ਸਿਰਫ 5 ਲੀਟਰ ਡੀਜ਼ਲ ਨਾਲ ਇੱਕ ਏਕੜ ਦੀ ਬਿਜਾਈ ਕਰ ਦੇਵੇਗਾ ਇਹ ਸੁਪਰ ਸੀਡਰ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਆਧੁਨਿਕ ਤਕਨੀਕ ਦੇ ਸੁਪਰ ਸੀਡਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਕਿਸਾਨਾਂ ਲਈ ਡੀਜ਼ਲ ਦੀ ਖਪਤ ਵੀ ਇੱਕ ਵੱਡੀ ਸਮੱਸਿਆ ਹੈ।

ਖਾਸ ਤੌਰ ‘ਤੇ ਸੁਪਰ ਸੀਡਰ ਨਾਲ ਬਿਜਾਈ ਕਰਨ ‘ਤੇ ਟ੍ਰੈਕਟਰ ਡੀਜ਼ਲ ਦੀ ਖਪਤ ਬਹੁਤ ਜਿਆਦਾ ਕਰਦਾ ਹੈ ਅਤੇ ਕਿਸਾਨਾਂ ਦਾ ਖਰਚਾ ਬਹੁਤ ਜਿਆਦਾ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸੁਪਰ ਸੀਡਰ ਦਿਖਾਉਣ ਜਾ ਰਹੇ ਹਾਂ ਜੋ ਸਿਰਫ 5 ਲੀਟਰ ਡੀਜ਼ਲ ਦੇ ਵਿੱਚ ਇੱਕ ਏਕੜ ਦੀ ਬੀਜਿਆ ਕਰ ਸਕਦਾ ਹੈ। ਯਾਨੀ ਕਿਸਾਨਾਂ ਦਾ ਡੀਜ਼ਲ ਬਹੁਤ ਘੱਟ ਲਗੇਗਾ।

ਖਾਸ ਗੱਲ ਇਹ ਹੈ ਕਿ ਇਹਦੇ ਲਈ A.B.C ਗੇਅਰ ਦੀ ਜਰੂਰਤ ਵੀ ਨਹੀਂ ਪਵੇਗੀ ਅਤੇ ਇਸਨੂੰ 50 hp ਟ੍ਰੈਕਟਰ ਨਾਲ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੁਪਰ ਸੀਡਰ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਵਰਕਸ ਵੱਲੋਂ ਤਿਆਰ ਕੀਤਾ ਗਿਆ ਹੈ ਕੋ ਕਿ ਤਲਵੰਡੀ ਭਾਈ ਵਿੱਚ ਸਥਿਤ ਹੈ। ਇਸ ਸੁਪਰ ਸੀਡਰ ਦਾ ਨਾਮ ਗੁਰੂ ਨਾਨਕ ਸੁਪਰ ਸੀਡਰ ਹੈ।

ਇਸਦੀ ਸਭਤੋਂ ਵੱਡੀ ਖਾਸੀਅਤ ਇਹ ਹੀ ਹੈ ਕਿ ਇਹ ਸਿਰਫ 5 ਤੋਂ 6 ਲੀਟਰ ਡੀਜ਼ਲ ਵਿੱਚ ਇੱਕ ਏਕੜ ਵਿੱਚ ਬਿਜਾਈ ਕਰ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਆਮ ਟ੍ਰੈਕਟਰ ਹੀ ਇਸਨੂੰ ਚਲਾ ਸਕਦਾ ਹੈ ਜੋ ਕਿ 50hp ਤੋਂ ਜਿਆਦਾ ਹੋਵੇ। ਇਹ ਹਰ ਇੱਕ ਟ੍ਰੈਕਟਰ ਨਾਲ ਬਹੁਤ ਵਧੀਆ ਚੱਲੇਗਾ ਤੇ ਘੱਟ ਖਰਚੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਜਾਈ ਕਰੇਗਾ। ਇਸ ਸੁਪਰ ਸੀਡਰ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com