ਝੋਨਾ ਵੱਢਣ ਤੋਂ ਪਹਿਲਾਂ ਅੱਜ ਹੀ ਕਰ ਲਓ ਇਹ ਕੰਮ ,ਨਹੀਂ ਤਾਂ ਹੋਵੇਗਾ 1 ਲੱਖ ਦਾ ਜੁਰਮਾਨਾ

ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ ਦੇ ਡੀਸੀ ਸਹਿਬਾਨਾਂ ਵਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਸਰਕਾਰੀ ਹੂਕਮਾਂ ਅਨੁਸਾਰ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸਐਮਐਸ Super SMS ਤੋਂ ਝੋਨੇ ਦੀ ਕਟਾਈ ਨਹੀਂ ਕਰ ਸਕਦਾ ਹੈ।

ਇਸ ਲਈ ਵਾਢੀ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੰਬਾਇਨ ਆਪ੍ਰੇਟਰ ਸੁਪਰ ਐਸਐਮਐਸ ਲਗਾ ਲੈਣ। ਸੁਪਰ ਐਸਐਮਐਸ ਇਕ ਅਜਿਹਾ ਪੁਰਜਾ ਹੈ ਜੋ ਕੰਬਾਇਨ ਵਿਚੋਂ ਨਿਕਲਣ ਵਾਲੀ ਪਾਰਲੀ ਦਾ ਕੁਤਰਾ ਕਰ ਦਿੰਦਾ ਹੈ ।

ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਕੰਬਾਇਨਾਂ ਤੇ ਸੁਪਰ ਐਸਐਮਐਸ ਲਗਾਉਣ ਲਈ ਮੰਗ ਅਨੁਸਾਰ ਸਬਸਿਡੀ ਦਿੱਤੀ ਜਾ ਚੁੱਕੀ ਹੈ।

ਚੀਮਾ ਨੇ ਦੱਸਿਆ ਕਿ ਸੁਪਰ ਐਸਐਮਐਸ ਨਾਲ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਇਸ ਖੇਤ ਵਿਚ ਆਸਾਨੀ ਨਾਲ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਊਣੀ ਪੈਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਵਾਢੀ ਐਸਐਮਐਸ ਲੱਗੀ ਕੰਬਾਇਨ ਰਾਹੀਂ ਹੀ ਕਰਵਾਉਣ।

ਜੇਕਰ ਕਿਸਾਨ ਨੇ ਕਿਸੇ ਖੇਤ ਵਿੱਚ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਹਨ ਤਾਂ ਕੰਬਾਈਨ ਚਾਲਕ ਨੂੰ ਕਿਸਾਨ ਤੋਂ ਸਵੈ-ਘੋਸ਼ਣਾ ਪੱਤਰ ਲੈਣਾ ਹੋਵੇਗਾ ਕਿ ਉਹ ਆਪਣੇ ਖੇਤ ਵਿੱਚ ਗੱਠਾਂ ਹੀ ਬਣਾਵੇਗਾ ਅਤੇ ਪਰਾਲੀ ਨੂੰ ਅੱਗ ਨਹੀਂ ਲਾਗਾਵੇਗਾ।

ਓਧਰ ਪੰਜਾਬ ਪ੍ਰਦੁਸ਼ਨ ਕੰਟਰੋਲ ਬੋਰਡਦੇ ਕਾਰਜਕਾਰੀ ਇੰਜਨੀਅਰ ਸ੍ਰੀ ਦਲਜੀਤ ਸਿੰਘ ਨੇ ਦੱਸਿਆ ਕਿ ਜ਼ੇਕਰ ਕੋਈ ਕੰਬਾਇਨ ਬਿਨ੍ਹਾਂ ਸੁਪਰ ਐਸਐਮਐਸ ਦੇ ਝੋਨਾ ਵੱਢਦੀ ਪਾਈ ਜਾਂਦੀ ਹੈ ਤਾਂ ਉਸਨੂੰ ਪਹਿਲੀ ਵਾਰ ਫੜੇ ਜਾਣ ਤੇ 50 ਹਜਾਰ, ਦੂਜੀ ਵਾਰ ਫੜੇ ਜਾਣ ਤੇ 75 ਹਜਾਰ ਤੇ ਤੀਜੀ ਵਾਰ ਫੜੇ ਜਾਣ ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲੱਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਚਲਾਨ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਮੁੱਖ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਵੀ ਕਰ ਸਕਦਾ ਹੈ।