ਮਾਨਸੂਨ ਪੰਜਾਬ ਵਿਚ ਦਾਖ਼ਲ ਇਸ ਤਰੀਕ ਨੂੰ ਪਵੇਗਾ ਤੁਹਾਡੇ ਇਲਾਕੇ ਵਿੱਚ ਭਾਰੀ ਮੀਂਹ

ਆਖਰਕਾਰ ਮਾਨਸੂਨ ਦਾ ਲੰਮਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਮਾਨਸੂਨ ਪੰਜਾਬ, ਹਰਿਆਣਾ, ਦਿੱਲੀ ਚ ਦਾਖਲ ਹੋਣ ਲਈ ਤਿਆਰ ਹੈ।ਕੱਲ੍ਹ ਮਾਨਸੂਨ ਪੰਜਾਬ ਦੇ ਬਹੁਤ ਸਾਰੇ ਹਿਸਿਆਂ ਵਿੱਚ ਦਾਖਿਲ ਹੋ ਜਾਵੇਗਾ । ਜਿਸ ਨਾਲ ਪੰਜਾਬ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ।ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਮੌਸਮ ਇਸ ਤਰਾਂ ਰਹੇਗਾ ।

28 ਜੂਨ ਨੂੰ ਮਾਨਸੂਨ ਚੰਡੀਗੜ,ਰੋਪੜ,ਪਟਿਆਲਾ, ਨਾਭਾ,ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ,ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਜਲੰਧਰ, ਲੁਧਿਆਣਾ(ਪੂਰਬੀ), ਸੰਗਰੂਰ(ਪੂਰਬੀ) ਪਹੁੰਚ ਜਾਵੇਗੀ ਜਿਸ ਨਾਲ ਹਲਕੇ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ।

29 ਜੂਨ ਤੜਕਸਾਰ>>>ਫਾਜਿਲਕਾ,ਅਬੋਹਰ,ਜਲਾਲਾਬਾਦ ਤੋਂ ਛੁੱਟ ਪੂਰੇ ਪੰਜਾਬ ਚ ਮਾਨਸੂਨ ਪਹੁੰਚ ਜਾਵੇਗੀ।(ਭਾਵੇਂ ਇੰਨਾ ਹਿੱਸਿਆਂ ਚ ਵੀ ਦਰਮਿਆਨੀ ਬਰਸਾਤ ਹੋਵੇਗੀ, ਪਰ ਉਹ ਮਾਨਸੂਨ ਦੀ ਨਹੀਂ ਹੋਵੇਗੀ ।

28-29-30 ਤਰੀਕ ਨੂੰ ਪੂਰੇ ਸੂਬੇ ਚ ਤੇਜ਼ ਹਵਾਵਾਂ ਨਾਲ ਮਾਨਸੂਨ ਦੀ ਭਾਰੀ ਬਰਸਾਤ ਪਵੇਗੀ ਤੇ ਮੌਸਮ ਸੁਹਾਵਣਾ ਰਹੇਗਾ। ਮਾਨਸੂਨ ਦੀ ਦਸਤਕ ਦੇ ਮੌਕੇ ਵੈਸਟਰਨ ਡਿਸਟਰਬੇਂਸ ਵੀ ਪੰਜਾਬ ਨੂੰ ਪ੍ਰਭਾਵਿਤ ਕਰੇਗਾ ।

ਜਿਸ ਨਾਲ ਪਹਾੜਾਂ ਨਾਲ ਲੱਗਦੇ ਭਾਗਾਂ ਪਠਾਨਕੋਟ,ਮੁਕੇਰੀਆਂ,ਗੁਰਦਾਸਪੁਰ,ਹੁਸ਼ਿਆਰਪੁਰ ਅਤੇ ਜਲੰਧਰ, ਲੁਧਿਆਣਾ ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਤੇ ਸੂਬੇ ਚ ਕਈ ਥਾਈਂ ਬਿਜਲੀ ਗਿਰਨ ਦੀਆਂ ਘਟਨਾਵਾਂ ਵੀ ਹੋਣਗੀਆਂ। ਅੱਜ ਰਾਤ ਤੱਕ ਪੰਜਾਬ ਦੇ ਜਿਆਦਾਤਰ ਭਾਗਾਂ ਚ ਪ੍ਰੀ-ਮਾਨਸੂਨ ਦੀ ਆਖਰੀ ਬਰਸਾਤ ਹੋਵੇਗੀ।