ਕਣਕ ਦੀ ਫ਼ਸਲ ਵਾਲੇ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਕਣਕ ਦੀ ਖੇਤੀ ਨੂੰ ਸਹੀ ਮਾਤਰਾ ਵਿੱਚ ਸਿੰਜਾਈ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਹੁਣ ਪੰਜਾਬ ਵਿੱਚ ਕਲ ਤੋਂ 17 ਫਰਵਰੀ ਤੱਕ ਲਈ ਇਕ ਐਲਾਨ ਕਰ ਦਿੱਤਾ ਗਿਆ ਹੈ। ਕਣਕ ਦੀ ਫ਼ਸਲ ਨਿਸਾਰੇ ਤੇ ਹੈ ਜੇਕਰ ਹੁਣ ਪੂਰਾ ਪਾਣੀ ਨਹੀਂ ਮਿਲਦਾ ਦਾ ਕਣਕ ਦੇ ਝਾੜ ਵਿੱਚ ਕਾਫੀ ਫਰਕ ਪੈ ਸਕਦਾ ਹੈ । ਜਿਸ ਬਾਰੇ ਜਾਣਕੇ ਕਿਸਾਨਾਂ ਨੂੰ ਖੁਸ਼ੀ ਹੋਵੇਗੀ ਖਾਸ ਕਰਕੇ ਕਣਕ ਦੀ ਫ਼ਸਲ ਵਾਲੇ ਕਿਸਾਨਾਂ ਨੂੰ ।

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਸਮੇ ਤੋਂ ਪਾਣੀ ਦੀ ਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ ਪੰਜਾਬ ਦੇ ਜਲ ਸ੍ਰੋਤ ਮਹਿਕਮੇ ਵੱਲੋਂ ਇਸ ਮਹੀਨੇ ਵਿੱਚ ਨਹਿਰੀ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ ।

ਫਰਵਰੀ ਮਹੀਨੇ ਦੇ ਵਿਚ 10 ਫਰਵਰੀ ਤੋਂ ਲੈ ਕੇ 17 ਫਰਬਰੀ ਤੱਕ ਨਹਿਰੀ ਪਾਣੀ ਛੱਡਿਆ ਜਾ ਚੁੱਕਾ ਹੈ। ਇਸ ਦੌਰਾਨ ਇਨ੍ਹਾਂ ਨਹਿਰਾਂ ਵਿੱਚ ਸਰਹਿੰਦ ਕੈਨਾਲ ਸਿਸਟਮ, ਬਿਸਤ ਦੁਆਬ ਕੈਨਾਲ, ਸਿੱਧਵਾਂ ਬਰਾਂਚ, ਬਠਿੰਡਾ ਬਰਾਂਚ, ਪਟਿਆਲਾ ਫੀਡਰ ਅਤੇ ਅਬੋਹਰ ਬਰਾਂਚ ਅਧੀਨ ਪੈਂਦੀਆਂ ਨਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਹੋਇਆ ਨਹਿਰਾਂ ਸੰਬੰਧੀ ਦੱਸਦੇ ਹੋਏ ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਜੋ ਨਹਿਰਾਂ ਗਰੁੱਪ ਏ ਦੇ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਪਾਣੀ ਦਿੱਤਾ ਜਾਵੇਗਾ।ਗਰੁੱਪ A ਦੇ ਅਧੀਨ ਹਰੀਕੇ ਸਿਸਟਮ ਦੇ ਰਾਜ ਬਾਹੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਪਹਿਲ ਦੇ ਅਧਾਰ ਉਪਰ ਹੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਇਨ੍ਹਾਂ ਤੋਂ ਇਲਾਵਾ ਅੱਪਰ ਬਾਰੀ ਦੁਆਬ ਵਿੱਚੋਂ ਨਿਕਲਦੀ ਸਰਾਭਾ ਬ੍ਰਾਂਚ ਅਤੇ ਇਸ ਦੇ ਰਾਜਬਾਹਿਆਂ ਨੂੰ ਵੀ ਪਾਣੀ ਦੀ ਸਪਲਾਈ ਪਹਿਲੀ ਤਰਜੀਹ ਦੇ ਅਧਾਰ ਉਪਰ ਕੀਤੀ ਜਾਵੇਗੀ। ਜਦਕਿ ਗਰੁੱਪ ਬੀ ਦੇ ਵਿੱਚ ਆਉਂਦੀ ਘੱਗਰ ਲਿੰਕ ਅਤੇ ਇਸ ਵਿੱਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਨੂੰ ਦੂਸਰੀ ਤਰਜੀਹ ਦੇ ਉਪਰ ਬਾਕੀ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ।

ਇਸ ਲੜੀ ਤਹਿਤ ਗਰੁੱਪ ਬੀ ਦੇ ਰਾਜਬਾਹੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਸੂਰ ਬ੍ਰਾਂਚ ਲੋਅਰ ਅਤੇ ਮੇਨ ਬ੍ਰਾਂਚ ਲੋਅਰ ਅਤੇ ਇਨ੍ਹਾਂ ਦੇ ਰਾਜਬਾਹੇ ਅਤੇ ਲਾਹੌਰ ਬ੍ਰਾਂਚ ਨੂੰ ਦੂਜੇ ਦਰਜੇ ਵਿੱਚ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ। ਖੇਤੀ ਮਾਹਰਾਂ ਅਨੁਸਾਰ ਇਸ ਵੇਲੇ ਦੀ ਸਿੰਚਾਈ ਫਸਲਾਂ ਦੇ ਲਈ ਕਾਫੀ ਅਹਿਮ ਸਥਾਨ ਰੱਖਦੀ ਹੈ। ਇਸ ਮਹੀਨੇ ਛੱਡਿਆ ਜਾ ਰਿਹਾ ਪਾਣੀ ਕਣਕ ਦੀ ਫ਼ਸਲ ਲਈ ਕਾਫੀ ਲਾਹੇਵੰਦ ਹੈ।