ਸਰਕਾਰੀ ਨੌਕਰੀ ਨੂੰ ਛੱਡ ਇਹ ਕਿਸਾਨ ਅੱਧੇ ਏਕੜ ਵਿੱਚ ਇਸ ਖੇਤੀ ਤੋਂ ਕਮਾ ਰਿਹਾ ਹੈ ਲੱਖਾਂ ਰੁਪਏ

ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਜ਼ਿਆਦਾ ਕਮਾਈ ਨਹੀਂ ਹੁੰਦੀ ਜਿਸ ਕਾਰਨ ਬਹੁਤ ਸਾਰੇ ਕਿਸਾਨ ਪਾਰੰਪਰਿਕ ਖੇਤੀ ਛੱਡ ਰਹੇ ਹਨ ਅਤੇ ਕੁੱਝ ਵੱਖਰਾ ਕਰਨਾ ਚਾਹੁੰਦੇ ਹਨ ਜਿਸ ਨਾਲ ਉਹ ਘੱਟ ਜਗ੍ਹਾ ਅਤੇ ਘੱਟ ਸਮੇਂ ਵਿੱਚ ਜ਼ਿਆਦਾ ਕਮਾਈ ਕਰ ਸਕਣ। ਅੱਜ ਅਸੀ ਤੁਹਾਨੂੰ ਅਜੇਹੀ ਹੀ ਇੱਕ ਨੌਜਵਾਨ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਰਵਾਇਤੀ ਖੇਤੀ ਦੀ ਥਾਂ ਇੱਕ ਨਵੀਂ ਤਕਨੀਕ ਨਾਲ ਖੇਤੀ ਸ਼ੁਰੂ ਕੀਤੀ ਅਤੇ ਅੱਜ ਇਹ ਕਿਸਾਨ ਸਿਰਫ ਅੱਧਾ ਏਕੜ ਜ਼ਮੀਨ ਵਿਚੋਂ ਲੱਖਾਂ ਰੁਪਏ ਕਮਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਜਵਾਨ ਕਿਸਾਨ ਮੋਗਾ ਜਿਲ੍ਹੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਇਸ ਨੌਜਵਾਨ ਨੇ ਸਰਕਾਰੀ ਨੌਕਰੀ ਨੂੰ ਠੋਕਰ ਮਾਰ ਕੇ ਇੰਟਰਨੈਟ ਦੀ ਮਦਦ ਨਾਲ ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕੀਤੀ। ਇਸ ਵਿੱਚ ਸਫਲ ਹੋਕੇ ਹੁਣ ਇਹ ਕਿਸਾਨ ਰਵਾਇਤੀ ਖੇਤੀ ਨਾਲੋਂ ਤਿੰਨ ਗੁਣਾ ਜਿਆਦਾ ਕਮਾਈ ਕਰ ਰਿਹਾ ਹੈ। ਇਸ ਕਿਸਾਨ ਦਾ ਨਾਮ ਗੁਰਪਾਲ ਸਿੰਘ ਹੈ ਅਤੇ ਸਿਰਫ ਅੱਧਾ ਏਕੜ ਜਮੀਨ ਵਿਚੋਂ ਇਹ ਲੱਖਾਂ ਕਮਾ ਰਿਹਾ ਹੈ।

ਹਾਈਡ੍ਰੋਪੋਨਿਕ ਖੇਤੀ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਤਕਨੀਕ ਦੀ ਖੇਤੀ ਲਈ ਮਿੱਟੀ ਦੀ ਬਿਲਕੁਲ ਵੀ ਜਰੂਰਤ ਨਹੀਂ ਪੈਂਦੀ ਯਾਨੀ ਕਿ ਇਹ ਖੇਤੀ ਬਿਨਾ ਮਿੱਟੀ ਤੋਂ ਕੀਤੀ ਜਾਂਦੀ ਹੈ। ਇਸ ਖੇਤੀ ਵਿੱਚ ਪੌਦਿਆਂ ਨੂੰ ਲੋੜੀਂਦੇ ਸਾਰੇ ਤੱਤ ਪਾਣੀ ਵਿੱਚ ਘੋਲ ਕੇ ਹੀ ਦਿੱਤੇ ਜਾਂਦੇ ਹਨ। ਇਸ ਕਿਸਾਨ ਦਾ ਕਹਿਣਾ ਹੀ ਕਿ ਉਹ ਲਗਭਗ ਪਿਛਲੇ ਅੱਠ ਸਾਲਾਂ ਤੋਂ ਇਹ ਖੇਤੀ ਕਰ ਰਿਹਾ ਹੈ।

ਇਸ ਕਿਸਾਨ ਦੀ ਸਫਲਤਾ ਦੀ ਪੂਰੀ ਕਹਾਣੀ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

ਖੇਤੀ ਲਈ ਸਰਕਾਰੀ ਨੌਕਰੀ ਨੂੰ ਛੱਡਣ ਵਾਲਾ ਇਹ ਕਿਸਾਨ ਅੱਧੇ ਏਕੜ ਚੋਂ ਕਰ ਰਿਹਾ ਹੈ ਲੱਖਾਂ ਦੀ ਕਮਾਈ,,

ਖੇਤੀ ਲਈ ਸਰਕਾਰੀ ਨੌਕਰੀ ਨੂੰ ਛੱਡਣ ਵਾਲਾ ਇਹ ਕਿਸਾਨ ਅੱਧੇ ਏਕੜ ਚੋਂ ਕਰ ਰਿਹਾ ਹੈ ਲੱਖਾਂ ਦੀ ਕਮਾਈ,,#Moga #Punjab #Farming #Agriculture #Farmers #Jobs #PunjabiNews #DailyPostPunjabi

Posted by Daily Post Kisan on Tuesday, March 10, 2020

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com