ਜੇਕਰ ਕਣਕ ਨੂੰ ਗੁੱਲੀ ਡੰਡੇ ਤੋਂ ਹੈ ਬਚਾਉਣਾ ਤਾਂ ਕਰੋ ਝੋਨੇ ਦੀਆਂ ਇਹਨਾਂ ਕਿਸਮਾਂ ਦੀ ਕਾਸ਼ਤ

May 5, 2018

ਇਸ ਵਾਰ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਢੰਗ ਅਪਨਾਉਣ ਤੋਂ ਬਾਅਦ ਕਣਕ ਦੇ ਖੇਤ ਵਿੱਚ ਗੁੱਲੀ ਡੰਡੇ ਦੇ ਬੂਟੇ ਬਚ ਗਏ ਜਿਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ।( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਗੁੱਲੀ ਡੰਡੇ ਦੇ ਇਹ ਬੂਟੇ ਜ਼ਿਆਦਾਤਰ ਨਦੀਨ ਨਾਸ਼ਕਾਂ ਪ੍ਰਤਿ ਸਹਿਣਸ਼ੀਲਤਾ ਵਾਲੇ ਸਨ। ਗੁੱਲੀ ਡੰਡੇ ਦੇ ਬੂਟਿਆਂ ਦਾ ਬੀਜ ਬਣਨ ਕਾਰਨ ਅਗਲੇ ਸਾਲ ਨਦੀਨ ਦੀ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਵੇਗੀ ।

ਜੇਕਰ ਕਿਸੇ ਖੇਤ ਵਿਚ ਇਸ ਵਾਰ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਰਹੀ ਹੈ ਤਾਂ ਉਹਨਾਂ ਖੇਤਾਂ ਦੇ ਲਈ ਝੋਨੇ ਦੀਆਂ ਅਜਿਹੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ ਜੋ ਗੁੱਲੀ ਡੰਡੇ ਨੂੰ ਕਣਕ ਵਾਲੇ ਵਾਹਣ ਵਿੱਚ ਨਹੀਂ ਹੋਣ ਦੇਣਗੇ  ।

ਕਣਕ ਨੂੰ ਗੁੱਲੀ ਡੰਡੇ ਤੋਂ ਹੈ ਬਚਾਉਣ ਲਈ ਕਿਸਾਨ ਵੀਰਾਂ  ਨੂੰ ਚਾਹੀਦਾ ਹੈ ਕਿ ਝੋਨੇ ਦੀਆਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਪੀ ਆਰ 126, ਪੀ ਆਰ 124, ਪੀ ਆਰ 122 ਅਤੇ ਪੀ ਆਰ 121 ਦੀ ਕਾਸ਼ਤ ਕਰਨ । ਇਹ ਕਿਸਮਾਂ ਅੱਧ ਅਕਤੂਬਰ ਤੱਕ ਖੇਤ ਵਿਹਲਾ ਕਰ ਦਿੰਦੀਆਂ ਹਨ ਅਤੇ ਇਹਨਾਂ ਖੇਤਾਂ ਵਿੱਚ ਅਕਤੂਬਰ ਦੇ ਅਖੀਰ ਤੱਕ ਕਣਕ ਦੀ ਬਿਜਾਈ ਹੋ ਜਾਂਦੀ ਹੈ । ਇਸ ਸਮੇਂ ਬੀਜੀ ਕਣਕ ਦੀ ਫ਼ਸਲ ਗੁੱਲੀ ਡੰਡੇ ਦੇ ਪਹਿਲੇ ਲੌਅ ਜੋ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ, ਤੋਂ ਬਚ ਜਾਵੇਗੀ ।

ਜੇਕਰ ਝੋਨੇ ਦੀਆਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰੋਂਗੇ ਤਾਂ,ਅਗਲੇ ਸਾਲ ਦੀ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘਟ ਜਾਵੇਗੀ ।