ਜਾਣੋ ਘਰ ਬਣਾਉਣ ਵੇਲੇ ਕੰਧਾਂ ਵਿਚ ਥਰਮੋਕੋਲ ਲਗਾਉਣ ਦੇ ਫਾਇਦੇ

ਗਰਮੀ ਵਿੱਚ ਜ਼ਿਆਦਾ ਤਾਪਮਾਨ ਵਧਣ ਨਾਲ ਬਾਹਰ ਜਾਣਾ ਤਾਂ ਮੁਸ਼ਕਲ ਹੁੰਦਾ ਹੀ ਹੈ , ਇਸ ਦੇ ਨਾਲ ਹੀ ਘਰ ਵਿੱਚ ਰਹਿਣ ਵਾਲੀਆਂ ਲਈ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ । ਜ਼ਿਆਦਾ ਤਾਪਮਾਨ ਦੇ ਕਾਰਨ ਘਰ ਦੀਆ ਦੀਵਾਰਾ ਗਰਮ ਹੋ ਜਾਂਦੀਆ ਹਨ ਅਤੇ ਤੁਹਾਡਾ ਘਰ ਭੱਠੀ ਦੀ ਤਰ੍ਹਾਂ ਤਪਣ ਲੱਗਦਾ ਹੈ ।

ਗਰਮੀ ਵਿੱਚ ਬਿਨਾਂ ਏਸੀ ਜਾਂ ਕੂਲਰ ਦੇ ਘਰ ਦੇ ਕਿਸੇ ਹਿੱਸੇ ਵਿੱਚ ਬੈਠਣਾ ਮੁਸ਼ਕਲ ਹੋ ਜਾਂਦਾ ਹੈ ,   ਇਸ ਦੇ ਉਲਟ ਸਰਦੀ ਵਿੱਚ ਤੁਹਾਡਾ ਘਰ ਜ਼ਿਆਦਾ ਠੰਡਾ ਹੋ ਜਾਂਦਾ ਹੈ , ਜਿਸ ਦੇ ਕਾਰਨ ਤੁਹਾਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ।

ਤੁਹਾਨੂੰ ਦੱਸ ਦੇਈਏ ਦੀ ਕਈ ਜਗਾ ਤੇ ਘਰ ਬਣਾਉਂਦੇ ਸਮੇਂ ਦੀਵਾਰ ਦੇ ਵਿੱਚ ਥਰਮਾਕਾਲ ਦੀ ਵਰਤੋ ਕੀਤੀ ਜਾਂਦੀ ਹੈ । ਇਸ ਦੇ ਫਾਇਦੇ ਜਾਨ ਕੇ ਤੁਸੀ ਹੈਰਾਨ ਰਹਿ ਜਾਓਗੇ , ਦੀਵਾਰ ਦੇ ਵਿੱਚ ਥਰਮਾਕਾਲ ਲਗਾਉਣ ਨਾਲ ਤੁਹਾਡਾ ਘਰ ਗਰਮੀ ਵਿੱਚ ਠੰਡਾ ਅਤੇ ਸਰਦੀ ਵਿੱਚ ਗਰਮ ਰਹੇਗਾ ,

ਗਰਮੀ ਵਿੱਚ ਜਦੋਂ ਬਾਹਰ ਤੋਂ ਧੁਪ ਦੀਵਾਰ ਉੱਤੇ ਪਵੇਗੀ ।ਇਸ ਨਾਲ ਬਾਹਰ ਤੋਂ ਤਾਂ ਦੀਵਾਰ ਗਰਮ ਹੋ ਜਾਵੇਗੀ ,ਪਰ ਦੀਵਾਰ ਵਿੱਚ ਥਰਮਾਕਾਲ ਹੋਣ ਦੇ ਕਾਰਨ ਗਰਮੀ ਦੀ ਤਪਿਸ਼ ਥਰਮੋਕੋਲ ਨੂੰ ਪਾਰ ਨਹੀਂ ਕਰ ਪਾਏਗੀ ਇਸ ਨਾਲ ਤੁਹਾਡਾ ਘਰ ਗਰਮ ਨਹੀਂ ਹੋਵੇਗਾ ।

ਇਸੇ ਤਰ੍ਹਾਂ ਤੁਹਾਡੇ ਘਰ ਦਾ ਤਾਪਮਾਨ ਇਕ ਸਮਾਨ ਬਣਿਆ ਰਹੇਗਾ । ਇਸੇ ਤਰ੍ਹਾਂ ਸਰਦੀ ਵਿੱਚ ਵੀ ਤੁਹਾਡਾ ਘਰ ਜ਼ਿਆਦਾ ਠੰਡਾ ਨਹੀਂ ਹੋਵੇਗਾ ।ਜਿਵੇਂ ਤੁਸੀ ਗਰਮੀ ਵਿੱਚ ਘਰ ਨੂੰ ਠੰਡਾ ਕਰਨ ਦੀ ਲਈ ਕੂਲਰ ,ਪੱਖੇ , ਏਆਰ ਕੰਡੀਸ਼ਨਰ ਵਰਗੇ ਯੰਤਰਾਂ ਦੀ ਵਰਤੋ ਕਰਦੇ ਹੋ ।

ਇਸ ਸਾਰੇ ਉਪਕਰਣਾਂ ਦੀ ਵਰਤੋ ਕਰਣ ਨਾਲ ਤੁਹਾਡੇ ਘਰ ਵਿੱਚ ਬਿਜਲੀ ਦੀ ਵੀ ਬਹੁਤ ਖਪਤ ਹੁੰਦੀ ਹੈ । ਇਸ ਲਈ ਇਹ ਤਰੀਕਾ ਅਪਨਾ ਕੇ ਤੁਸੀ ਘਰ ਨੂੰ ਕੁਦਰਤੀ ਰੂਪ ਨਾਲ ਠੰਡਾ ਕਰ ਸਕਦੇ ਹੋ ।