬਾਅਦ ਖੇਤੀ ਮਾਹਿਰ ਕਿਸਾਨਾਂ ਨੂੰ ਦੱਸਣਗੇ ਕਿ ਉਨ੍ਹਾਂ ਦੀ ਜ਼ਮੀਨ ‘ਚ ਖੇਤੀ ਕਰਨ ਸਮੇਂ ਕਿੰਨੀ ਮਾਤਰਾ ਵਿਚ ਖਾਦ ਅਤੇ ਕਿੰਨੀ ਮਾਤਰਾ ‘ਚ ਕੋਈ ਹੋਰ ਤੱਤਾਂ ਦੀ ਜ਼ਰੂਰਤ ਹੈ ।ਇਸ ਤਰਾਂ ਕਿਸਾਨ ਸਿਰਫ ਅੰਦਾਜੇ ਨਾਲ ਖਾਦ ਪਾਉਣ ਦੀ ਜਗਾਹ ਸਹੀ ਤਰੀਕੇ ਨਾਲ ਖਾਦ ਪਾ ਸਕਾਂਗੇ |