ਜੱਟ ਨੇ ਕਰੋੜਾਂ ਲਾ ਰਾਜਸਥਾਨ ‘ਚ ਬਣਾਈ ਹਵੇਲੀ, ਇਹਦੇ ਅੱਗੇ ਰਾਜਿਆਂ ਦੇ ਮਹਿਲ ਵੀ ਫੇਲ੍ਹ

ਦੋਸਤੋ ਅੱਜ ਤੱਕ ਤੁਸੀਂ ਬਹੁਤ ਸੋਹਣੀਆਂ, ਵੱਡੀਆਂ ਅਤੇ ਮਹਿੰਗੀਆਂ ਕੋਠੀਆਂ ਦੇਖੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਵੱਡੇ ਤੋਂ ਵੱਡੇ ਆਲੀਸ਼ਾਨ ਬੰਗਲੇ ਅਤੇ ਮਹਿਲਾਂ ਨੂੰ ਵੀ ਫੇਲ੍ਹ ਕਰਦੀ ਹੈ। ਇਸਨੂੰ ਇੱਕ ਹਵੇਲੀ ਦੀ ਤਰਾਂ ਬਣਾਇਆ ਗਿਆ ਹੈ ਅਤੇ ਤੁਸੀਂ ਅੱਜ ਤੱਕ ਇਸ ਤਰਾਂ ਦੀ ਕੋਠੀ ਕਿਤੇ ਵੀ ਨਹੀਂ ਦੇਖੀ ਹੋਵੇਗੀ। ਇਸ ਕੋਠੀ ਦੀਆਂ ਖੂਬੀਆਂ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਇਹ ਹਵੇਲੀ ਇੱਕ ਪੰਜਾਬੀ ਜੱਟ ਵੱਲੋਂ ਰਾਜਸਥਾਨ ਵਿੱਚ ਕਰੋੜਾਂ ਰੁਪਏ ਲਾਕੇ ਬਣਾਈ ਗਈ ਹੈ ਅਤੇ ਇਸ ਸ਼ਾਹੀ ਹਵੇਲੀ ਅੱਗੇ ਰਾਜਿਆਂ ਦੇ ਮਹਿਲ ਵੀ ਫੇਲ੍ਹ ਹਨ। ਇਸ ਹਵੇਲੀ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਬਿਜਲੀ ਬਾਹਰ ਤੋਂ ਖਰੀਦਣ ਦੀ ਲੋੜ ਨਹੀਂ ਪੈਂਦੀ ਸਗੋਂ ਇਸ ਹਵੇਲੀ ਵਿੱਚ ਵਰਤੀ ਜਾਣ ਵਾਲੀ ਬਿਜਲੀ ਇਸ ਹਵੇਲੀ ਵਿੱਚ ਹੀ ਬਣਦੀ ਹੈ।

ਇਹ ਹਵੇਲੀ ਹਨੂੰਮਾਨਗੜ੍ਹ (ਰਾਜਸਥਾਨ) ਵਿੱਚ ਬਣੀ ਹੈ ਅਤੇ ਇਸਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ। ਇਸ ਹਵੇਲੀ ਦੇ ਵਿਚ ਮੋਡਰਨ ਟੱਚ ਵੀ ਦਿੱਤਾ ਹੈ ਅਤੇ ਇਸਦੇ ਨਾਲ ਹੀ ਵਿਰਾਸਤ ਨੂੰ ਵੀ ਸੰਭਾਲ ਕੇ ਰਖਿਆ ਗਿਆ ਹੈ। ਬਾਹਰ ਤੋਂ ਦੇਖਣ ਵਿੱਚ ਇਹ ਹਵੇਲੀ ਬਿਲਕੁਲ ਪੁਰਾਣੇ ਰਾਜਿਆਂ ਦੇ ਮਹਿਲਾਂ ਵਰਗੀ ਦਿਖਦੀ ਹੈ ਅਤੇ ਅੰਦਰ ਤੋਂ ਇਹ ਪੂਰੀ ਮੋਡਰਨ ਹੈ।

ਗੇਟ ਦੀ ਗੱਲ ਕਰੀਏ ਤਾਂ ਇਸ ਹਵੇਲੀ ਨੂੰ ਲੱਕੜ ਦਾ ਮੇਨ ਗੇਟ ਲੱਗਿਆ ਹੋਇਆ ਹੈ ਜਿਵੇਂ ਕਿ ਪੁਰਾਣੇ ਜ਼ਮਾਨੇ ਵਿੱਚ ਹਵੇਲੀਆਂ ਨੂੰ ਲੱਕੜ ਦੇ ਗੇਟ ਲਗਾਏ ਜਾਂਦੇ ਸਨ। ਅੰਦਰ ਤੋਂ ਇਸ ਹਵੇਲੀ ਨੂੰ ਪੁਰਾਤਨ ਲੁਕ ਦੇ ਨਾਲ ਨਾਲ ਮੋਡਰਨ ਲੁਕ ਵੀ ਦਿਤੀ ਗਈ ਹੈ ਅਤੇ ਕਰੋੜਾਂ ਦੀ ਲਾਗਤ ਵਾਲੀ ਇਹ ਹਵੇਲੀ ਰਾਜਿਆਂ ਦੇ ਮਹਿਲਾਂ ਨੂੰ ਵੀ ਮਾਤ ਪਾਉਂਦੀ ਹੈ। ਪੂਰੀ ਹਵੇਲੀ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com