ਸਮੇ ਸਿਰ ਜੇਰ ਪਵਾਉਣ ਲਈ ਕਾੜਾ ਬਣਾਉਣ ਦਾ ਤਰੀਕਾ

November 10, 2017

ਪੰਜਾਬ ਵਿੱਚ ਆਮ ਤੌਰ ਤੇ ਪਿੰਡਾਂ ਵਿੱਚ ਰਵਾਇਤੀ ਤਰੀਕੇ ਨਾਲ ਪਸ਼ੂ ਪਾਲਦੇ ਹਨ, ਪਰ ਅੱਜਕਲ ਬਹੁਤ ਸਾਰੇ ਅਜਿਹੇ ਕਿਸਾਨ ਵੀਰ ਵੀ ਹਨ ਜਿੰਨਾਂ ਨੂੰ ਲਵੇਰੀਆਂ ਨੂੰ ਸੂਣ ਤੋਂ ਬਾਅਦ ਪਿਆਏ ਜਾਣ ਵਾਲੇ ਕਾੜੇ ਨੂੰ ਸਹੀ ਤਰੀਕੇ ਨਾਲ ਬਣਾਉਣ ਦੀ ਵਿਧੀ ਨਹੀ ਪਤਾ।

ਅੱਜ ਕਾੜਾ ਬਣਾਉਣ ਦੀ ਵਿਧੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਦੋਸਤੋ ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ। ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ।

  1. ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ। ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ।
  2. ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ। ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ । ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ।
  3. ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ।
  4. ਇਸ ਕਾੜੇ ਨਾਲ ਲਵੇਰੀ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ।
  5. ਇਸ ਕਾੜੇ ਨਾਲ ਲਵੇਰੀ ਦੀ ਪਾਚਨ ਸ਼ਕਤੀ ਵਧਦੀ ਹੈ ਤੇ ਅੰਦਰੂਨੀ ਤਾਕਤ ਮਿਲਦੀ ਹੈ ।