ਇਸ ਯੰਤਰ ਦੀ ਆਵਾਜ ਸੁਣ ਕੇ ਇੱਕ ਮਿੰਟ ਵਿੱਚ ਖੇਤਾਂ ਵਿੱਚੋਂ ਭੱਜ ਜਾਣਗੇ ਜਾਨਵਰ

ਕਿਸਾਨ ਵੀਰਾਂ ਨੂੰ ਖੇਤੀ ਨਾਲ ਜੁੜੀਆਂ ਕਾਫ਼ੀ ਸਮਸਿਆਵਾਂ ਦਾ ਸਾਹਮਣਾ ਕਰਣਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਖੇਤਾਂ ਵਿੱਚ ਜੰਗਲੀ ਜਾਨਵਰਾਂ ਜਾਂ ਰੋਜ਼ ਦਾ ਵੜ ਜਾਣਾ। ਰੋਜ਼ ਵਰਗੇ ਜਾਨਵਰ ਰਾਤ ਨੂੰ ਜਾਂ ਕਈ ਵਾਰ ਦਿਨ ਵਿੱਚ ਵੀ ਖੇਤਾਂ ਵਿੱਚ ਦਾਖਲ ਹੋਕੇ ਫਸਲ ਦਾ ਕਾਫ਼ੀ ਨੁਕਸਾਨ ਕਰ ਦਿੰਦੇ ਹਨ, ਜਾਨਵਰਾਂ ਨੂੰ ਭਜਾਉਣ ਲਈ ਕਿਸਾਨਾਂ ਨੂੰ ਦਿਨ ਦੇ ਨਾਲ ਨਾਲ ਰਾਤਾਂ ਵਿੱਚ ਵੀ ਬਿਨਾਂ ਸੁੱਤੇ ਖੇਤਾਂ ਵਿੱਚ ਧਿਆਨ ਰੱਖਣਾ ਪੈਂਦਾ ਹੈ।

ਪਰ ਅੱਜ ਅਸੀ ਤੁਹਾਨੂੰ ਖੇਤਾਂ ਵਿਚੋਂ ਜਾਨਵਰ ਭਜਾਉਣ ਵਾਲੇ ਇੱਕ ਦੇਸੀ ਜੁਗਾੜ ਬਾਰੇ ਦੱਸਣ ਜਾ ਰਹੇ ਹਾਂ। ਇਸ ਜੁਗਾੜ ਨੂੰ ਹਰ ਕਿਸਾਨ ਭਰਾ ਘਰ ਵਿਚ ਹੀ ਤਿਆਰ ਕਰ ਸਕਦਾ ਹੈ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਇਸ ਜੁਗਾੜ ਨਾਲ ਤੁਸੀ ਇੱਕ ਮਿੰਟ ਵਿਚ ਕਿਸੇ ਵੀ ਜੰਗਲੀ ਜਾਨਵਰ ਨੂੰ ਭਜਾ ਸਕਦੇ ਹੋ।

ਇਸ ਜੁਗਾੜ ਨੂੰ ਬਣਾਉਣ ਲਈ ਤੁਹਾਨੂੰ ਇੱਕ ਲੋਹੇ ਦੀ 2 ਇੰਚ ਪਾਇਪ ਦੀ ਜ਼ਰੂਰਤ ਹੋਵੇਗੀ। ਇਸਦੇ ਨਾਲ ਹੀ ਤੁਸੀਂ ਇੱਕ ਪਾਇਪ ਤੇ ਵੈਲਡਿੰਗ ਦੀ ਮਦਦ ਨਾਲ ਇਸਨੂੰ ਫੜਨ ਲਈ ਹੈਂਡਲ ( ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ) ਲਗਾਉਣਾ ਹੈ। ਹੈਂਡਲ ਵਾਲੀ ਪਾਇਪ ਦੇ ਅੱਗੇ ਸਾਕੇਟ ਲਗਾ ਦਿਓ ਅਤੇ ਉਸ ਸਾਕੇਟ ਵਿੱਚ ਸਾਇਡ ਤੇ ਇੱਕ ਛੇਦ ਕਰ ਦਿਓ।

ਹੁਣ ਇਸ ਸਾਕੇਟ ਦੇ ਉੱਤੇ ਕੋਈ ਵੀ ਪਟਾਕਾ ਰੱਖ ਕੇ ਉਸਦੀ ਬੱਤੀ ਨੂੰ ਛੇਦ ਵਿੱਚੋਂ ਬਾਹਰ ਕੱਢ ਲਵੋ ਅਤੇ ਦੂਜੀ ਪਾਇਪ ਨੂੰ ਇਸਦੇ ਉੱਤੇ ਕਸ ਦਿਓ। ਧਿਆਨ ਰਹੇ ਕਿ ਇਸਨੂੰ ਪਿੱਛੋਂ ਵੀ ਬਿਲਕੁਲ ਬੰਦ ਕਰ ਦਿਓ। ਹੁਣ ਪਟਾਖੇ ਦੀ ਬੱਤੀ ਨੂੰ ਥੋੜ੍ਹਾ ਛਿੱਲ ਲਵੋ ਤਾਂਕਿ ਇਹ ਇੱਕਦਮ ਨਾ ਫੁੱਟੇ। ਇਸ ਤੋਂ ਬਾਅਦ ਇਸ ਜੁਗਾੜ ਨੂੰ ਹੈਂਡਲ ਤੋਂ ਫੜ ਲਵੋ ਅਤੇ ਪਟਾਖੇ ਦੀ ਬੱਤੀ ਵਿੱਚ ਅੱਗ ਲਗਾ ਦਿਓ।

ਧਿਆਨ ਰਹੇ ਕਿ ਇਸਨੂੰ ਤੁਹਾਡੇ ਕੰਨ ਤੋਂ ਦੂਰ ਕਰਕੇ ਚਲਾਓ ਅਤੇ ਜਾਨਵਰਾਂ ਦੇ ਵੀ ਜਿਆਦਾ ਨੇੜੇ ਜਾਕੇ ਨਾ ਚਲਾਓ। ਇਸਨੂੰ ਚਲਣ ਨਾਲ ਬਹੁਤ ਤੇਜ਼ ਆਵਾਜ ਨਿਕਲੇਗੀ ਅਤੇ ਸਾਰੇ ਜਾਨਵਰ ਡਰਕੇ ਭੱਜ ਜਾਣਗੇ। ਇਸੇ ਤਰਾਂ ਹੀ ਤੁਸੀ ਬਹੁਤ ਘੱਟ ਖਰਚ ਵਿੱਚ ਰੋਜ ਅਤੇ ਬਾਕੀ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਜੁਗਾੜ ਤਿਆਰ ਕਰ ਸਕਦੇ ਹੋ। ਇਸ ਜੁਗਾੜ ਨੂੰ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com