ਇਸ ਵੀਰ ਨੇ ਤਿਆਰ ਕੀਤਾ ਪੱਠੇ ਵੱਡਣ ਵਾਲਾ ਸਿਰਾ ਜੁਗਾੜ, ਜਾਣੋ ਕੀਮਤ ਅਤੇ ਬਾਕੀ ਜਾਣਕਾਰੀ

ਦੋਸਤੋ ਅੱਜ ਤੱਕ ਤੁਸੀਂ ਕਈ ਤਰਾਂ ਦੀਆਂ ਜੁਗਾੜ ਮਸ਼ੀਨਾਂ ਦੇਖੀਆਂ ਹੋਣਗੀਆਂ ਜੋ ਕਿਸਾਨਾਂ ਦੇ ਕੰਮ ਨੂੰ ਬਹੁਤ ਆਸਾਨ ਕਰ ਦਿੰਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਸਭਤੋਂ ਅਨੋਖੀ ਜੁਗਾੜ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਪੰਜਾਬ ਦੇ ਹੀ ਇੱਕ ਵੀਰ ਵੱਲੋਂ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਰ ਨੇ ਪੱਠੇ ਵੱਢਣ ਵਾਲਾ ਇੱਕ ਸ਼ਾਨਦਾਰ ਕਟਰ ਤਿਆਰ ਕੀਤਾ ਹੈ ਜਿਸ ਨਾਲ ਕਿਸਾਨ ਬਹੁਤ ਆਸਾਨੀ ਨਾਲ ਪੱਠੇ ਵੱਢ ਸਕਦੇ ਹਨ।

ਖਾਸ ਕਰਕੇ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਕਿਸਾਨਾਂ ਲਈ ਇਹ ਕਟਰ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕਟਰ ਸਿਰਫ ਇੱਕ ਘੰਟੇ ਵਿੱਚ ਇੱਕ ਕਿੱਲਾ ਜ਼ਮੀਨ ਵਿੱਚੋਂ ਪੱਠੇ ਵੱਢ ਸਕਦਾ ਹੈ ਅਤੇ ਇਕ ਘੰਟੇ ਵਿੱਚ ਇਹ ਸਿਰਫ 1 ਲੀਟਰ ਡੀਜ਼ਲ ਦੀ ਖਪਤ ਕਰਦਾ ਹੈ। ਯਾਨੀ ਬਹੁਤ ਹੀ ਘੱਟ ਖਰਚੇ ਵਿੱਚ ਕਿਸਾਨ ਇਸ ਨਾਲ ਪੱਠੇ ਵੱਢ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸਨੂੰ ਬਣਾਉਣ ਲਈ ਇੱਕ ਥ੍ਰੀਵੀਲਰ ਯਾਨੀ ਆਟੋ ਦੇ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਟਰ ਨਾਲ ਕਿਸਾਨ ਬਰਸੀਨ, ਮੱਕੀ ਅਤੇ ਜਵਾਰ ਕੁਝ ਵੀ ਬਹੁਤ ਆਸਾਨੀ ਨਾਲ ਵੱਢ ਸਕਦੇ ਹਨ। ਬਜ਼ਾਰੋਂ ਇਸ ਤਰਾਂ ਦੇ ਕਟਰ 2 ਤੋਂ ਢਾਈ ਲੱਖ ਰੁਪਏ ਦੀ ਕੀਮਤ ਵਿਚ ਮਿਲਦੇ ਹਨ ਪਰ ਇਸ ਵੀਰ ਨੇ ਇਹ ਸ਼ਾਨਦਾਰ ਕਟਰ ਸਿਰਫ 90 ਤੋਂ 95 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਹੈ।

ਕੋਈ ਵੀ ਕਿਸਾਨ ਇਸ ਵੀਰ ਤੋਂ ਇਹ ਪੱਠੇ ਵੱਢਣ ਵਾਲਾ ਜੁਗਾੜ ਤਿਆਰ ਕਰਵਾ ਸਕਦਾ ਹੈ। ਇਸ ਨੂੰ ਚਲਾਉਣਾ ਵੀ ਕਾਫੀ ਆਸਾਨ ਹੈ ਅਤੇ ਇਸ ਨਾਲ ਪੱਠੇ ਵੱਢਣ ਵਾਲਾ ਕੰਮ ਵੀ ਬਹੁਤ ਜਲਦੀ ਕੀਤਾ ਜਾ ਸਕਦਾ ਹੈ। ਪੱਠੇ ਵੱਢਣ ਵਾਲੇ ਇਸ ਜੁਗਾੜ ਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com