ਪੰਜਾਬ ਵਿੱਚ ਬੇਕਾਬੂ ਹੋਇਆ ਗੁੱਲੀ ਡੰਡਾ ਸਿਰਫ਼ ਇਸ ਇੱਕ ਦਵਾਈ ਨਾਲ ਹੋ ਰਿਹਾ ਹੈ ਕਾਬੂ

ਇਸ ਵਾਰ ਫਿਰ ਕਣਕ ਵਿਚਲਾ ਨਦੀਨ ਗੁੱਲੀ-ਡੰਡਾ ਪੰਜਾਬ ਦੇ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਬੇਕਾਬੂ ਹੋਏ ਗੁੱਲੀ ਡੰਡੇ ਤੇ ਕੋਈ ਵੀ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੀ, ਗੁੱਲੀ ਡੰਡੇ  ਨੂੰ ਕਣਕ ਵਿਚੋਂ ਖ਼ਤਮ ਕਰਨ ਲਈ ਭਾਵੇਂ ਵੱਖ ਵੱਖ ਕੰਪਨੀਆਂ ਨੇ ਚੰਗੇ ਨਦੀਨ ਨਾਸ਼ਕ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਪਰ ਹੁਣ ਦੋ ਸਾਲਾਂ ਤੋਂ ਗੁੱਲੀ-ਡੰਡੇ ਦੀ ਸਹਿਣ ਸ਼ਕਤੀ ਵਧਣ ਕਰਕੇ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੇ ਤੇ ਪੰਜਾਬ ਦੇ ਕਿਸਾਨ ਦੋ ਦੋ ਨਦੀਨ ਨਾਸ਼ਕ ਮਿਲਾ ਕਿ ਛਿੜਕਾਅ ਕਰਨ ਲੱਗੇ ਹਨ।

ਆਮ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਣਕ ਦੀ ਫ਼ਸਲ ਵਿਚੋਂ ਗੁੱਲੀ ਡੰਡੇ ਦੇ ਖ਼ਾਤਮੇ ਲਈ ਟੋਪਿਕ ਜਾਂ ਲੀਡਰ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਸ਼ ਕਰਦੀ ਹੈ ਪਰ ਪੰਜਾਬ ਦੇ ਜ਼ਿਆਦਾਤਰ ਕਿਸਾਨ ਇਨ੍ਹਾਂ ਦਾ ਛਿੜਕਾਅ ਵੀ ਮਿਲਾ ਕੇ ਕਰਨ ਲੱਗੇ ਹਨ, ਫਿਰ ਵੀ ਨਤੀਜੇ ਨਜ਼ਰ ਨਹੀਂ ਆ ਰਹੇ।

ਦੂਜੇ ਪਾਸੇ ਇਹਨੀਂ ਦਿਨੀਂ ਗੁੱਲੀ ਡੰਡੇ ਨੂੰ ਥੋੜ੍ਹਾ ਬਹੁਤਾ ਕੰਟਰੋਲ ਕਰਨ ਵਾਲੀ ਦਵਾਈ ਐਟਲਾਂਟਿਸ ਦੀ ਮੰਗ ਇਸ ਕਦਰ ਵਧ ਗਈ ਹੈ ਕਿ ਡੀਲਰਾਂ ਵੱਲੋਂ ਪਿਛਲੇ ਸਾਲ ਨਾਲੋਂ 200 ਰੁਪਏ ਪ੍ਰਤੀ ਏਕੜ ਮਹਿੰਗੀ ਵੇਚ ਕਿ ਕਿਸਾਨਾਂ ਨੂੰ ਵੱਢਿਆ ਜਾ ਰਿਹਾ ਹੈ। ਖੇਤੀਬਾੜੀ ਬਰਨਾਲਾ ਦੇ ਬਲਾਕ ਵਿਕਾਸ ਅਫ਼ਸਰ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਕਦੇ ਵੀ ਕਿਸਾਨਾਂ ਨੂੰ ਇਸ ਨਦੀਨ ਨਾਸ਼ਕ ਦੀ ਸਲਾਹ ਨਹੀਂ ਦਿੰਦਾ।

ਉਨ੍ਹਾਂ ਮੰਨਿਆ ਕਿ ਗੁੱਲੀ ਡੰਡੇ ਦੀ ਸਹਿਣ ਸਕਤੀ ਵਧਣ ਕਰਕੇ ਪੁਰਾਣੇ ਨਦੀਨਨਾਸ਼ਕ ਪਹਿਲਾਂ ਜਿੰਨੇ ਕਾਰਗਰ ਸਾਬਤ ਨਹੀਂ ਹੋ ਰਹੇ ਪਰ ਫਿਰ ਵੀ ਕੁਝ ਕੰਪਨੀਆਂ ਦੇ ਨਦੀਨ ਨਾਸ਼ਕ ਠੀਕ ਕੰਮ ਕਰ ਰਹੇ ਹਨ।ਝੁਨੀਰ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਕਣਕ ਦੀ ਫ਼ਸਲ ਵਿੱਚ ਗੁੱਲੀ-ਡੰਡਾ ਤੇਜ਼ੀ ਨਾਲ ਵਧ ਰਿਹਾ ਹੈ, ਕਿਸਾਨ ਵਫ਼ਦ ਨੇ ਰਾਜ ਸਰਕਾਰ ਤੋਂ ਗੁੱਲੀ ਡੰਡੇ ਦੀ ਦਵਾਈ 50 ਫ਼ੀਸਦੀ ਸਬਸਿਡੀ ’ਤੇ ਦੇਣ ਦੀ ਮੰਗ ਕੀਤੀ ਹੈ।  ਗੁੱਲੀ ਡੰਡੇ ਦਾ ਪ੍ਰਕੋਪ ਵਧਣ ਕਾਰਨ ਕਣਕ ਦੇ ਝਾੜ ’ਤੇ ਕਾਫੀ ਮਾੜਾ ਅਸਰ ਪੈਂਦਾ ਹੈ।