ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਆਪਣੇ ਮੋਬਾਇਲ ਤੇ ਇਸ ਤਰ੍ਹਾਂ ਕਰੋ ਚੈੱਕ

January 16, 2019

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਤੁਸੀਂ ਆਪਣੇ ਮੋਬਾਈਲ ਤੇ ਕਿਵੇਂ ਦੇਖ ਸਕਦੇ ਹੋ। ਸਭ ਤੋਂ ਪਹਿਲਾ ਆਪਣੇ ਫੋਨ ਵਿੱਚ ਕ੍ਰੋਮ ਬ੍ਰਾਉਜ਼ਰ ਖੋਲੋ ਅਤੇ ਇਹਦੇ ਵਿੱਚ www.plrs.org.in ਵੈਬਸਾਈਟ ਖੋਲੋ।

ਇਸਤੋਂ ਬਾਅਦ ਜੋ ਵੈਬਸਾਈਟ ਖੁੱਲ੍ਹੇਗੀ ਅਤੇ ਉਸ ਉਪਰ ਫਰਦ (FARD) ਤੇ ਕਲਿਕ ਕਰੋ।ਫਰਦ (FARD) ਤੇ ਕਲਿਕ ਕਰਨ ਤੋਂ ਬਾਅਦ ਅਗਲੇ ਪੇਜ ਉਪਰ ਤੁਸੀਂ ਸਭ ਤੋਂ ਪਹਿਲਾਂ ਆਪਣਾ ਜ਼ਿਲ੍ਹਾ ਸਿਲੈਕਟ ਕਰੋ ਫਿਰ ਤਹਿਸੀਲ ਸਿਲੈਕਟ ਕਰੋ ਫਿਰ ਪਿੰਡ ਅਤੇ ਫਿਰ ਸਾਲ ਸਿਲੈਕਟ ਕਰਨ ਤੋਂ ਬਾਅਦ ਦਰਜ ਕਰੋ ਤੇ ਕਲਿਕ ਕਰੋ।

ਇਸਤੋਂ ਬਾਅਦ ਅਗਲੇ ਪੇਜ ਉਪਰ ਤੁਸੀਂ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਉੱਤੇ ਕਲਿਕ ਕਰੋ।

ਇਸਤੋਂ ਬਾਅਦ ਜੋ ਪੇਜ ਖੁਲ੍ਹੇਗਾ ਉਸ ਤੇ ਤੁਸੀਂ ਵਸੀਕਾ ਨੰਬਰ ਅਤੇ ਰਜਿਸਟਰਡ ਡੇਟ ਨਾਲ ਵੀ ਚੈਕ ਕਰ ਸਕਦੇ ਹੋ, ਮਿਊਟੇਸ਼ਨ ਰਿਕੁਐਸਟ ਨੰਬਰ ਨਾਲ ਵੀ ਚੈਕ ਕਰ ਸਕਦੇ ਹੋ  ਜਾਂ ਫਿਰ ਤੁਸੀਂ ਟ੍ਰਾਂਜੈਕਸ਼ਨ ਨੰਬਰ ਭਰ ਕੇ ਵੀ ਚੈੱਕ ਕਰ ਸਕਦੇ ਹੋ।

ਇਨ੍ਹਾਂ ਵਿੱਚੋਂ ਕੁਝ ਵੀ ਭਰਨ ਤੋਂ ਬਾਅਦ ਜਦੋ ਤੁਸੀਂ Submit ਤੇ ਕਲਿਕ ਕਰੋਗੇ ਤਾਂ ਉਸਤੋਂ ਬਾਅਦ ਜੋ ਪੇਜ ਖੁੱਲ੍ਹੇਗਾ ਉਸ ਪੇਜ ਉਪਰ ਇੰਤਕਾਲ ਦੀ ਸਥਿਤੀ ਦੀ ਸਾਰੀ ਜਾਣਕਾਰੀ ਦਿੱਤੀ ਹੋਵੇਗੀ।