ਕਿਸਾਨਾਂ ਲਈ ਜੀਅ ਦਾ ਜੰਜਾਲ ਬਣੀ ਪਰਾਲੀ ਵਿੱਚ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ, ਅੱਕੇ ਹੋਏ ਕਿਸਾਨ ਨੇ ਚੁੱਕਿਆ ਇਹ ਕਦਮ

ਕਿਸਾਨਾਂ ਲਈ ਝੋਨੇ ਦੀ ਪਰਾਲੀ ਜੀਅ ਦਾ ਜੰਜਾਲ ਬਣ ਚੁੱਕੀ ਹੈ ਅਤੇ ਇਸ ਦਾ ਨੁਕਸਾਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਝੱਲਣਾ ਪੈ ਰਿਹਾ ਹੈ, ਝੋਨੇ ਦੀ ਪਰਾਲੀ ਵਿਚ ਹੈਪੀਸੀਡਰ ਨਾਲ ਬੀਜੀ ਕਣਕ ਦੀ ਫ਼ਸਲ ਸੁੰਡੀ ਦੀ ਮਾਰ ਕਾਰਨ ਕਿਸਾਨਾਂ ਨੂੰ ਵਾਹੁਣੀ ਪੈ ਰਹੀ ਹੈ,

ਪਿੱਛਲੇ ਦਿਨੀ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸੁੰਡੀ ਪ੍ਰਭਾਵਿਤ ਖੇਤਾਂ ਦਾ ਕੀਤਾ ਦੌਰਾ ਵੀ ਕਿਸੇ ਕੰਮ ਨਹੀਂ ਆ ਰਿਹਾ, ਜਿਸ ਕਰਕੇ ਅੱਕੇ ਹੋਏ ਕਿਸਾਨ ਆਪਣੀ ਚਾਵਾਂ ਨਾਲ ਪਾਲੀ ਫ਼ਸਲ ਨੂੰ ਹਜ਼ਾਰਾਂ ਰੁਪਏ ਖਰਚ ਕੇ ਮੁੜ ਵਾਹੁਣ ਨੂੰ ਤਿਆਰ ਹਨ, ਇਹ ਨਵਾਂ ਮਾਮਲਾ ਪਿੰਡ ਗਹਿਲ ਦਾ ਸਾਹਮਣੇ ਆਇਆ ਹੈ,

ਜਿਥੇ ਇਕ ਕਿਸਾਨ ਯੂਨੀਅਨ ਆਗੂਆਂ ਦੀ ਹਾਜ਼ਰੀ ਵਿਚ ਆਪਣੀ ਦੋ ਏਕੜ ਕਣਕ ਦੀ ਫ਼ਸਲ ਸੁੰਡੀ ਦੀ ਮਾਰ ਕਾਰਨ ਵਾਹੁਣੀ ਪੈ ਗਈ, ਇਸ ਸਮੇ ਕਿਸਾਨ ਯੂਨੀਅਨ ਉਗਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਪ੍ਰਧਾਨ ਨੇ ਦੱਸਿਆ ਕਿ ਗਹਿਲ ਪਿੰਡ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਕਣਕ ਦੀ ਫ਼ਸਲ ਪਰਾਲੀ ਵਿਚ ਹੈਪੀ ਸੀਡਰ ਦੀ ਮਦਦ ਨਾਲ ਬੀਜੀ ਸੀ, ਪਰ ਕਣਕ ਜਿਥੇ ਘੱਟ ਪੁੰਗਰੀ ਹੈ ਅਤੇ ਜੋ ਫ਼ਸਲ ਪੁੰਗਰੀ ਉਸ ਦੀ ਜੜ ਨੂੰ ਸੁੰਡੀ ਦੀ ਮਾਰ ਪੈ ਗਈ,

ਜਿਸ ਕਰਕੇ ਕਿਸਾਨ ਨੇ ਅੱਕ ਕੇ ਫ਼ਸਲ ਵਾਹ ਦਿਤੀ ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਸਿਰਫ ਖਾਨਾਪੂਰਤੀ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਪਈ  ਇਸ ਮਾਰ ਦਾ ਕੋਈ ਹੱਲ ਨਹੀਂ ਕਰ ਰਿਹਾ,