ਕਾਰ ਬੀਮੇ ਨੂੰ ਲੈ ਕੇ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ! ਜਰੂਰੀ ਨਹੀਂ ਰਿਹਾ ਬੀਮਾ ਕਰਾਉਣਾ

ਕਾਰ ਬੀਮੇ ਨੂੰ ਲੈ ਕੇ ਸਰਕਾਰ ਨੇ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਜਿਸਦੇ ਨਾਲ ਹੁਣ ਤੁਹਾਨੂੰ ਕਾਰ ਖਰੀਦਣਾ ਸਸਤਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਮੋਟਰ ਇੰਸ਼ੋਰੈਂਸ ਨਾਲ ਜੁੜੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਬਦਲਾਅ ਦੇ ਅਨੁਸਾਰ IRDAI ਨੇ ਇਹ ਕਿਹਾ ਹੈ ਕਿ ਅੱਜ ਤੋਂ ਚਾਰ-ਪਹੀਆ ਵਾਹਨ ਲਈ 3 ਸਾਲਾ, ਅਤੇ ਦੋ – ਪਹੀਆ ਵਾਹਨਾਂ ਲਈ 5 ਸਾਲਾਂ ਵਾਲੇ ਲਾਂਗ ਟਰਮ ਇੰਸ਼ੋਰੈਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਫੈਸਲਾ ਗੱਡੀਆਂ ਦੀ ਵਿਕਰੀ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਹੈ।

ਹੁਣ ਤੱਕ ਲੋਕਾਂ ਨੂੰ ਨਵਾਂ ਵਾਹਨ ਖਰੀਦਦੇ ਸਮੇਂ ਕਾਰ ਦੀ ਕੀਮਤ ਦੇ ਨਾਲ ਇੰਸ਼ੋਰੇਂਸ ਲਈ ਨਾਲ ਇੱਕ ਵੱਡੀ ਰਕਮ ਚੁਕਾਨੀ ਪੈਂਦੀ ਸੀ । ਪਰ ਹੁਣ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ ਜਿਸਦੇ ਚਲਦੇ ਹੁਣ ਆਮ ਲੋਕਾਂ ਦੀ ਜੇਬ ਉੱਤੇ ਘੱਟ ਬੋਝ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲੇ ਵੀ ਨਵਾਂ ਵਾਹਨ ਖਰੀਦਣ ਉੱਤੇ ਲਾਂਗ ਟਰਮ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਕਰਵਾਉਣਾ ਜਰੂਰੀ ਹੈ।

ਇਥੇ ਇਹ ਸਮਝਣਾ ਜਰੂਰੀ ਹੈ ਕਿ IRDAI ਦੇ ਨੋਟਿਫਿਕੇਸ਼ਨ ਦੇ ਅਨੁਸਾਰ 1 ਅਗਸਤ 2020 ਤੋਂ 3 ਅਤੇ 5 ਸਾਲਾਂ ਵਾਲੇ ਲਾਂਗ ਟਰਮ ਇੰਸ਼ੋਰੈਂਸ ਜਿਸ ਵਿੱਚ ਪਰਸਨਲ ਡੈਮੇਜ ਅਤੇ ਥਰਡ ਪਾਰਟੀ ਡੈਮੇਜ, ਦੋਵੇਂ ਸ਼ਾਮਿਲ ਹੁੰਦੇ ਹਨ, ਉਸਨੂੰ ਖਤਮ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਦੇ ਅਨੁਸਾਰ ਤੁਸੀ ਸੇਲਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਜਾਂ ਨਹੀਂ ਇਸ ਵਿੱਚ ਚੋਣ ਕਰ ਸਕਦੇ ਹੋ ਪਰ ਹਾਲੇ ਵੀ ਥਰਡ ਪਾਰਟੀ ਇੰਸ਼ੋਰੈਂਸ ਤੋਂ ਬਿਨਾਂ ਤੁਸੀ ਸੜਕ ਉੱਤੇ ਵਾਹਨ ਨਹੀਂ ਚਲਾ ਸਕੋਗੇ। ਹਰ ਪ੍ਰਕਾਰ ਦੇ ਵਾਹਨਾਂ ਉੱਤੇ ਇਹ ਨਿਯਮ ਲਾਗੂ ਹੁੰਦਾ ਹੈ।

ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਬਹੁਤ ਘੱਟ ਲੋਕ ਵਾਹਨ ਇੰਸ਼ੋਰੈਂਸ ਪਾਲਿਸੀ ਖਰੀਦਦੇ ਹਨ। ਇਸ ਚੀਜ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪ੍ਰੀਮ ਕੋਰਟ ਦੁਆਰਾ ਅਗਸਤ 2018 ਵਿੱਚ ਲਾਂਗ ਟਰਮ ਮੋਟਰ ਇੰਸ਼ੋਰੈਂ ਨੂੰ ਲਾਗੂ ਕੀਤਾ ਗਿਆ ਸੀ। ਇਸਦੇ ਕਾਰਨ ਵਾਹਨ ਖਰੀਦਣ ਦੇ ਦੌਰਾਨ ਦੋ ਪਹੀਆ ਵਾਹਨਾਂ ਉੱਤੇ ਪੰਜ ਸਾਲਾਂ ਲਈ ਅਤੇ ਚਾਰ ਪਹਿਆ ਵਾਹਨਾਂ ਉੱਤੇ ਤਿੰਨ ਸਾਲਾਂ ਲਈ ਇੰਸ਼ੋਰੈਂਸ ਪਾਲਿਸੀ ਜਰੂਰੀ ਹੁੰਦੀ ਸੀ।

Leave a Reply

Your email address will not be published. Required fields are marked *