ਝੋਨੇ ਦੀ ਫ਼ਸਲ ਵਿਚ ਇਸ ਤਰਾਂ ਕਰੋ ਖਾਦਾਂ ਦੀ ਸੁਚੱਜੀ ਵਰਤੋਂ

ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਕਰੋ।ਝੋਨੇ ਅਤੇ ਬਾਸਮਤੀ ਨੂੰ ਵਧੇਰੇ ਨਾਈਟਰੋ੍ਜਨ ਤੱਤ ਪਾਉਣ ਨਾਲ ਪੋਦੇ ਦਾ ਫੁਲਾਟ ਅਤੇ ਉਚਾਈ ਵੱਧ ਜਾਂਦੀ ਹੈ ਅਤੇ ਕੀੜਿਆਂ ਦਾ ਹਮਲਾ ਵੀ ਜਿਆਦਾ ਹੁੰਦਾ ਹੈ ] ਇਸ ਲਈ ਯੂਰੀਆ ਦੀ ਵਰਤੋਂ ਲੋੜ ਅਨੁਸਾਰ ਕਰੋI ਨਾਈਟਰੋਜਨ ਖਾਦ ਪਾਉਣ ਤੋ ਪਹਿਲਾ ਜੇ ਹੋ ਸਕੇ ਤਾਂ ਖੇਤ ਦਾ ਪਾਣੀ ਕੱਢ ਦਿਉ ਅਤੇ ਖਾਦ ਪਾਉਣ ਤੋਂ ਤੀਜੇ ਦਿਨ ਬਾਅਦ ਪਾਣੀ ਲਾਉਈ

1.ਮਿੱਟੀ ਪਰਖ ਕਰਾਉਣ ਦੇ ਇਲਾਵਾ ਨਾਈਟ੍ਰੋਜਨ ਤੱਤ ਦੀ ਲੋੜ ਜਾਨਣ ਲਈ ‘ਪੱਤਾ ਰੰਗ ਚਾਰਟ’ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ਇਕ ਪੱਟੀ ਹੈ ਜਿਸ ‘ਤੇ ਹਰੇ ਰੰਗ ਦੀਆਂ 6 ਟਿੱਕੀਆਂ ਬਣੀਆਂ ਹੁੰਦੀਆਂ ਹਨ। ਇਕ ਨੰਬਰ ਵਾਲੀ ਟਿੱਕੀ ਦਾ ਰੰਗ ਹਲਕਾ ਹਰਾ ਹੁੰਦਾ ਹੈ ਜਦੋਂ ਕਿ 6 ਨੰਬਰ ਵਾਲੀ ਟਿੱਕੀ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ।

2. ਜੇਕਰ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਵਾਲੀ ਜ਼ਮੀਨ ਲਈ 37 ਕਿੱਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾ ਪਾ ਦਿਓ।ਬਾਕੀ ਰਹਿੰਦੀ 74 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿਸਿਆਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਅਤੇ ਛੇ ਹਫਤਿਆਂ ਬਾਅਦ ਛਿੱਟੇ ਨਾਲ ਪਾਓ।

3.ਫਾਸਫੋਰਸ ਤੱਤ ਦੀ ਘਾਟ ਵਾਲਿਆਂ ਜ਼ਮੀਨਾ ਵਿਚ 27 ਕਿਲੋ ਡੀਏਪੀ ਜਾ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਓ।ਪੋਟਾਸ਼ ਤੱਤ ਦੀ ਘਾਟ ਵਾਲਿਆ ਜ਼ਮੀਨਾਂ ਵਿੱਚ ਮਿਉਰੇਂਟ ਆਫ ਪੋਟਾਸ਼ ਪ੍ਰਤੀ ਏਕੜ ਪਾਓ।ਫਾਸਫੋਰਸ ਅਤੇ ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਘਾਟ ਹੋਵੇ ਤਾਂ ਕਰੋ।

4.ਜੇਕਰ ਖੇਤ ਤਿਆਰ ਕਰਨ ਤੋਂ ਪਹਿਲਾਂ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਈ ਹੋਵੇ ਤਾ ਸਿਫਾਰਸ਼ ਨਾਲੋਂ 16 ਕਿਲੋ ਨਾਈਟ੍ਰੋਜਨ(35 ਕਿਲੋ ਯੂਰੀਆ) ਪ੍ਰਤੀ ਏਕੜ ਘੱਟ ਪਾਓ।ਜੇਕਰ ਖੇਤ ਵਿਚ ਹਰੀ ਖਾਦ ਦੱਬੀ ਗਈ ਹੋਵੇ ਤਾਂ ਸਿਫਾਰਸ਼ ਨਾਲੋਂ 25 ਕਿਲੋ ਨਾਈਟ੍ਰੋਜਨ (55 ਯੂਰਪੀ ਯੂਰੀਆ ਘੱਟ ਪਾਓ)।

5.ਜੇਕਰ ਖੇਤ ਵਿਚ ਪਾਣੀ ਦੀ ਘਾਟ ਹੋਵੇ ਅਤੇ ਪਨੀਰੀ ਲਗਾਉਣ ਤੋਂ ਬਾਅਦ ਕੁਝ ਦਿਨ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਣ ਅਤੇ ਬੂਟੇ ਮਰਨੇ ਸ਼ੁਰੂ ਹੋ ਜਾਣ ਤਾਂ ਖੇਤ ਨੂੰ ਜਲਦੀ ਹੀ ਭਰਵਾਂ ਪਾਣੀ ਦੇਣਾ ਚਾਹੀਦਾ ਹੈ ਅਤੇ ਇਕ ਹਫ਼ਤੇ ਦੇ ਫ਼ਰਕ ਨਾਲ ਇਕ ਕਿੱਲੋ ਫੈਰਸ ਸਲਫ਼ੇਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ।