ਜਿਪਸਮ ਖਾਦ ਬਣਾਉਣ ਵਿੱਚ ਝੋਨੇ ਦੀ ਪਰਾਲੀ ਦਾ ਉਪਯੋਗ

ਭਾਰਤ ਵਿੱਚ ਵਧੇਰੇ ਮਾਤਰਾ ਵਿੱਚ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ, ਜਿਸ ਨੂੰ ਖੇਤਾਂ ਵਿੱਚ ਜਲਾ ਦਿੱਤਾ ਜਾਂਦਾ ਹੈ। ਇਸ ਨਾਲ ਵਾਤਾਵਰਣ ਅਤੇ ਮਿੱਟੀ ਦੀ ਸਿਹਤ ਦੋਨਾਂ ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ । ਲੱਗਭੱਗ 20% ਟਾਈਟ੍ਰੋਜਨ, 25% ਫਾਸਫੋਰਸ ਅਤੇ 20% ਪੋਟਾਸ਼ ਦਾ ਨੁਕਸਾਨ ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਹੁੰਦਾ ਹੈ। ਜੇਕਰ ਇਸ ਨੂੰ ਜਲਾਉਣ ਦੀ ਬਜਾਏ ਇਸ ਨੂੰ ਗੁਣਵੱਤਾ ਵਾਲੀ ਖਾਦ ਵਿੱਚ ਬਦਲ ਦਿੱਤਾ ਜਾਵੇ ਤਾਂ ਇਸ ਦੀ ਮਦਦ ਨਾਲ ਮਿੱਟੀ ਦੀ ਉਪਜਾਓ ਸ਼ਕਤੀ ਨੂੰ ਲੰਬੇ ਸਮੇਂ ਤੱਕ ਵਧਾਇਆ ਜਾ ਸਕਦਾ ਹੈ।

ਖਾਦ ਬਣਾਉਣ ਦੀ ਵਿਧੀ

ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਜਲਾਉਣ ਦੀ ਬਜਾਏ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ । ਇਸ ਤੋਂ ਬਾਅਦ ਟੁਕੜਿਆਂ ਨੂੰ ਪੂਰੀ ਰਾਤ ਪਾਣੀ ਵਿੱਚ ਭਿਓ ਕੇ ਰੱਖੋ। ਇਸ ਨਾਲ ਖਾਦ ਜਲਦੀ ਤਿਆਰ ਹੋ ਜਾਂਦੀ ਹੈ। ਇਸ ਤੋਂ ਬਾਅਦ ਇਨਾਂ ਟੁਕੜਿਆਂ ਨੂੰ ਪਾਣੀ ਵਿੱਚੋਂ ਕੱਢ ਕੇ 100 ਲੀਟਰ ਦੀ ਸਮਰੱਥਾਂ ਵਾਲੀ ਟੈਂਕੀ ਵਿੱਚ ਪਾ ਦਿਓ। ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਪੋਸ਼ਕ ਤੱਤਾਂ ਦਾ ਨੁਕਸਾਨ ਨਹੀ ਹੁੰਦਾ ਅਤੇ ਪਰਾਲੀ ਨੂੰ ਇਸ ਤਰਾਂ ਪਾਓ ਕਿ ਇੱਕ ਪਰਤ ਪਰਾਲੀ ਦੀ ਅਤੇ ਇੱਕ ਪਰਤ ਗੋਹੇ ਦੀ ਸਲਰੀ । ਇਸ ਤੋਂ ਬਾਅਦ ਇੱਕ ਪਰਤ ਪਰਾਲੀ ਦੀ ਅਤੇ ਅਖੀਰ ਵਿੱਚ ਗੋਹੇ ਦੀ ਤਹਿ ਨਾਲ ਲੇਪ ਕੀਤਾ ਜਾ ਸਕੇ।

ਇਸ ਪ੍ਰਕਾਰ ਕੁੱਲ ਤਿੰਨ ਪਰਤਾਂ ਬਣਾਉਣੀਆਂ ਚਾਹੀਦੀਆਂ ਹਨ। ਕੰਪੋਸਟ ਦੇ ਗਲਣ ਦੀ ਪ੍ਰਕਿਰਿਆਂ ਨੂੰ ਵਧਾਉਣ ਲਈ ਇਸ ਵਿੱਚ ਟਰਾਈਕੋਡਰਮਾ 50 ਗ੍ਰਾਮ ਨੂੰ ਪ੍ਰਤੀ 100 ਕਿਲੋਗ੍ਰਾਮ ਝੋਨੇ ਦੀ ਪਰਾਲੀ ਦੀ ਦਰ ਨਾਲ ਮਿਲਾਇਆ ਜਾਂਦਾ ਹੈ ਅਤੇ ਨਾਈਟ੍ਰੋਜਨ/ਕਾਰਬਨ ਅਨੁਪਾਤ ਨੂੰ ਘੱਟ ਕਰਨ ਲਈ 0.25 ਕਿਲੋਗ੍ਰਾਮ ਨਾਈ੍ਰਟੋਜਨ,ਪ੍ਰਤੀ 100 ਕਿਲੋਗ੍ਰਾਮ ਝੋਨਾ ਦੀ ਪਰਾਲੀ ਅਤੇ 5 ਕਿਲੋ ਗਾਂ ਦਾ ਗੋਬਰ ਪ੍ਰਤੀ 100 ਕਿਲੋਗ੍ਰਾਮ ਝੋਨੇ ਦੀ ਪਰਾਲੀ ਦੇ ਹਿਸਾਬ ਨਾਲ ਮਿਲਾਓ, ਜਿਸ ਨਾਲ ਇੱਕ ਕੁਦਰਤੀ ਵਾਤਾਵਰਣ ਦੀ ਤਰਾਂ ਕੰਮ ਕਰਦਾ ਹੈ ਅਤੇ 25 ਕਿਲੋ ਜਿਪਸਮ ਵਿੱਚ 100 ਕਿਲੋ ਝੋਨੇ ਦੀ ਪਰਾਲੀ ਪਾਓ।

ਖਾਦ ਵਿੱਚ ਨਮੀ ਬਣਾਈ ਰੱਖਣ ਲਈ ਸਮੇਂ ਸਮੇਂ ਤੇ ਪਾਣੀ ਦੀ ਸਪਰੇਅ ਅਤੇ ਮਹੀਨੇ ਦੇ ਅੰਤਰਾਲ ਤੇ ਕੰਪੋਸਟ ਨੂੰ ਚੰਗੀ ਤਰਾਂ ਨਾਲ ਮਿਲਾਇਆ ਜਾਣਾ ਚਾਹੀਦਾ ਤਾ ਕਿ ਸਹੀ ਮਾਤਰਾ ਵਿੱਚ ਨਮੀ ਬਣੀ ਰਹੇ, ਜਿਸ ਵਿੱਚ ਖਾਦ ਜਲਦੀ ਬਣ ਕੇ ਤਿਆਰ ਹੋ ਜਾਵੇ । ਇਸ ਪੂਰੀ ਪ੍ਰਕਿਰਿਆ ਵਿੱਚ ਚਾਰ ਮਹੀਨਿਆਂ ਦਾ ਸਮਾਂ ਲੱਗਦਾ ਹੈ।

ਜਿਪਸਮ ਸਮੁੰਦ ਖਾਦ ਦੇ ਫਾਇਦੇ

• ਇਹ ਖਾਰੀ ਮਿੱਟੀ ਦੇ ਲਈ ਲਾਭਦਾਇਕ ਹੈ।
• ਇਹ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਹੀ ਨਹੀਂ ਵਧਾਉਂਦਾ ਬਲਕਿ ਮਿੱਟੀ ਦੀ ਉਪਜਾਓੂ ਸ਼ਕਤੀ ਨੂੰ ਲੰਬੇ ਸਮੇਂ ਲਈ ਬਣਾਈ ਰੱਖਦਾ ਹੈ।
• ਖਾਦ ਤਕਨੀਕ ਦੇ ਦੁਆਰਾ ਜਿਪਸਮ ਦੀ ਘੁਲਣਸ਼ੀਲਤਾ ਨੂੰ ਵਧਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਕਾਰਬਨਿਕ ਪਦਾਰਥ ਸਧਾਰਨ ਖਾਦ ਦੀ ਤੁਲਨਾ ਵਿੱਚ ਜਿਆਦਾ ਪਾਇਆ ਜਾਂਦਾ ਹੈ, ਜੋ ਕਿ ਮਿੱਟੀ ਦੀ ਉਪਜਾਓੂ ਸ਼ਕਤੀ ਵਿੱਚ ਸੁਧਾਰ ਕਰਦਾ ਹੈ।