ਜਾਣੋ ਕਣਕ ਦੀ ਬਿਜਾਈ ਦਾ ਇਸਰਾਇਲੀ ਤਰੀਕਾ, ਸਿਰਫ 2 ਕਿੱਲੋ ਕਣਕ ਨਾਲ ਮਿਲਦਾ ਹੈ 40 ਕਵਿੰਟਲ ਦਾ ਝਾੜ

ਅੱਜ ਦੇ ਸਮੇਂ ਵਿੱਚ ਦੇਸ਼ ਦੇ ਕਿਸਾਨ ਖੇਤੀ ਦੇ ਪਰੰਪਰਾਗਤ ਤਰੀਕੇ ਛੱਡ ਕੇ ਕਾਫ਼ੀ ਨਵੇਂ ਨਵੇਂ ਤਰੀਕੇ ਆਪਣਾ ਰਹੇ ਹਨ ,ਇਨ੍ਹਾਂ ਵਿੱਚੋਂ ਇੱਕ ਹੈ ਇਸਰਾਇਲੀ ਤਰੀਕਾ। ਇਸਰਾਇਲੀ ਖੇਤੀਬਾੜੀ ਤਕਨੀਕ ਨਾਲ ਕਿਸਾਨ ਫਸਲ ਦੀ ਔਸਤ ਫਸਲ ਵਿੱਚ ਵਾਧੇ ਦੇ ਇਲਾਵਾ ਹੋਰ ਵੀ ਕਈ ਫਾਇਦੇ ਲੈ ਰਹੇ ਹਨ। ਕਿਸਾਨਾਂ ਨੂੰ ਇਜਰਾਇਲ ਦੀ ਕਣਕ ਬਿਜਾਈ ਦੀ ਮਲਟੀ ਕਰਾਪਸ ਤਕਨੀਕ ਬਹੁਤ ਪਸੰਦ ਆ ਰਹੀ ਹੈ ।

ਇਸ ਸਾਲ ਅਕਤੂਬਰ ਤੱਕ ਇਸ ਤਕਨੀਕ ਨਾਲ ਹਰਿਆਣੇ ਦੇ ਝੱਜਰ, ਸੋਨੀਪਤ, ਕਰਨਾਲ, ਪਾਨੀਪਤ, ਅੰਬਾਲਾ ਜਿਲ੍ਹਿਆਂ ਦੇ ਲਗਭਗ 20 ਹਜਾਰ ਕਿਸਾਨਾਂ ਦੁਆਰਾ ਬਿਜਾਈ ਕੀਤੀ ਗਈ ਹੈ। ਇਸ ਤਕਨੀਕ ਦੇ ਅਨੁਸਾਰ ਕਿਸਾਨ ਇੱਕ ਕਿੱਲੋ 800 ਗ੍ਰਾਮ ਕਣਕ ਨਾਲ ਡੀਜੀ 09 ਕਿਸਮ ਦੇ ਬੀਜ ਦੀ ਇੱਕ ਏਕੜ ਵਿੱਚ 14 ਇੰਚ ਚੋੜਾਈ ਦੇ ਬੈਡ ਉੱਤੇ ਬਿਜਾਈ ਕਰ ਰਹੇ ਹਨ।

ਇਸ ਦੀ ਬਿਜਾਈ ਦੇ ਸਮੇਂ ਦੁਰੀ ਕਰੀਬ 9 ਇੰਚ ਰੱਖੀ ਜਾਂਦੀ ਹੈ। ਅਤੇ ਇੱਕ ਬੀਜ ਤੋਂ 200 ਤੋਂ 350 ਫੁਟਾਆ ਨਿਕਲਦੇ ਹਨ। ਇਸ ਤਰੀਕੇ ਨਾਲ ਕਣਕ ਦੀ ਫਸਲ ਮਲਟੀ ਕਰਾਪਸ ਹੋਣ ਦੇ ਬਾਵਜੂਦ ਵੀ ਕਰੀਬ ਕਿਸਾਨ 100 ਮਣ ਪ੍ਰਤੀ ਏਕੜ ਤੱਕ ਫਸਲ ਲੈ ਰਹੇ ਹਨ। ਸੋਨੀਪਤ ਦੇ ਭਾਰਤੀ ਜੈਵਿਕ ਕਿਸਾਨ ਸੇਵਾ ਕੇਂਦਰ ਪ੍ਰਧਾਨ ਡਾ. ਦਿਲਬਾਗ ਦਾ ਕਹਿਣਾ ਹੈ ਕਿ ਕਿਸਾਨ ਕਣਕ ਦੇ ਨਾਲ ਇੱਕ ਹੋਰ ਫਸਲ ਦੀ ਖੇਤੀ ਵੀ ਕਰ ਰਹੇ ਹਨ ।

ਜਿਵੇਂ ਕਿ ਇਸ ਵਿੱਚ ਗੰਨਾ ਪ੍ਰਮੁੱਖ ਹੈ। ਇਸ ਸਾਲ ਕਣਕ ਦੇ ਨਾਲ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਆਣੇ ਦੇ ਕਈ ਜਿਲ੍ਹਿਆਂ ਦੇ ਕਿਸਾਨ ਡੀਜੀ 09 ਕਿਸਮ ਦੀ ਕਣਕ ਅਤੇ ਡੀਜੀ 011 ਕਿਸਮ ਦੇ ਗੰਨੇ ਦੀ ਬਿਜਾਈ ਜੈਵਿਕ ਖਾਦ ਨਾਲ ਕਰ ਰਹੇ ਹਨ ।

ਨਾਲ ਹੀ ਡਾ. ਦਿਲਬਾਗ ਨੇ ਕਿਹਾ ਕਿ ਅੱਗੇ ਕਿਸਾਨ ਚੰਗੀ ਫਸਲ ਲੈਣਾ ਚਾਹੁੰਦੇ ਹਨ ਤਾਂ ਕਣਕ ਦੀ ਬਿਜਾਈ ਜਲਦੀ ਕਰਨਾ ਸਹੀ ਹੈ। ਕਿਉਂਕਿ ਇਸ ਦੌਰਾਨ ਬੀਜੀ ਗਈ ਕਣਕ ਦੀ ਫਸਲ ਤੋਂ ਕਿਸਾਨ ਕਰੀਬ 100 ਮਣ ਦੀ ਫਸਲ ਲੈ ਸੱਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਇੱਕ ਕਿੱਲੋਗ੍ਰਾਮ ਬੀਜ ਦੀ ਕੀਮਤ 150 ਰੁਪਏ ਰੱਖੀ ਗਈ ਹੈ । ਅਤੇ ਗੰਨੇ ਦੀ ਗੱਲ ਕਰੀਏ ਤਾਂ ਗੰਨੇ ਦੇ ਬੀਜ ਦੀ ਕੀਮਤ 550 ਰੁਪਏ ਪ੍ਰਤੀ ਕੁਇੰਟਲ ਹੈ ।

ਇੱਕ ਅਨੁਮਾਨ ਦੇ ਅਨੁਸਾਰ ਕਿਸਾਨ ਇੱਕ ਏਕੜ ਵਿੱਚ ਕਣਕ ਦੇ ਕਰੀਬ 40 ਤੋਂ 60 ਕਿੱਲੋਗ੍ਰਾਮ ਬੀਜ ਪਾਉਂਦੇ ਹਨ। ਇਸਦੀ ਕੀਮਤ ਕਰੀਬ 1200 ਰੁਪਏ ਤੋਂ ਲੈ ਕੇ 1400 ਰੁਪਏ ਹੁੰਦੀ ਹੈ। ਅਤੇ ਗੰਨੇ ਦਾ ਬੀਜ ਇੱਕ ਏਕੜ ਵਿੱਚ 35 ਤੋਂ 40 ਕੁਇੰਟਲ ਪਾਇਆ ਜਾਂਦਾ ਹੈ। ਪਰ ਇਸਰਾਇਲੀ ਤਕਨੀਕ ਨਾਲ ਗੰਨੇ ਦਾ ਸਿਰਫ 8 ਤੋਂ 10 ਕੁਇੰਟਲ ਬੀਜ ਪਾਉਣ ਦੀ ਲੋੜ ਪੈਂਦੀ ਹੈ।

ਇਸ ਤਕਨੀਕ ਨਾਲ ਬਿਜਾਈ ਕਰਕੇ ਕਿਸਾਨ ਪ੍ਰਤੀ ਏਕੜ 3 ਤੋਂ 4 ਗੁਣਾ ਬੀਜ ਦਾ ਖਰਚ ਘੱਟ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕਣਕ ਦੇ ਨਾਲ ਨਾਲ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਕਰੀਬ 5 ਹਜਾਰ ਸੀ, ਜੋ ਕਿ ਇਸ ਸਾਲ ਵੱਧ ਕੇ ਕਰੀਬ 20 ਹਜਾਰ ਹੋਣ ਦਾ ਅਨੁਮਾਨ ਹੈ। ਉਥੇ ਹੀ ਕਣਕ ਦੇ ਨਾਲ ਗੰਨੇ ਤੋਂ ਬਿਨਾ ਕੋਈ ਹੋਰ ਫਸਲ ਬੀਜਣ ਵਾਲੇ ਕਿਸਾਨ ਕਰੀਬ 80 ਹਜਾਰ ਹੋਣ ਦੀ ਸੰਭਾਵਨਾ ਹੈ ।