ਜਾਣੋ ਪੈਟਰੋਲ ਪੰਪ ਖੋਲ੍ਹਣ ਲਈ ਕਿਵੇਂ ਕਰੀਏ ਅਪਲਾਈ ਅਤੇ ਕਿੰਨੀ ਹੋਵੇਗੀ ਕਮਾਈ

ਦੋਸਤੋ ਜੇਕਰ ਤੁਸੀ ਪੈਟਰੋਲ ਪੰਪ ਖੋਲ੍ਹਣ ਬਾਰੇ ਸੋਚ ਰਹੇ ਹੋ ਅਤੇ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਅੱਜ ਅਸੀ ਤੁਹਾਨੂੰ ਇਸ ਬਾਰੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸਰਕਾਰ ਦੁਆਰਾ ਪੈਟਰੋਲ ਪੰਪ ਡੀਲਰਸ਼ਿਪ ਲੈਣ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਗਿਆ ਹੈ ਇਸ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ 2021 ਵਿੱਚ ਪਟਰੋਲ ਪੰਪ ਕਿਵੇਂ ਖੋਲ੍ਹ ਸਕਦੇ ਹੋ।

ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਹੁਣ ਪੈਟਰੋਲ ਪੰਪ ਦਾ ਲਾਇਸੈਂਸ ਦੇਣ ਦੀ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਕਰ ਦਿੱਤਾ ਹੈ। ਪਹਿਲਾਂ ਪੈਟਰੋਲ ਕੰਪਨੀਆਂ ਨਵੇਂ ਪੰਪ ਖੋਲ੍ਹਣ ਲਈ ਅਖ਼ਬਾਰ ਵਿੱਚ ਐਡ ਦਿੰਦੀਆਂ ਸਨ ਅਤੇ ਇਸਤੋਂ ਬਾਅਦ ਹੀ ਲੋਕ ਪੰਪ ਖੋਲ੍ਹਣ ਲਈ ਅਪਲਾਈ ਕਰਦੇ ਸਨ।

ਪਰ ਇਸ ਤਰੀਕੇ ਨਾਲ ਜਿਆਦਾਤਰ ਪੈਸੇ ਵਾਲੇ ਲੋਕਾਂ ਨੂੰ ਹੀ ਲਾਇਸੈਂਸ ਦਿੱਤਾ ਜਾਂਦਾ ਸੀ। ਪਰ ਹੁਣ ਸਰਕਾਰ ਨੇ ਇਸ ਸਾਰੀ ਪ੍ਰਕਿਰਿਆ ਨੂੰ ਹੀ ਬਦਲ ਦਿੱਤਾ ਹੈ।ਹੁਣ ਇਸ ਪੂਰੀ ਪ੍ਰਕਿਰਿਆ ਨੂੰ ਪੇਪਰਲੈਸ ਕਰ ਦਿੱਤਾ ਗਿਆ ਹੈ ਯਾਨੀ ਹੁਣ ਤੁਸੀ ਪੈਟਰੋਲ ਪੰਪ ਲਈ ਆਨਲਾਇਨ ਅਪਲਾਈ ਕਰ ਸਕਦੇ ਹੋ। ਇਸੇ ਤਰ੍ਹਾਂ ਫੀਸ ਦੀ ਪੇਮੈਂਟ ਵੀ ਹੁਣ ਆਨਲਾਇਨ ਤਰੀਕੇ ਨਾਲ ਹੀ ਹੋਵੇਗੀ।

ਨਾਲ ਹੀ ਤੁਹਾਨੂੰ ਆਵੇਦਨ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਦੀ ਸਾਰੀ ਜਾਣਕਾਰੀ ਵੀ ਆਨਲਾਈਨ ਹੀ ਮਿਲਦੀ ਰਹੇਗੀ। ਤੁਹਾਨੂੰ ਲਾਇਸੈਂਸ ਮਿਲੇਗਾ ਜਾਂ ਨਹੀਂ ਇਸਦੀ ਜਾਣਕਾਰੀ ਵੀ ਤੁਹਾਨੂੰ ਆਨਲਾਈਨ ਹੀ ਦਿੱਤੀ ਜਾਵੇਗੀ।ਪੈਟਰੋਲ ਪੰਪ ਖੋਲ੍ਹਣ ਲਈ ਤੁਹਾਡੀ ਉਮਰ 21 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਤੁਹਾਡੇ ਕੋਲ ਦਸਵੀਂ ਪਾਸ ਦਾ ਸਰਟੀਫਿਕੇਟ ਹੋਣਾ ਵੀ ਜਰੂਰੀ ਹੈ।

ਇਸੇ ਤਰ੍ਹਾਂ ਸ਼ਹਿਰ ਅਤੇ ਨੈਸ਼ਨਲ ਹਾਇਵੇ ਦੇ ਹਿਸਾਬ ਨਾਲ ਤੁਹਾਡੇ ਕੋਲ ਵੱਖ ਵੱਖ ਸਾਇਜ਼ ਦੀ ਜ਼ਮੀਨ ਹੋਣੀ ਜਰੂਰੀ ਹੈ। ਲਾਗਤ ਦੀ ਗੱਲ ਕਰੀਏ ਤਾਂ ਤੁਸੀ ਲਗਭਗ 15 ਤੋਂ 30 ਲੱਖ ਰੁਪਏ ਵਿੱਚ ਪੈਟਰੋਲ ਪੰਪ ਖੋਲ੍ਹ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com